ਐਨ. ਆਰ. ਆਈ. ਸਭਾ ਬੈਲਜ਼ੀਅਮ ਦਾ ਪੁਨਰਗਠਨ

ਈਪਰ (ਪ੍ਰਗਟ ਸਿੰਘ ਜੋਧਪੁਰੀ) ਪਿਛਲੇ ਦਿਨੀ ਇੱਕ ਫੈਸਲੇ ਦੁਆਰਾ ਐਨ ਆਰ ਆਈ ਸਭਾ ਪੰਜਾਬ ਦੇ ਪ੍ਰਧਾਨ ਸ: ਕਮਲਜੀਤ ਸਿੰਘ ਹੇਅਰ ਅਤੇ ਮੀਤ ਪ੍ਰਧਾਨ ਸੁਰਿੰਦਰ ਸਿੰਘ ਰਾਣਾ (ਹੌਲੈਂਡ) ਨੇ ਸਭਾ ਦੀ ਬੈਲਜੀਅਮ ਇਕਾਈ ਦੀ ਦੁਬਾਰਾ ਚੋਣ ਕਰਦਿਆ ਇਥੋ ਦੇ ਉਘੇ ਕਾਰੋਬਾਰੀ ਸ: ਤਰਸੇਮ ਸਿੰਘ ਸ਼ੇਰਗਿੱਲ ਦੀ ਵਧੀਆ ਕਾਰੁਜਗਾਰੀ ਦੇ ਕਾਰਨ ਉਹਨਾਂ ਨੂੰ ਮੁੜ ਦੂਸਰੀ ਵਾਰ ਸਭਾ ਦਾ ਪ੍ਰਧਾਨ ਥਾਪਿਆ ਹੈ ।
ਸਭਾ ਦੀਆਂ ਸਰਗਰਮੀਆਂ 'ਚ ਹੋਰ ਵਾਧਾ ਕਰਨ ਦੇ ਮੱਦੇਨਜਰ ਅਤੇ ਨੌਜਵਾਨਾਂ ਨੂੰ ਨਾਲ ਜੋੜਨ ਦੇ ਉਪਰਾਲੇ ਵਜੋਂ ਇਥੋ ਦੇ ਬਰੁਸਲਜ਼ ਸਹਿਰ 'ਚ ਇੱਕ ਬੈਠਕ ਸੱਦੀ ਗਈ । ਜਿਸ ਵਿੱਚ ਸੁਰਿੰਦਰ ਸਿੰਘ ਰਾਣਾ ( ਹੌਲੈਂਡ ) ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ ਅਤੇ ਅਪਣੇ ਸੰਖੇਪ ਪਰ ਪ੍ਰਵਾਭਸ਼ਾਲੀ ਸੰਬੋਧਨ ਦੌਰਾਨ ਸਭਾ ਦੇ ਹੋਦਂ 'ਚ ਆਉਣ ਤੋ ਬਾਅਦ ਹੁਣ ਤੱਕ ਦੀਆਂ ਪ੍ਰਾਪਤੀਆਂ ਬਾਰੇ ਚਾਨਣਾਂ ਪਾਉਦਿਆਂ ਵੱਧ ਤੋ ਵੱਧ ਪੰਜਾਬੀਆਂ ਨੁੰ ਇਸ ਦੇ ਮੈਂਬਰ ਬਣਨ ਲਈ ਅਪੀਲ ਕੀਤੀ ।
ਸਭ ਦਾ ਵਿਸਥਾਰ ਕਰਦਿਆਂ ਯੂਰਪ ਸਮਾਚਾਰ ਦੇ ਨੌਜਵਾਨ ਸੰਪਾਦਕ ਸ: ਹਰਜੀਤ ਸਿੰਘ ਨੰਦੜਾਂ ਨੂੰ ਜਰਨਲ ਸਕੱਤਰ ਥਾਪਿਆ ਗਿਆ । ਅਤੇ ਬਾਕੀ ਦੇ ਅਹੁਦੇਦਾਰਾਂ 'ਚ ਅਵਤਾਰ ਸਿੰਘ ਛੋਕਰ ਚੇਅਰਮੈਨ, ਸ: ਅਮਰਜੀਤ ਸਿੰਘ ਭੋਗਲ ਮੀਤ ਪ੍ਰਧਾਨ, ਗੁਰਮੁੱਖ ਸਿੰਘ ਖਜਾਨਚੀ ਹੋਣਗੇ ।
ਅਪਣੇ ਧੰਨਵਾਦੀ ਭਾਂਸਣ ਦੌਰਾਨ ਸ: ਸ਼ੇਰਗਿੱਲ ਨੇ
ਆਏ ਪਤਵੰਤਿਆਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਸਭਾ ਦੀ ਮਹੀਨਾਂਵਾਰ ਬੈਠਕ ਵੀ ਹੋਇਆ ਕਰੇਗੀ ਜਿਸ ਇਥੇ ਆ ਰਹੀਆਂ ਮੁਸਕਲਾਂ ਨੂੰ ਵਿਚਾਰਿਆ ਜਾਇਆ ਕਰੇਗਾ 'ਤੇ ਸਭਾ ਪਾਰਟੀਬਾਜੀ ਤੋ ਉਪਰ ਉਠ ਕੇ ਸਰਬੱਤ ਦੇ ਭਲੇ ਲਈ ਕੰਮ ਕਰੇਗੀ । ਉਹਨਾਂ ਦੱਸਿਆ ਕਿ ਸਭਾ ਕੋਲ ਆਂਉਦੇ ਦੋ ਸਾਲਾਂ ਲਈ ਕੁੱਝ ਪ੍ਰੋਜੈਕਟ ਹਨ ਜਿੰਨਾਂ ਲਈ ਸਮੂਹ ਪੰਜਾਬੀਆਂ ਦੇ ਸਹਿਯੋਗ ਦੀ ਜਰੂਰਤ ਹੈ ।
ਬੈਠਕ 'ਚ ਵਿਸੇਸ ਤੌਰ ਤੇ ਪਹੁਚੇ ਮਹਿਮਾਨਾਂ 'ਚ ਸ: ਸੱਜਣ ਸਿੰਘ ਵਿਰਦੀ, ਸ: ਪ੍ਰਤਾਪ ਸਿੰਘ ਬਸਰਾ,ਪੱਤਰਕਾਰ ਹਰਚਰਨ ਸਿੰਘ ਢਿੱਲੋਂ, ਸ: ਰੇਸ਼ਮ ਸਿੰਘ , ਰਵੇਲ ਸਿੰਘ ,ਸੁੱਚਾ ਸਿੰਘ ਸੈਣੀ, ਹਰਮੇਲ ਸਿੰਘ ਸੰਦਲ, ਬਲਜੀਤ ਸਿੰਘ, ਹਰਪਾਲ ਸਿੰਘ, ਜਗਦੀਸ਼ ਸਿੰਘ ਬੈਨੀਪਾਲ, ਕੁਲਵਿੰਦਰ ਸਿੰਘ ਮਿੰਟਾਂ ਮੈਂਬਰ ਵਰਲਡ ਕਬੱਡੀ ਫੈਡਰੇਸਨ, ਲਖਵਿੰਦਰ ਸਿੰਘ ਯੂਪੀ,ਦਲਜੀਤ ਸਿੰਘ, ਸ੍ਰੀ ਪ੍ਰੇਮ ਕਪੂਰ ਪ੍ਰਧਾਨ ਇੰਡੀਅਨ ਵਰਲਡ ਫਾਊਡੇਸਨ ਆਦਿ ਸਾਮਲ ਸਨ । ਸਟੇਜ ਦੀ ਸੇਵਾ ਸ: ਅਮਰਜੀਤ ਸਿੰਘ ਭੋਗਲ ਨੇ ਬਾਖੂਬੀ ਨਿਭਾਈ ।