ਬਹਾਦਰ ਸਿੱਖ ਪਾਇਲਟ ਪੁੱਜੀ ਇੰਗਲੈਂਡ 'ਚ ਸਵਰਗਵਾਸ

ਈਪਰ ( ਪ੍ਰਗਟ ਸਿੰਘ ਜੋਧਪੁਰੀ ) ਇੰਗਲੈਂਡ ਦੀ ਰੋਇਲ ਏਅਰਫੋਰਸ ਦੇ ਬਜੁਰਗ ਸਿੱਖ ਪਾਇਲਟ ਸ: ਮਹਿੰਦਰ ਸਿੰਘ ਪੁੱਜੀ ਪਿਛਲੇ ਦਿਨੀ 92 ਸਾਲ ਦੀ ਉਮਰ 'ਚ ਚੜਾਈ ਕਰ ਗਏ ।
ਭਾਰਤ ਦੀ ''ਗਰਮੀਆਂ'' ਦੀ ਰਾਜਧਾਨੀ ਸਿਮਲੇ 'ਚ ਜੰਮੇਂ ਅਤੇ ਦਿੱਲੀ 'ਚ ਪੜਨ ਅਤੇ ਬੰਬਈ ਯੁਨੀਵਰਸਿਟੀ ਤੋ ਵਕਾਲਤ ਦੀ ਡਿਗਰੀ ਹਾਸਲ ਕਰਨ ਉਪਰੰਤ ਵੀ ਸ: ਪੁੱਜੀ ਦੇ ਹਵਾ ਉਡਣ ਦਾ ਸੌਂਕ ਨੇ ਉਸਨੂੰ ਭਾਰਤ ਦੇ ਉਹਨਾਂ 18 ਪਾਇਲਟਾਂ 'ਚ ਸਾਮਲ ਕਰਵਾ ਦਿਤਾ ਜੋ 1939 'ਚ ਬਰਤਾਨੀਆਂ ਦੀ ਸਾਹੀ ਹਵਾਈ ਫ਼ੌਜ ਲਈ ਚੁਣੇ ਗਏ ।
ਰੋਇਲ ਏਅਰ ਫੋਰਸ 'ਚ ਨੌਕਰੀ ਸਮੇਂ ਸਕੁਆਡਰਨ ਲੀਡਰ ਸਰਦਾਰ ਪੁੱਜੀ ਨੇ ਦੂਜੀ ਵਿਸ਼ਵ ਜੰਂਗ ਦੌਰਾਨ ਬਹੁਤ ਬਹਾਦਰੀ ਨਾਲ ਲੜਦਿਆਂ ਬਰਮਾਂ 'ਚੋ 300 ਅਮਰੀਕੀਆਂ ਨੂੰ ਜਪਾਨੀ ਫ਼ੌਜਾਂ ਤੋ ਬਚਾਇਆ ਅਤੇ ਮੱਧ ਪੂਰਬ, ਏਸ਼ੀਆ ਅਤੇ ਅਫ਼ਰੀਕਾ Ḕਚ ਬਰਤਾਨੀਆਂ ਲਈ ਲੜਾਈਆਂ ਲੜੀਆਂ ਜਿਨ੍ਹਾਂ ਬਦਲੇ ਉਹਨਾਂ ਨੂੰ ਫਲਾਂਇਗ ਕਰਾਸ ਮਿਲਿਆ ।
ਬਰਤਾਨੀਆਂ ਦੀਆਂ ਚੋਟੀ ਦੀਆਂ ਅਖਬਾਰਾਂ 'ਚ ਪ੍ਰਕਾਸ਼ਤ ਉਹਨਾਂ ਦੀਆਂ ਇੰਟਰਵਿਊਆਂ 'ਚ ਉਹ ਬੜੇ ਮਾਣ ਨਾਲ ਦਸਦੇ ਰਹੇ ਕਿ ਕਿੰਝ ਜਰਮਨਾਂ ਦੀ ਦਾਗੀ ਗੋਲੀ ਨਾਲ ਉਹਨਾਂ ਦਾ ਜਹਾਜ ਤਬਾਹ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਸਿਰ ਸਜੀ ਦਸਤਾਰ ਕਾਰਨ ਉਹ ਬਚ ਗਏ ।
ਅਪ੍ਰੈਲ 1999 'ਚ ਸਿੱਖ ਪੰਥ ਦੇ ਤਿੰਨ ਸੌ ਸਾਲਾਂ ਸਮਾਗਮਾਂ ਦੌਰਾਂਨ ਯੂਰਪ ਦੀ ਸਿੱਖ ਸੰਗਤ ਵੱਲੋਂ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਦੇ ਸ਼ਹੀਦ ਸਿੱਖ ਫੌਜੀਆਂ ਨੂੰ ਸਮਰਪਿਤ ਈਪਰ ਸਹਿਰ 'ਚ ਸਮਾਰੋਹ ਸਮੇ ਸਾਮਲ ਹੋਏ ਸ: ਪੁੱਜੀ ਨੂੰ ਬੈਲਜੀਅਮ ਦੇ ਵੈਸਟ ਫਲਾਂਦਰਨ ਸੂਬੇ ਦੇ ਗਵਰਨਰ ਪਾਉਲ ਬਰਾਇਨ ਵੱਲੋਂ ਵੀ ਸਨਮਾਨਿਤ ਕੀਤਾ ਗਿਆ ।
ਸਿੱਖੀ ਦੀ ਨਿਸਾਂਨੀ ''ਦਸਤਾਰ'' ਦੀ ਬਖਸ਼ੀ ਹੋਈ 92 ਸਾਲਾਂ ਦੀ ਜਿੰਦਗੀ ਭੋਗਦਾ ਹੋਇਆ ਅਤੇ ਅਪਣੀ ਸੂਰਬੀਰਤਾ ਦਾ ਬਿਗਾਨੀ ਧਰਤੀ 'ਤੇ ਲੋਹਾ ਮੰਨਵਾਉਣ ਵਾਲਾ ਇਹ ਉਸ ਸਮੇਂ ਦਾ ਆਖਰੀ ਬਹਾਦਰ ਸਿੱਖ ਪਾਇਲਟ ਕੁਝ ਦਿਨ ਪਹਿਲਾਂ ਇਸ ਫ਼ਾਨੀ ਸੰਸਾਰ ਤੋ ਅਲਵਿਦਾ ਹੋ ਗਿਆ ।
ਵਿਸ਼ਵ ਜੰਂਗ ਦੇ ਸ਼ਹੀਦ ਸਿੱਖ ਫੌਜੀਆਂ ਬਾਰੇ ਦੋ ਕਿਤਾਬਾ ਲਿਖਣ ਵਾਲੇ ਉਘੇ ਲੇਖਕ ਅਤੇ ਸ: ਪੁੱਜੀ ਦੇ ਨਜਦੀਕੀ ਸ: ਭੁਪਿੰਦਰ ਸਿੰਘ ਹੌਲੈਂਡ ਨੇ ਸ: ਪੁੱਜੀ ਦੇ ਅਕਾਲ ਚਲਾਣੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆ ਕਿਹਾ ਹੈ ਕਿ ਵਾਹਿਗੁਰੂ ਉਸ ਬਹਾਦਰ ਲੜਾਕੇ ਸਿੱਖ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸੇ ।