
ਸਾਰੇ ਰੁੱਝੇ ਹੋਏ ਹਨ,
ਕਿਸ ਕੋਲ ਸਮਾਂ ਹੈ,
ਖਿੜਦਾ ਫੁੱਲ ਵੇਖਣ ਲਈ,
ਉਗਦਾ ਸੂਰਜ ਵੇਖਣ ਲਈ,
ਵਗਦਾ ਪਾਣੀ ਵੇਖਣ ਲਈ,
ਫੁੱਲ ਵੱਲ ਧਿਆਨ ਤਾਂ ਜਾਂਦਾ ਹੈ ਪਰ..........
ਇਹ ਧਿਆਨ ਸਿਰਫ ਉਸਨੂੰ ਤੋੜਨ ਲਈ ਹੁੰਦਾ ਹੈ,
ਉਗਦਾ ਸੂਰਜ ਤਾਂ ਵੇਖਿਆ ਜਾਂਦਾ ਹੈ ਪਰ...............
ਇਹ ਵੇਖਣ ਲਈ ਕਿ ਕੰਮ ਤੇ ਜਾਣ ਦਾ ਸਮਾਂ ਹੋ ਗਿਆ,
ਵਗਦਾ ਪਾਣੀ ਤਾਂ ਵੇਖਿਆ ਜਾਂਦਾ ਹੈ ਪਰ................
ਅਫਸੋਸ ਮਨਾਇਆ ਜਾਂਦਾ ਹੈ ਕਿ ਕਿਤੇ ਇਹ ਪਾਣੀ ਬਿਮਾਰੀ ਨਾ ਫੈਲਾ ਦੇਵੇ,
ਕੁਦਰਤ ਨੂੰ ਕੁਦਰਤ ਦੀ ਨਜ਼ਰ ਨਾਲ ਵੇਖਣ ਦਾ ਕਿਸੇ ਕੋਲ ਸਮਾਂ ਨਹੀਂ,
ਕਿੰਨਾ ਬਣਾਉਟੀ ਪਣ ਹੈ , ਸਭ ਬਣਾਉਟੀ,
ਦੋਸਤੀ ਬਣਾਉਟੀ,
ਪਿਆਰ ਬਣਾਉਟੀ,
ਰਿਸ਼ਤੇ ਬਣਾਉਟੀ,
ਕੁਝ ਵੀ ਅਸਲੀ ਨਹੀਂ ਸਭ ਨਕਲੀ ਤੇ ਮਿਲਾਵਟੀ,
ਖਾਣਾ ਤੇ ਮਨੁੱਖ ਦੋਵੇਂ ਡੱਬਾਬੰਦ,
ਕੁਝ ਵੀ ਕੁਦਰਤੀ ਨਹੀਂ ਰਿਹਾ,
ਪਰਿੰਦੇ ਰੁਸ ਗਏ ਲੱਗਦੇ ਹਨ,
ਹੁਣ ਪੰਛੀਆਂ ਦੀਆਂ ਡਾਰਾਂ ਨਜ਼ਰ ਨਹੀਂ ਪੈਂਦੀਆਂ,
ਡਰ ਹੈ ਕਿ ਕਿਤੇ...........................
ਜੇਕਰ ਅਸੀਂ ਇਸੇ ਤਰਾਂ ਨਕਲੀ ਨਕਾਬ ਓੜੀ ਰੱਖਿਆ,
ਤਾਂ................ ਨਾ ਹੀ ਸਾਉਣ ਦੀਆਂ ਝੜੀਆਂ ਨਸੀਬ ਹੋਣਗੀਆਂ,
ਤੇ ਨਾ ਹਿ ਪੋਹ ਦਾ ਨਿੱਘ ,
ਕਾਸ਼........................
ਅਸੀਂ ਨਕਲੀਪਣ ਛੱਡਕੇ ਥੋੜਾ ਕੁਦਰਤ ਨਾਲ ਦੋਸਤਾਨਾ ਗੂੜਾ ਕਰੀਏ,
ਕਾਸ਼....................
ਸਾਡੇ ਕੋਲ ਫੁਰਸਤ ਹੋਵੇ,
ਖਿੜਦਾ ਫੁੱਲ ਵੇਖਣ ਦੀ,
ਉਗਦਾ ਸੂਰਜ ਵੇਖਣ ਦੀ,
ਵਗਦਾ ਪਾਣੀ ਵੇਖਣ ਦੀ,
ਕਾਸ਼....................................
..............ਜਸਵੀਰ ਬਖਤੂ............
9876690208