ਹਰਚਰਨਜੀਤ ਸਿੰਘ ਮਾਂਨ ਕਬੱਡੀ ਐਸੋਸੀਏਸਨ ਬੈਲਜ਼ੀਅਮ ਦੇ ਕਨਵੀਨਰ ਨਿਯੁਕਤ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪੰਜਾਬ ਕਬੱਡੀ ਐਸੋਸੀਏਸਨ ਦੇ ਉਪ ਪ੍ਰਧਾਨ ਸ: ਗੁਰਮੇਲ ਸਿੰਘ ਪਹਿਲਵਾਨ ਜੋ ਇਸ ਸਮੇ ਯੂਰਪ ਦੌਰੇ 'ਤੇ ਹਨ ਨੇ ਮਾਂ-ਖੇਡ ਕਬੱਡੀ ਦੀ ਬਿਹਤਰੀ ਲਈ ਇੱਕ ਕਦਮ ਹੋਰ ਵਧਾਉਦਿਆਂ ਇਥੋ ਦੇ ਚੜ੍ਹਦੀ ਕਲਾ ਸਪੋਰਟਸ ਕਲੱਬ ਦੇ ਮੋਢੀ ਆਗੂ ਸ: ਹਰਚਰਨਜੀਤ ਸਿੰਘ ਮਾਂਨ ਨੂੰ ਕਬੱਡੀ ਐਸੋਸੀਏਸਨ ਬੈਲਜ਼ੀਅਮ ਦਾ ਕਨਵੀਨਰ ਨਿਯੁਕਤ ਕੀਤਾ ਹੈ।
ਸ: ਪਹਿਲਵਾਨ ਨੇ ਸ: ਸਿਕੰਦਰ ਸਿੰਘ ਮਲੂਕਾ ਪ੍ਰਧਾਨ ਪੰਜਾਬ ਕਬੱਡੀ ਐਸੋਸ਼ੀਏਸਨ ਵੱਲੋਂ ਨਿਯੁਕਤੀ ਪੱਤਰ ਜਾਰੀ ਕਰਦਿਆ ਕਿਹਾ ਕਿ ਸ: ਮਾਂਨ ਦੀਆਂ ਕਬੱਡੀ ਪ੍ਰਤੀ ਸੇਵਾਵਾਂ ਨੂੰ ਧਿਆਨ 'ਚ ਰਖਦਿਆਂ ਇਹ ਮਾਣ ਬਖ਼ਸਿਆ ਜਾ ਰਿਹਾ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਉਹ ਅੱਗੇ 'ਤੋ ਵੀ ਇਸ ਖੇਡ ਦੀ ਬਿਹਤਰੀ ਲਈ ਅਪਣਾ ਯੋਗਦਾਨ ਪਾਂਉਦੇਂ ਰਹਿਣਗੇ ।
ਸ: ਮਾਂਨ ਨੂੰ ਇਸ ਨਿਯੁਕਤੀ 'ਤੇ ਵਧਾਈ ਦਿੰਦਿਆਂ ਕਲੱਬ ਦੇ ਪ੍ਰਧਾਨ ਸੁਰਿੰਦਰਪਾਲ ਸਿੰਘ ਸੋਨੂੰ, ਸੁਰਜੀਤ ਸਿੰਘ ਖਹਿਰਾ, ਅਮਰਜੀਤ ਸਿੰਘ ਹਠੂਰ, ਸ੍ਰੀ ਤੀਰਥ ਰਾਮ ਕਬੱਡੀ ਕੋਚ, ਸੋਨੀ ਬਠਲਾ, ਮੁਲਤਾਨੀ, ਕਬੱਡੀ ਖਿਡਾਰੀ ਸੁਖਚੈਨ ਸਿੰਘ ਚੰਨਾਂ ਅਤੇ ਅਵਤਾਰ ਸਿੰਘ ਤਾਰੀ ਨੇ ਪੰਜਾਬ ਕਬੱਡੀ ਐਸੋਸ਼ੀਏਸਨ ਦਾ ਧੰਨਵਾਦ ਕੀਤਾ ਹੈ।