
26 ਸਤੰਬਰ ਦਿਨ ਐਂਤਵਾਰ ਨੂੰ ਲਹਿਰਾ ਮੁਹੱਬਤ ਰੋਡ ਦਾਣਾ ਮੰਡੀ ਪਿੰਡ ਚੱਕ ਬਖਤੂ (ਬਠਿੰਡਾ) ਵਿਖੇ ਨਗਰ ਪੰਚਾਇਤ ਅਤੇ ਭਾਈਕਾ ਯੂਥ ਕਲੱਬ ਦੇ ਸਹਿਯੋਗ ਨਾਲ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ । ਜਿਸ ਵਿੱਚ ਬਹੁਤ ਹੀ ਉੱਘੇ ਕਲਾਕਾਰ ਬਲਕਾਰ ਸਿੱਧੂ , ਗੋਰਾ ਚੱਕ ਵਾਲਾ , ਮਨਜੀਤ ਸੰਧੂ ,ਰਾਜਾ ਸਿੱਧੂ , ਬਲਵੀਰ ਚੋਟੀਆਂ ਅਤੇ ਕਮੇਡੀ ਕਿੰਗ ਗੁਰਦੇਵ ਢਿੱਲੋਂ (ਭਜਨਾ ਅਮਲੀ) ਪਹੁੰਚ ਰਹੇ ਹਨ । ਇਸ ਮੇਲੇ ਦੀ ਕਵਰੇਜ਼ ਜਲੰਧਰ ਦੂਰਦਰਸ਼ਨ ਵੱਲੋਂ ਕੀਤੀ ਜਾ ਰਹੀ ਹੈ । ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਇਸ ਮੇਲੇ ਦੀ ਰੌਣਕ ਨੂੰ ਚਾਰ ਚੰਨ ਲਾਉਣ ਲਈ ਹੁੰਮ ਹੁਮਾ ਕੇ ਪਹੁਚਣ ਦੀ ਕਿ੍ਪਾਲਤਾ ਕਰਨੀ ।