ਨਾਵਲਕਾਰ ਜੱਗੀ ਕੁੱਸਾ ਦੀ ਭਾਣਜੀ ਦੇ ਹੱਥ ਪੀਲੇ ਹੋਏ

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਪੰਜਾਬੀ ਨਾਵਲਕਾਰੀ 'ਚ ਚਰਚਿਤ ਨਾਂ ਸ਼ਿਵਚਰਨ ਜੱਗੀ ਕੁੱਸਾ ਦੀ ਭਾਣਜੀ ਦਾ ਸ਼ੁਭ ਵਿਆਹ ਗੁਰਦੁਆਰਾ ਸਿੰਘ ਸਭਾ ਸਾਊਥਾਲ ਵਿਖੇ ਸਾਦਾ ਧਾਰਮਿਕ ਰਸਮਾਂ ਅਨੁਸਾਰ ਨੇਪਰੇ ਚੜ੍ਹਿਆ। ਅਤਿ ਮਿਲਣਸਾਰ ਸੁਭਾਅ ਦੇ ਮਾਲਕ ਜਰਨੈਲ ਸਿੰਘ ਗਿੱਲ (ਬਿੱਲੂ) ਅਤੇ ਬੀਬੀ ਬਲਵਿੰਦਰ ਕੌਰ ਗਿੱਲ ਦੀ ਸਪੁੱਤਰੀ ਬੀਬੀ ਮਨਜੀਵਨ ਕੌਰ ਦਾ ਵਿਆਹ ਇੰਗਲੈਂਡ ਦੀ ਜਾਣੀ ਪਛਾਣੀ ਹਸਤੀ ਗਿਆਨੀ ਅਮੋਲਕ ਸਿੰਘ ਢੱਟ ਦੇ ਪੋਤਰੇ, ਸ੍ਰ. ਸੁਰਿੰਦਰ ਸਿੰਘ ਢੱਟ ਦੇ ਸਪੁੱਤਰ ਅਮਰਵੀਰ ਸਿੰਘ ਢੱਟ ਨਾਲ ਪੂਰਨ ਗੁਰ-ਮਰਿਆਦਾ ਅਨੁਸਾਰ ਸੰਪੂਰਨ ਹੋਇਆ। ਇਸ ਸੁਭਾਗ ਜੋੜੀ ਨੂੰ ਸ਼ੁਭ-ਕਾਮਨਾਵਾਂ ਭੇਂਟ ਕਰਨ ਲਈ ਸਮਾਗਮ ਦੌਰਾਨ ਬਾਬਾ ਲਾਭ ਸਿੰਘ (ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਵਾਲੇ), ਜਸਵਿੰਦਰ ਸਿੰਘ ਜੱਸਾ ਗਿੱਲ, ਨਾਵਲਕਾਰ ਜੱਗੀ ਕੁੱਸਾ, ਅੰਗਰੇਜ਼ ਸਿੰਘ ਸਾਊਥਾਲ, ਗੁਰਮੇਲ ਸਿੰਘ ਮੱਲ੍ਹੀ, ਬਲਜੀਤ ਸਿੰਘ ਮੱਲ੍ਹੀ, ਦੀਦਾਰ ਸਿੰਘ ਰੰਧਾਵਾ, ਸੁਰਿੰਦਰ ਸਿੰਘ ਪੁਰੇਵਾਲ, ਵਕੀਲ ਸੰਤੋਖ ਸਿੰਘ ਛੋਕਰ, ਹਰਜੀਤ ਸਿੰਘ ਸਰਪੰਚ, ਮਲਾਗਰ ਸਿੰਘ ਚੌਂਕੀਮਾਨ, ਭਾਈ ਅਮਰੀਕ ਸਿੰਘ ਗਿੱਲ, ਬਿੱਟੂ ਮੋਹੀ ਸਾਊਥਾਲ, ਹਰਭਿੰਦਰ ਸਿੰਘ, ਹਰਬੰਸ ਸਿੰਘ ਕੁਲਾਰ, ਬਲਬੀਰ ਸਿੰਘ ਸੈਣੀ, ਨਿਰਭੈ ਸਿੰਘ ਬਦੇਸ਼ਾ ਚੰਦ ਪੁਰਾਣਾ, ਜਸਵੀਰ ਸਿੰਘ ਛੱਜਾਵਾਲ, ਸੁਰਿੰਦਰ ਸਿੰਘ ਅੱਬੂਵਾਲ, ਜਤਿੰਦਰ ਸਿੰਘ ਜਗਰਾਉਂ, ਮਨਜੀਤ ਸਿੰਘ ਬਹੋਨਾ ਅਤੇ ਜਗਰੂਪ ਸਿੰਘ ਛੋਟਾ ਮਾਹਲਾ ਸਮੇਤ ਸੈਂਕੜਿਆਂ ਦੀ ਤਾਦਾਦ ਵਿੱਚ ਸਨੇਹੀਆਂ ਨੇ ਸ਼ਿਰਕਤ ਕੀਤੀ। ਇਸ ਖੁਸ਼ੀ ਦੀ ਘੜੀ ਵਿੱਚ ਅਦਾਰਾ 'ਚੱਕ ਬਖ਼ਤੂ' ਵੀ ਨਵ-ਵਿਆਹੁਤਾ ਜੋੜੀ ਲਈ ਸ਼ੁਭ-ਕਾਮਨਾਵਾਂ ਭੇਜਦਾ ਹੈ। ਯਾਦ ਰਹੇ ਕਿ ਬੀਬੀ ਬਲਵਿੰਦਰ ਕੌਰ ਗਿੱਲ ਦੇ ਪੇਕੇ ਜੱਗੀ ਕੁੱਸਾ ਦੇ ਪਿੰਡ ਕੁੱਸਾ ਵਿਖੇ ਹੀ ਹਨ ਅਤੇ ਜੱਗੀ ਕੁੱਸਾ ਨੇ ਉਸ ਨੂੰ ਆਪਣੀ ਭੈਣ ਬਣਾਇਆ ਹੋਇਆ ਹੈ!