ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪੰਜਾਬ ਕਬੱਡੀ ਐਸੋਸੀਏਸਨ ਦੇ ਉਪ ਪ੍ਰਧਾਨ ਅਤੇ ਪੰਜਾਬ ਕਾਂਗਰਸ ਦੇ ਜਰਨਲ ਸਕੱਤਰ ਸ: ਗੁਰਮੇਲ ਸਿੰਘ ਪਹਿਲਵਾਨ ਜੋ ਇਸ ਸਾਲ ਦੂਸਰੀ ਵਾਰ ਯੂਰਪ ਦੌਰੇ Ḕਤੇ ਬੈਲਜ਼ੀਅਮ ਪਹੁੰਚੇ ਨੇ ਕਿਹਾ ਕਿ ਕਬੱਡੀ ਦੀ ਬਿਹਤਰੀ ਲਈ ਸਮੂਹ ਪੰਜਾਬੀ ਮਿਲ ਕੇ ਚੱਲਣ ਤਾਂ ਕਿ ਪੰਜਾਬ ਦੀ ਇਸ ਹਰਮਨ ਪਿਆਰੀ ਮਾਂ-ਖੇਡ ਦਾ ਹੋਰ ਵੀ ਵਧੀਆ ਪ੍ਰਦਰਸਨ ਕਰ ਸਕੀਏ ।ਇਥੇ ਪਹੁੰਚੇ ਸ: ਗੁਰਮੇਲ ਸਿੰਘ ਦੇ ਮਾਣ 'ਚ ਚੜ੍ਹਦੀ ਕਲਾ ਸਪੋਰਟਸ ਕਲੱਬ ਵੱਲੋਂ ਕੱਲ ਦਿੱਤੇ ਗਏ ਰਾਤ ਦੇ ਖਾਣੇ ਮੌਕੇ ਪ੍ਰਧਾਨ ਸੁਰਿੰਦਰਪਾਲ ਸਿੰਘ ਸੋਨੂੰ, ਸੁਰਜੀਤ ਸਿੰਘ ਖਹਿਰਾ, ਹਰਚਰਨਜੀਤ ਸਿੰਘ ਮਾਂਨ, ਅਮਰਜੀਤ ਸਿੰਘ ਹਠੂਰ, ਸ੍ਰੀ ਤੀਰਥ ਰਾਮ, ਸੋਨੀ ਬਠਲਾ, ਮੁਲਤਾਨੀ, ਕਬੱਡੀ ਖਿਡਾਰੀ ਸੁਖਚੈਨ ਸਿੰਘ ਚੰਨਾਂ ਅਤੇ ਅਵਤਾਰ ਸਿੰਘ ਤਾਰੀ ਹਾਜਰ ਸਨ ਜਿਨ੍ਹਾਂ ਕਬੱਡੀ ਦੀ ਬਿਹਤਰੀ ਅਤੇ ਇਥੇ ਕਬੱਡੀ ਐਸੋਸੀਏਸਨ ਦੀ ਇਕਾਈ ਗਠਨ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ।
ਅੱਜ ਸ: ਪਹਿਲਵਾਨ ਹੋਰਾਂ ਈਪਰ 'ਚ ਸਥਿਤ ਸਹੀਦੀ ਸਮਾਰਕ "ਮੀਨਨ ਗੇਟ" 'ਤੇ ਪਹੁੰਚ ਕੇ ਪਹਿਲੇ ਵਿਸ਼ਵ ਯੁੱਧ 'ਚ ਸਹੀਦ ਭਾਰਤੀ ਫ਼ੌਜੀਆਂ ਨੂੰ ਸਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸਾਨੂੰ ਸਾਡੇ ਪੁਰਖਿਆਂ 'ਤੇ ਮਾਣ ਹੈ ਜਿਨ੍ਹਾਂ ਸੱਤ ਸਮੁੰਦਰੋਂ ਦੂਰ ਆ ਕੇ ਬਹਾਦਰੀ ਨਾਲ ਲੜਦਿਆਂ ਸਹਾਦਤਾਂ ਪ੍ਰਾਪਤ ਕੀਤੀਆਂ । ਇਸ ਸਮੇ ਉਹਨਾਂ ਨਾਲ ਸ੍ਰੀ ਤੀਰਥ ਰਾਮ ਵੇਟਲਿਫਟਰ ਅਤੇ ਸੋਨੀ ਬਠਲਾ ਵੀ ਮੌਜੂਦ ਸਨ ।
ਲੁਧਿਆਣੇ 'ਤੋ ਕਾਂਗਰਸ ਦੇ ਡੈਲੀਗੇਟ ਸ: ਗੁਰਮੇਲ ਸਿੰਘ ਨੇ ਪ੍ਰੈਸ ਨਾਲ ਗੱਲ ਕਰਦਿਆਂ ਦੱਸਿਆ ਕਿ ਉਹ ਪ੍ਰਵਾਸੀ ਪੰਜਾਬੀਆਂ ਦੀ ਖੇਡਾਂ Ḕਚ ਸਮੂਲੀਅਤ ਵਿੱਚ ਹੋਰ ਵਾਧਾ ਕਰਨ ਹਿੱਤ ਬੈਲਜੀਅਮ 'ਚ ਵੀ ਜਲਦੀ ਹੀ ਕਬੱਡੀ ਐਸੋਸੀਏਸਨ ਦੀ ਇਕਾਈ ਦਾ ਐਲਾਨ ਕਰਨਗੇ । ਉਹਨਾਂ ਬਹੁਤ ਹੀ ਕਾਮਯਾਬੀ ਨਾਲ ਸਮਾਪਤ ਹੋਈਆਂ ਰਾਸ਼ਟਰ ਮੰਡਲ ਖੇਡਾਂ ਦਾ ਸਿਹਰਾ ਕੇਂਦਰ Ḕਚ ਕਾਂਗਰਸ ਸਰਕਾਰ ਸਿਰ ਬੰਨਦਿਆਂ ਕਿਹਾ ਇਹਨਾਂ ਖੇਡਾਂ 'ਚ ਭਾਰਤੀ ਖਿਡਾਰੀਆਂ ਦੇ ਕੀਤੇ ਗਏ ਵਧੀਆ ਪ੍ਰਦਰਸ਼ਨ ਨੇ ਦੇਸ਼ ਦਾ ਰੌਸ਼ਨ ਕੀਤਾ ਹੈ ।