ਕੈਨੇਡੀਅਨ ਦੂਤਘਰ ਦੇ ਅਧਿਕਾਰੀ ਵੱਲੋਂ ਪੰਜਾਬੀ ਨੌਜਵਾਨ ਨਾਲ ਬਦਸਲੂਕੀ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਕੈਨੇਡਾ ਦੇ ਵੀਜੇ ਲਈ ਦਿੱਤੀ ਅਰਜੀ ਤੋ ਬਾਅਦ ਇੰਟਰਵਿਊ ਲਈ ਦਿੱਲੀ ਬੁਲਾਏ ਇੱਕ ਪੰਜਾਬੀ ਨੌਜਵਾਨ ਨਾਲ ਦੂਤਘਰ ਦਾ ਇੱਕ ਪੰਜਾਬੀ ਅਧਿਕਾਰੀ ( ਸਰਦਾਰ ) ਬਹੁਤ ਹੀ ਬਦਸਲੂਕੀ ਨਾਲ ਪੇਸ ਆਇਆ ।
ਪੀੜਤ ਜਸਵਿੰਦਰ ਸਿੰਘ ਜੱਸਾ ਜੋ ਕਿ ਵਿਆਹ ਤੋ ਬਾਅਦ ਅਪਦੀ ਕੈਨੇਡਾ ਰਹਿੰਦੀ ਹਮਸਫਰ ਦੇ ਕੈਨੇਡਾ ਤੋ ਅਪਲਾਈ ਕਰਨ ਤੋ ਬਾਅਦ ਪਹਿਲੀ ਵਾਰ ਕੈਨੇਡੀਅਨ ਦੂਤਘਰ ਦੇ ਸੱਦੇ 'ਤੇ ਇੰਟਰਵਿਊ ਲਈ ਗਿਆ ਸੀ ਸਬੰਧਤ ਅਧਿਕਾਰੀ ਦਾ ਅੱਖ਼ੜ ਰਵੱਈਆ ਦੇਖ ਕੇ ਦੰਂਗ ਰਹਿ ਗਿਆ । ਜੱਸੇ ਮੁਤਾਬਕ ਇੱਕਾ ਦੁੱਕਾ ਸਵਾਲਾਂ ਤੋ ਬਾਅਦ ''ਸਰਕਾਰੀ'' ਸਰਦਾਰ ਜੀ ਨੇ ਉਸਨੂੰ ਧਮਕਾਉਣਾਂ ਸੁਰੂ ਕਰ ਦਿੱਤਾ ਕਿ ਉਹ ਸੱਚ ਬੋਲੇ ਨਹੀ ਤਾਂ ਉਸਨੂੰ ਸਜਾ ਕਰਵਾ ਦੇਵੇਗਾ ।
ਪਿੰਡ ਜੋਧਪੁਰ ਦੇ ਵਸਨੀਕ ਜੱਸੇ ਮੁਤਾਬਕ ਉਸ ਸਮੇਂ ਤਾਂ ਹੱਦ ਹੀ ਹੋ ਗਈ ਜਦ ਇਸ ਅਧਿਕਾਰੀ ਨੇ ਉਸਦੇ ਥੱਪੜ ਮਾਰਨ ਦੀ ਗੱਲ ਕੀਤੀ । ਜਦੋਂ ਜੱਸੇ ਨੇ ਉਸ ਦੇ ਇਸ ਗੈਰ-ਜਿਮੇਬਾਰਾਨਾਂ ਵਿਵਹਾਰ ਦਾ ਵਿਰੋਧ ਕਰਦਿਆਂ ਇਸ ਸਬੰਧੀ ਅਪਣੇ ਵਕੀਲ ਨਾਲ ਗੱਲ ਕਰਨ ਦਾ ਕਿਹਾ ਤਾਂ ਉਸਨੇ ਵਕੀਲ ਦਾ ਲਾਇਸੰਸ ਕੈਸ਼ਲ ਕਰਵਾ ਦੇਣ ਦੀ ਧਮਕੀ ਵੀ ਦੇ ਮਾਰੀ । ਜਸਵਿੰਦਰ ਦੇ ਕੈਨੇਡਾ ਵਿਚਲੇ ਵਕੀਲ ਅਨੁਸਾਰ ਉਹ ਇਸ ਮਾੜੇ ਵਰਤਾਰੇ ਦੇ ਵਿਰੋਧ 'ਚ ਦਿੱਲੀ ਸਥਿਤ ਕੈਨੇਡੀਅਨ ਹਾਈ ਕਮਿਸ਼ਨਰ ਤੱਕ ਪੁਹੰਚ ਕਰਨਗੇ ।