ਸ਼ਿਵਚਰਨ ਜੱਗੀ ਕੁੱਸਾ ਦੀ ਨਿਧੜਕ ਪੱਤਰਕਾਰ ਜਤਿੰਦਰ ਪੰਨੂ ਨਾਲ ਯਾਦਗਾਰੀ ਮਿਲਣੀ
ਲੰਡਨ: (ਜਗਸੀਰ ਧਾਲੀਵਾਲ ਨੰਗਲ) ਪਿਛਲੇ ਸ਼ਨੀਵਾਰ ਨੂੰ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱ
ਸਾ ਜੀ ਸੰਸਾਰ ਭਰ ਵਿਚ ਚਰਚਿਤ ਪੱਤਰਕਾਰ ਵਜੋਂ ਜਾਣੇ ਜਾਂਦੇ ਸ੍ਰੀ ਜਤਿੰਦਰ ਪੰਨੂ ਨੂੰ ਮਿਲੇ, ਜਿੱਥੇ ਉਹਨਾਂ ਨੇ ਪੰਜਾਬ ਸਿਆਸਤ ਤੋਂ ਲੈ ਕੇ ਕੁਝ ਧਾਰਮਿਕ ਮਸਲਿਆਂ 'ਤੇ ਸ੍ਰੀ ਜਤਿੰਦਰ ਪੰਨੂ ਨਾਲ ਵਿਚਾਰ ਵਟਾਂਦਰਾ ਕੀਤਾ। ਸ੍ਰੀ ਜਤਿੰਦਰ ਪੰਨੂ ਇੰਗਲੈਂਡ ਦੇ 'ਮਿੰਨ੍ਹੀ ਪੰਜਾਬ' ਵਜੋਂ ਜਾਣੇ ਜਾਂਦੇ ਸ਼ਹਿਰ ਸਾਊਥਾਲ ਵਿਖੇ ਇਕ ਸ਼ਾਦੀ ਸਮਾਗਮ ਵਿਚ ਸ਼ਾਮਲ ਹੋਣ ਲਈ ਪੰਜਾਬ ਤੋਂ ਵਿਸ਼ੇਸ਼ ਤੌਰ 'ਤੇ ਪੁੱਜੇ ਹੋਏ ਸਨ। ਇਸ ਮੌਕੇ 'ਹਿੰਮਤਪੁਰਾ ਡਾਟ ਕੌਮ' ਦੇ ਸੰਪਾਦਕ ਅਤੇ ਪੱਤਰਕਾਰ ਮਨਦੀਪ ਖ਼ੁਰਮੀ
ਹਿੰਮਤਪੁਰਾ ਵੀ ਮੌਜੂਦ ਸਨ। ਜੱਗੀ ਕੁੱਸਾ ਨਾਲ ਗੱਲ-ਬਾਤ ਕਰਦਿਆਂ ਸ੍ਰੀ ਪੰਨੂ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ 'ਤੇ ਬੜੀ ਚਿੰਤਾ ਪ੍ਰਗਟਾਈ। ਉਹਨਾਂ ਅਨੁਸਾਰ ਪੰਜਾਬ ਦਾ ਆਰਥਿਕ ਅਤੇ ਸਮਾਜਿਕ ਢਾਂਚਾ ਬੜੀ ਤੇਜ਼ੀ ਨਾਲ ਨਿਘਾਰ ਵੱਲ ਨੂੰ ਜਾ ਰਿਹਾ ਹੈ। ਪਰ ਕੋਈ ਵੀ ਲੀਡਰ ਇਸ ਪ੍ਰਤੀ ਚਿੰਤਤ ਨਹੀਂ। ਜੱਗੀ ਕੁੱਸਾ ਨੇ ਇਸ ਮਿਲਣੀ ਨੂੰ ਇਕ ਯਾਦਗਾਰ ਮਿਲਣੀ ਦਾ ਨਾਂ ਦਿੱਤਾ। ਜੱਗੀ ਕੁੱਸਾ ਨੇ ਕਿਹਾ ਕਿ ਉਹ ਸ੍ਰੀ ਜਤਿੰਦਰ ਪੰਨੂ ਨੂੰ ਆਪਣਾ ਵੱਡਾ ਵੀਰ ਮੰਨਦੇ ਹਨ ਅਤੇ ਉਹਨਾਂ ਦੀ ਨਿਧੜਕ ਲੇਖਣੀ ਨੇ ਉਹਨਾਂ ਨੂੰ ਹਮੇਸ਼ਾ ਪ੍ਰਭਾਵਿਤ ਕੀਤਾ ਹੈ। ਉਹਨਾਂ ਇਹ ਵੀ ਕਿਹਾ ਕਿ ਸ੍ਰੀ ਜਤਿੰਦਰ ਪੰਨੂ ਉਹਨਾਂ ਦੇ ਹਮੇਸ਼ਾ ਮਾਰਗ-ਦਰਸ਼ਕ ਰਹੇ ਹਨ ਅਤੇ ਮੈਂ ਉਹਨਾਂ ਵਰਗੇ ਮਹਾਂਰਥੀਆਂ ਦੀ ਉਂਗਲੀ ਫੜ ਕੇ ਤੁਰਨਾ ਸਿੱਖਿਆ ਹੈ! ਮੈਂ ਸ੍ਰੀ ਜਤਿੰਦਰ ਪੰਨੂ ਤੋਂ ਬੜਾ ਕੁਝ ਸਿੱਖਿਆ ਹੈ ਅਤੇ ਸਿੱਖ ਰਿਹਾ ਹਾਂ!