ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਖੇਡਾਂ ਸੁਰੂ ਹੋਣ ਦੇ ਕੁਝ ਦਿਨ ਪਹਿਲਾਂ ਤੱਕ ਵਿਵਾਦਾ 'ਚ ਘਿਰੇ ਰਹੇ ਰਾਸ਼ਟਰ ਮੰਡਲ ਖੇਡ ਪਿੰਡ ਦੇ ਮੁਕੰਮਲ ਹੋਣ ਤੋ ਬਾਅਦ ਸਾਹਮਣੇ ਆਏ ਸ਼ਾਨਦਾਰ ਨਤੀਜੇ ਦੇਖ ਕੇ ਪ੍ਰਵਾਸੀ ਪੰਜਾਬੀਆਂ 'ਚ ਖੁਸ਼ੀ ਦਾ ਮਹੌਲ ਹੈ ।ਐਨ। ਆਰ। ਆਈ। ਸਭਾ ਬੈਲਜ਼ੀਅਮ ਦੇ ਸੀਨੀਅਰ ਆਗੂਆਂ ਸ: ਤਰਸੇਮ ਸਿੰਘ ਸ਼ੇਰਗਿੱਲ,ਸ: ਅਮਰਜੀਤ ਸਿੰਘ ਭੋਗਲ, ਅਵਤਾਰ ਸਿੰਘ ਛੋਕਰ ਅਤੇ ਸੱਜਣ ਸਿੰਘ ਵਿਰਦੀ ਅਤੇ ਵੇਟਲਿਫਟਰ ਤੀਰਥ ਰਾਮ ਨੇ ਖੇਡ ਪਿੰਡ ਦੇ ਮੁਕੰਮਲ ਹੋ ਕੇ ਵਿਸ਼ਵ ਪੱਧਰ ਦਾ ਬਣਨ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਡਾ: ਮਨਮੋਹਣ ਸਿੰਘ ਸਰਕਾਰ ਦੀ ਵੱਡੀ ਪ੍ਰਾਪਤੀ ਦੱਸਿਆ ਹੈ ।
ਇਸੇ ਤਰਾਂ ਹੀ ਅਸਟਰੇਲੀਆ ਪੜਦੇ ਪੰਜਾਬੀ ਬਲਵੰਤ ਸਿੰਘ ਜੋਧਪੁਰੀ ਅਤੇ ਇੰਦਰਜੀਤ ਕੌਰ ਚਾਹਲ ਨੇ ਵੀ ਖੇਡ ਪਿੰਡ ਦੀ ਸ਼ਾਨਦਾਰ ਤਿਆਰੀ 'ਤੇ ਖੁਸ਼ੀ ਜਾਹਰ ਕਰਦਿਆਂ ਕਿਹਾ ਹੈ ਕਿ ਭਾਰਤ ਨੇ ਆਖਰੀ ਦਿਨਾਂ ਦੌਰਾਂਨ ਭਾਰੀ ਅਲੋਚਨਾਂ ਦਾ ਸਹਮਣਾ ਕਰਦਿਆਂ ਵੀ ਅਪਣੀ ਸਮਰੱਥਾ ਦਾ ਵਧੀਆ ਪ੍ਰਦਰਸ਼ਨ ਕੀਤਾ ਹੈ ਕਿਉਕਿ ਕੁਝ ਦਿਨ ਪਹਿਲਾਂ ਵਿਸ਼ਵ ਦੇ ਕੁਝ ਚੋਟੀ ਦੇ ਖਿਡਾਰੀਆਂ ਨੇ ਦਿਲੀ ਜਾਣ ਤੋ ਨਾਂਹ ਕਰ ਦਿੱਤੀ ਸੀ ਅਤੇ ਆਸਟਰੇਲੀਆ ਦੇ ਇੱਕ ਅਧਿਕਾਰੀ ਨੇ ਤਾਂ ਇਥੋ ਤੱਕ ਕਹਿ ਦਿੱਤਾ ਸੀ ਕਿ ਭਾਰਤ ਨੂੰ ਤਾਂ ਇਹਨਾਂ ਖੇਡਾਂ ਦੀ ਮੇਜਬਾਨੀ ਮਿਲਣੀ ਹੀ ਨਹੀ ਚਾਹੀਦੀ ।