ਇਕ ਟੈਲੀਫੂਨ ਕਾਲ ਵਿਚ ਐਂਟੀਫਰਾਡ ਸੁਕਾਰਡ ਦੇ ਮੁਣਸ਼ੀ ਬੰਅਤ ਸਿੰਘ ਨੂੰ ਕੀਤੀ ਉਪਰੋਕਤ ਟਿਪਣੀ ਬਾਰੇ ਮੈਂ ਸਪਸ਼ਟੀਕਰਨ ਦੇਣਾ ਚਾਹੁੰਦਾ ਹਾਂ ਕਿ ਇਸ ਟਿਪਣੀ ਦਾ ਪਿਛੋਕੜ ਇਸ ਪ੍ਰਕਾਰ ਹੈ:- ਮਨਪ੍ਰੀਤ ਕੌਰ ਜਿਸ ਨਾਲ ਮੇਰਾ ਹੁਣ ਤਲਾਕ ਹੋ ਚੁੱਕਾ ਹੈ। ਸਾਡੇ ਵਿਆਹੁਤਾ ਜੀਵਨ ਦੌਰਾਨ ਮੇਰਾ ਇਕ ਦੋਸਤ ਹੁੰਦਾ ਸੀ ਅੰਮ੍ਰਿਤ ਸਿੰਘ, ਜੋ ਕਿ ਬੇਅੰਤ ਸਿੰਘ ਦਾ ਛੋਟਾ ਭਰਾ ਹੈ।ਅੰਮ੍ਰਿਤ ਮੈਨੂੰ ਵੱਡਾ ਭਰਾ ਕਹਿੰਦਾ ਹੁੰਦਾ ਸੀ ਤੇ ਮੇਰੀ ਪਤਨੀ ਤੋਂ ਉਸਨੇ ਰਖੜੀ ਬਨਾ ਕੇ ਭੈਣ ਬਣਾਇਆ ਹੋਇਆ ਸੀ। ਹੁਣ ਮਨਪ੍ਰੀਤ ਕੌਰ ਨਾਲ ਮੇਰਾ ਤਲਾਕ ਹੋ ਚੁੱਕਾ ਹੈ।ਪਿਛਲੇ ਦਿਨੀ ਮੈਂ ਲੰਘਦਾ ਹੋਇਆ ਮਨਪ੍ਰੀਤ ਦੇ ਘਰ ਉਸ ਨੂੰ ਮਿਲਣ ਚਲਾ ਗਿਆ। ਉਹ ਘਰ ਨਹੀਂ ਸੀ ਤੇ ਮੈਂ ਫੋਨ ਕਰਨ ਲਈ ਚਿੱਟ ਸਿੱਟ ਆਇਆ। ਮੈਨੂੰ ਪਤਾ ਨਹੀਂ ਸੀ ਕਿ ਮਨਪ੍ਰੀਤ ਅਤੇ ਅੰਮ੍ਰਿਤ ਸਿੰਘ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ।ਮੈਨੂੰ ਬੜਾ ਅਚੰਬਾ ਲੱਗਾ।ਭੈਣ-ਭਰਾ ਦੇ ਵਿਆਹ ਦਾ!
ਇਕ ਮਨਪ੍ਰੀਤ ਤੇ ਅਮ੍ਰਿਤ ਉਸ ਵਕਤ ਮੇਰੇ ਘਰ ਬੇਠੇ ਸਨ। ਅੰਮ੍ਰਿਤ ਹੇਠਲੇ ਕਮਰੇ ਵਿਚ ਤੇ ਮਨਪ੍ਰੀਤ ਮੇਰੇ ਨਾਲ ਮੇਰੇ ਬੈਡਰੂਮ ਵਿਚ ਜਦੋਂ ਬੇਅੰਤ ਦਾ ਫੋਨ ਆਇਆ ਕਿ ਤੂੰ ਕੁੜੀ (ਮਨਪ੍ਰੀਤ) ਦੇ ਘਰ ਕਿਉਂ ਗਿਆ? ਅੁਹ ਬਦਤਮੀਜ਼ੀ ਅਤੇ ਬੇਰੁਖੀ ਨਾਲ ਬੋਲਿਆ। ਜਿਸ ਦੇ ਜੁਆਬ ਵਿਚ ਮੈਂ ਵੀ ਉਸੇ ਲਹਿਜ਼ੇ ਵਿਚ ਉੱਤਰ ਦਿੱਤਾ, "ਕਿਹੋ ਜਿਹੇ ਫੁਦੂ ਭਰਤੀ ਕੀਤੇ ਨੇ ਪੰਜਾਬ ਪੁਲੀਸ ਵਿਚ?"
ਕਿਉਂਕਿ ਮਨਪ੍ਰੀਤ ਦੇ ਘਰ ਜਾਣ ਤੋਂ ਉਹ ਵਰਜ਼ ਰਿਹਾ ਸੀ ਤੇ ਉਹ ਤਾਂ ਮੇਰੇ ਬੈਡਰੂਮ ਵਿਚ ਖੜੀ ਸੀ। ਹੁਣ ਗੱਲ ਦਾ ਇਹ ਅਰਥ ਨਿਕਲਦਾ ਹੈ ਕਿ ਪੰਜਾਬ ਪੁਲਿਸ ਇਕ ਉਮਦਾ ਅਦਾਰਾ ਹੈ ਜਿਸ ਵਿਚ ਕਾਬਲ ਬੰਦਿਆਂ ਦੀ ਜਗਾ ਹੈ ਨਾ ਉਜੱਡਾਂ ਦੀ। ਫੁਦੂ ਸ਼ਬਦ ਕੇਵਲ ਉਸ ਉੱਤੇ ਹੀ ਲਾਗੂ ਹੁੰਦਾ ਹੈ ਜਿਸ ਨਾਲ ਮੈਂ ਗੱਲ ਕਰ ਰਿਹਾ ਸੀ, ਨਾ ਕਿ ਸਮੁੱਚੀ ਪੰਜਾਬ ਪੁਲਿਸ ਉੱਤੇ। ਮਿਸਾਲ ਦੇ ਤੌਰ 'ਤੇ ਜੇ ਕਹਿ ਲਈਏ ਉਹ ਕੁੱਤੇ ਮਾਸਟਰ। ਇਸਦਾ ਮਤਲਬ ਇਹ ਨਹੀਂ ਕਿ ਸਾਰੇ ਮਾਸਟਰਾਂ ਨੂੰ ਤੁਸੀਂ ਕੁੱਤੇ ਕਿਹੈ। ਜੋ ਮੇਰੇ ਪੰਜਾਬ ਪੁਲਸ ਦੇ ਵੀਰਾਂ ਨੂੰ ਇਹੀ ਬੇਨਤੀ ਉਹ ਇਹ ਸ਼ਬਦ ਆਪਣੇ 'ਤੇ ਨਾ ਲਾਉਣ। ਇਹ ਕੇਵਲ ਉਸ ਲਈ ਹੀ ਸੀ ਜਿਸਨੂੰ ਮੈਂ ਸੰਬੋਧਨ ਕਰ ਰਿਹਾ ਸੀ। ਪੰਜਾਬ ਪੁਲਿਸ ਨੂੰ ਤਾਂ ਮੈਂ ਸੁਣਿਐ ਹਿਦਾਇਤ ਹੈ ਕਿ ਆਮ ਨਾਗਰਿਕ ਨੂੰ ਨਿਮਰਤਾ ਨਾਲ ਬੁਲਾਵੇ ਤੇ ਸ਼੍ਰੀ ਮਾਨ ਕਹੇ। ਜਿਸ ਪ੍ਰਕਾਰ ਮੁਣਸ਼ੀ ਬੇਅੰਤ ਬੋਲਿਐ ਉਸੇ ਤਰ੍ਹਾਂ ਮੈਂ ਜੁਆਬ ਦਿੱਤਾ।ਅਗਰ ਫਿਰ ਵੀ ਕਿਸੇ ਨੂੰ ਬੁਰਾ ਲੱਗਾ ਹੋਵੇ ਤਾਂ ਮੈਂ ਬਲਰਾਜ ਸਿੱਧੂ ਮੁਆਫੀ ਚਾਹੁੰਦਾ ਹਾਂ।