ਭਾਰਤੀ ਫੌਜੀਆਂ ਵੱਲੋਂ ਮੋਟਰਸਾਈਕਲਾਂ 'ਤੇ ਯੂਰਪ ਯਾਤਰਾ

ਈਪਰ ( ਪ੍ਰਗਟ ਸਿੰਘ ਜੋਧਪੁਰੀ ) ਭਾਰਤੀ ਫੌਜ ਦੇ ਦਸ ਜਵਾਨਾਂ ਦਾ ਇੱਕ ਦਲ ਸਾਂਤੀ ਦਾ ਸੁਨੇਹਾ ਲੈ ਕੇ ਅੱਜਕੱਲ ਯੂਰਪ ਦੇ ਸਹਿਰਾਂ 'ਚ ਮੋਟਰਸਾਈਕਲਾਂ 'ਤੇ ਘੁੰਮ ਰਿਹਾ ਹੈ ।
ਪਿਛਲੇ ਮਹੀਨੇ 17 ਅਗਸਤ ਨੂੰ ਦਿੱਲੀ ਦੇ ਇੰਡੀਆਂ ਗੇਟ ਤੋ ਚੱਲਿਆ ਇਹ ਦਲ ਅਜਮੇਰ, ਅਹਿਮਦਾਬਾਦ, ਦਮਨ ਹੁੰਦਾਂ ਹੋਇਆ ਮੁੰਬਈ ਤੋ ਤੁਰਕੀ ਤੱਕ ਹਵਾਈ ਜਹਾਜ ਰਾਹੀ ਪੁੱਜਿਆ ।
ਫਿਰ ਤੁਰਕੀ 'ਤੋ ਸੜਕ ਰਸਤੇ ਗਰੀਸ, ਇਟਲੀ, ਫਰਾਂਸ ਦੇ ਇਸਤਨਬੁਲ, ਗਾਲੀਪੋਲੀ, ਏਥਨਜ, ਪੈਟਰਸ, ਬਾਰੀ, ਪੀਸਾ, ਬਲੋਗਨਾਂ, ਕੈਸੀਨੋ, ਨੋਵਾਰਾ, ਵਿਰੋਨਾਂ, ਰੋਮਾਂ, ਲਿਓੁਨ, ਫੈਰਿਸ ਅਤੇ ਲਿੱਲ ਸਹਿਰਾਂ 'ਚ ਹੁੰਦਾਂ ਹੋਇਆ ਬੈਲਜੀਅਮ ਦੇ ਇਤਿਹਾਸਿਕ ਸਹਿਰ ਈਪਰ ਪਹੁਚਿਆਂ ਜਿਥੇ ਪਹਿਲੀ ਆਲਮੀ ਜੰਗ ਦੌਰਾਂਨ ਸਹੀਦ ਹੋਏ ਫੌਜੀਆਂ ਦੀ ਯਾਦ 'ਚ ਉਸਾਰੀ ਸਮਾਰਕ ''ਮੀਨਨ ਗੇਟ'' ਤੇ ਜਾ ਕੇ ਸਰਧਾ ਦੇ ਫੁੱਲ ਭੇਟ ਕੀਤੇ । ਉਪਰੰਤ ਇਹਨਾਂ ਨੇ ਇਥੇ ਮੌਜੂਦ ਅੰਤਰਾਸਟਰੀ ਫਲਾਂਨਦਰਨ ਫੀਲਡ ਵਾਰ ਮਿਊਜੀਅਮ 'ਚ ਮੌਜੂਦ ਦੁਰਲੱਭ ਸਮੱਗਰੀ ਨੂੰ ਵੀ ਦੇਖਿਆ।
ਦਲ ਦੇ ਆਗੂ ਵੀ ਕੇ ਐਸ ਤੋਮਰ ਨੇ ਦੱਸਿਆ ਕਿ ਇਸ ਬਾਰਾਂ ਹਜਾਰ ਕਿਲੋਮੀਟਰ ਦੀ ਯਾਤਰਾ ਦੌਰਾਨ ਜਿਥੇ ਵੱਖ-ਵੱਖ ਮੁਲਕਾਂ ਦੇ ਲੋਕਾਂ ਅਤੇ ਸਭਿਆਚਾਰ ਨੂੰ ਨੇੜਿਉ ਜਾਨਣ ਦਾ ਮੌਕਾ ਮਿਲਿਆ ਉਥੇ ਭਾਰਤੀ ਫੌਜੀਆਂ ਦੀਆਂ ਯੂਰਪ 'ਚ ਯਾਦਗਾਰਾਂ 'ਤੇ ਨਤਮਸਤਕ ਹੋਣ ਦਾ ਮਾਣ ਵੀ ਸਾਡੀ ਟੀਮ ਨੂੰ ਪ੍ਰਾਪਤ ਹੋਇਆ ਹੈ ।
ਰੋਇਲ ਇਨਫੀਲਡ ( ਬੁਲਟ ) ਮੋਟਰਸਾਈਕਲਾਂ 'ਤੇ ਸਵਾਰ 'ਲਾਈਟਿੰਗ ਬੁਲੇਟਰਜ' ਨਾਂ ਦਾ ਇਹ ਦਲ ਈਪਰ 'ਤੋ ਬਾਅਦ ਕੈਲੇਅ ਬੰਦਰਗਾਹ ਨੂੰ ਰਵਾਨਾਂ ਹੋ ਗਿਆ ਜਿਥੋ ਇਹ ਕੱਲ ਨੂੰ ਇੰਗਲੈਂਡ ਜਾਣਗੇ । ਲੰਡਨ, ਗਲਾਸਗੋ ਸਮੇਤ ਕਈ ਹੋਰ ਸਹਿਰਾਂ ਦੀ ਯਾਤਰਾਂ ਤੋ ਬਾਅਦ ਇਹ ਲਾਈਟਿੰਗ ਬੁਲੇਟਰਜ 28 ਸਤੰਬਰ ਨੂੰ ਭਾਰਤ ਵਾਪਸ ਪਰਤ ਜਾਣਗੇ ।