ਉਘੇ ਲੇਖਕ ਅਤੇ ਪੱਤਰਕਾਰ ਮਨਦੀਪ ਖੁਰਮੀ ਦੇ ਘਰ ਪੁੱਤਰ ਦੀ ਦਾਤ

ਈਪਰ ( ਪ੍ਰਗਟ ਸਿੰਘ ਜੋਧਪੁਰੀ ) ਹਿੰਮਤਪੁਰਾ ਡਾਟਕਾਮ ਦੇ ਸੰਪਾਦਕ, ਉਘੇ ਲੇਖਕ ਅਤੇ ਪੱਤਰਕਾਰ ਮਨਦੀਪ ਖੁਰਮੀ ਹਿੰਮਤਪੁਰਾ ਘਰ ਵਾਹਿਗੁਰੂ ਨੇ ਪੁੱਤਰ ਦੀ ਦਾਤ ਬਖ਼ਸੀ ਹੈ ।
ਸੁਕਰਵਾਰ ਸਵੇਰੇ ਇੱਕ ਵਜੇ ਲੰਡਨ ਦੇ ਇੱਕ ਹਸਪਤਾਲ 'ਚ ਮਨਦੀਪ ਦੀ ਧਰਮ ਪਤਨੀ ਸ੍ਰਮਤੀ ਨੀਲਮ ਖੁਰਮੀ ਨੇ ਚੰਨ ਵਰਗੇ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ । ਮਾਂ-ਪੁੱਤਰ ਦੋਵੇਂ ਤੰਦਰੁਸਤ ਹਨ । ਖੁਰਮੀ ਦੇ ਦੋਸਤਾਂ-ਮਿੱਤਰਾਂ ਅਤੇ ਸੁਭਚਿੰਤਕਾਂ ਵੱਲੋਂ ਵਧਾਈਆਂ ਭੇਜੀਆਂ ਜਾ ਰਹੀਆਂ ਹਨ ।