ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸ੍ਰੀਮਤੀ ਸੋਨੀਆ ਗਾਂਧੀ ਦੇ ਚੌਥੀ ਵਾਰ ਮੁੜ ਕੁੱਲ ਹਿੰਦ ਕਾਂਗਰਸ ਕਮੇਟੀ ਦੀ ਪ੍ਰਧਾਨ ਚੁਣੇ ਜਾਣ 'ਤੇ ਬੈਲਜੀਅਮ ਦੇ ਸੀਨੀਅਰ ਕਾਂਗਰਸੀ ਆਗੂਆਂ ਸ: ਤਰਸੇਮ ਸਿੰਘ ਸ਼ੇਰਗਿੱਲ, ਅਵਤਾਰ ਸਿੰਘ ਛੋਕਰ ਅਤੇ ਸੱਜਣ ਸਿੰਘ ਵਿਰਦੀ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ।
ਇਹਨਾਂ ਆਗੂਆਂ ਨੇ ਸ੍ਰੀਮਤੀ ਗਾਂਧੀ ਦੀ ਹੁਣ ਤੱਕ ਦੀ ਕਾਰੁਜਗਾਰੀ 'ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਉਹ ਸਮੂਹ ਲੀਡਰਸਿੱਪ ਦਾ ਵੀ ਧੰਨਵਾਦ ਕਰਦੇ ਹਨ ਜਿੰਨਾਂ ਸੋਨੀਆਂ ਜੀ ਨੂੰ ਦੇਸ ਦੀ ਸਭ ਤੋ ਪੁਰਾਣੀ ਅਤੇ ਵੱਡੀ ਪਾਰਟੀ ਦੀ ਚੌਥੀ ਵਾਰੀ ਵਾਗ ਡੋਰ ਸੰਭਾਲੀ ਹੈ ।
ਇਹਨਾਂ ਆਗੂਆਂ ਨੇ ਡਾਕਟਰ ਮਨਮੋਹਨ ਸਿੰਘ ਅਤੇ ਸ੍ਰੀਮਤੀ ਗਾਂਧੀ ਦੀ ਅਗਵਾਹੀ ਹੇਠ ਭਾਰਤ ਦੇਸ਼ ਦੀ ਹੋਰ ਤਰੱਕੀ ਦੀ ਉਮੀਦ ਕਰਦਿਆਂ ਕਿਹਾ ਹੈ ਕਿ ਇਹ ਚੋਣ ਮੁਲਕ ਅਤੇ ਕਾਂਗਰਸ ਪਾਰਟੀ 'ਚ ਮੌਜੂਦ ਜਮਹੂਰੀਅਤ ਦਾ ਸਬੂਤ ਹੈ ਜਿਸ ਨਾਲ ਆਮ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਹੋਰ ਉਤਸਾਹ ਮਿਲੇਗਾ ਅਤੇ ਜੇਕਰ ਕਾਂਗਰਸ ਪਾਰਟੀ ਭਾਰਤ ਦੀ ਸੱਤਾ ਸੰਭਾਲੀ ਰੱਖੇਗੀ ਤਾਂ ਹੀ ਫਿਰਕੂ ਤਾਕਤਾਂ ਨੂੰ ਇਸ ਦੀ ਦੁਰਵਰਤੋ ਤੋ ਦੂਰ ਰੱਖਿਆਂ ਜਾ ਸਕਦਾ ਹੈ ।