ਟਾਈਗਰ ਜੀਤ ਸਿੰਘ ਦੇ ਨਾਂਅ 'ਤੇ ਬਣੇ ਸਕੂਲ ਦੀ ਖੁਸ਼ੀ 'ਚ ਉਸ ਦੇ ਪ੍ਰਸੰਸ਼ਕ ਬਾਗੋ-ਬਾਗ

ਈਪਰ, ਬੈਲਜ਼ੀਅਮ (ਪ੍ਰਗਟ ਸਿੰਘ ਜੋਧਪੁਰੀ) ਕਨੇਡਾ ਰਹਿੰਦੇਂ ਚੋਟੀ ਦੇ ਪਹਿਲਵਾਨ ਟਾਈਗਰ ਜੀਤ ਸਿੰਘ ਨੂੰ ਸਥਾਂਨਕ ਲੋਕਾਂ ਅਤੇ ਪ੍ਰਸਾਂਸਨ ਵੱਲੋਂ ਮਿਲੇ ਪਿਆਰ ਅਤੇ ਸਤਿਕਾਰ ਸਦਕਾ ਹੀ ਇਹ ਸੰਭਵ ਹੋਇਆ ਹੈ ਕਿ ਕਿਸੇ ਪੰਜਾਬੀ ਦੇ ਨਾਂ 'ਤੇ ਵਿਦੇਸ਼ 'ਚ ਸਕੂਲ ਬਣਿਆ ਹੋਵੇ । ਇਥੇ ਬੈਲਜੀਅਮ ਰਹਿੰਦੇਂ ਟਾਈਗਰ ਦੇ ਪ੍ਰਸੰਸ਼ਕ ਅਤੇ ਖੁਦ ਦੋ ਵਾਰ ਵਿਸ਼ਵ ਚੈਂਪੀਅਨ ਰਹਿ ਚੁੱਕੇ ਵੇਟਲਿਫਟਰ ਅਤੇ ਚੜ੍ਹਦੀ ਕਲਾ ਸਪੋਰਟਸ ਕਲੱਬ ਦੇ ਕਬੱਡੀ ਕੋਚ ਸ੍ਰੀ ਤੀਰਥ ਰਾਮ ਨੇ ਉਹਨਾਂ ਦੀ ਇਸ ਪ੍ਰਾਪਤੀ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਮੁਬਾਰਕਬਾਦ ਭੇਜੀ ਹੈ ।
ਜਿਕਰਯੋਗ ਹੈ ਕਿ ਸੱਠਵਿਆਂ 'ਚ ਕਨੇਡਾ ਆਏ ਟਾਈਗਰ ਜੀਤ ਸਿੰਘ ਦਾ ਅਸਲ ਨਾਂ ਜਗਜੀਤ ਸਿੰਘ ਹੰਸ ਹੈ ਪਰ ਕੁਸਤੀ ਦੇ ਅਖਾੜੇ 'ਚ ਉਹਨਾਂ ਨੂੰ ਮਸ਼ਹੂਰੀ ਟਾਈਗਰ ਸਿੰਘ ਦੇ ਨਾਂਮ ਨਾਲ ਮਿਲੀ । ਸ: ਸਿੰਘ ਨੇ ਤਕਰੀਬਨ 22 ਸਾਲ ਤੱਕ ਜਪਾਨ 'ਚ ਅਪਣੀ ਤਾਕਤ ਦਾ ਪ੍ਰਦਰਸਨ ਕੀਤਾ । ਜਪਾਨੀ ਲੋਕ ਇਸ ਸਿੰਘ ਪਾਗਲਪਣ ਦੀ ਹੱਦ ਤੱਕ ਚਾਹੁੰਦੇਂ ਹਨ ਇੱਕ ਉੱਘਾ ਕਲਮਕਾਰ ਲਿਖਦਾ ਹੈ ਕਿ ਹੁਣ ਵੀ ਟਾਈਗਰ ਨੂੰ ਅਪਣੇ ਜਪਾਨ 'ਚ ਠਹਿਰਾਅ ਦੌਰਾਂਨ ਬਾਹਰ ਨਿਕਲਣਾ ਮੁਸਕਲ ਹੋ ਜਾਦਾਂ ਹੈ ਕਿਉਕਿ ਉਸਦੇ ਹਜਾਰਾਂ ਪ੍ਰਸੰਸ਼ਕ ਉਸਨੂੰ ਘੇਰ ਲੈਂਦੇ ਹਨ ਜਿਹਨਾਂ ਨੂੰ ਉਹ ਸੋਟੀਆਂ ਵੀ ਮਾਰਦਾ ਹੈ ਪਰ ਉਹ ਸਿੰਘ ਹੱਥੋਂ ਕੁੱਟ ਖਾਹ ਕੇ ਵੀ ਅਪਣੇ ਆਪ ਨੂੰ ਖ਼ੁਸਨਸੀਬ ਸਮਝਦੇਂ ਹਨ ।
ਟੋਰਾਂਟੋ ਨੇੜੇ ਮਿਲਟਨ 'ਚ ਸੌ ਏਕੜ ਦੇ ਆਲੀਸਾਂਨ ਘਰ 'ਚ ਰਹਿੰਦੇ ਟਾਈਗਰ ਦੀ ਸਿੱਖ ਧਰਮ ਪ੍ਰਤੀ ਸਰਧਾ ਦਾ ਪਤਾ ਉਹਨਾਂ ਦਾ ਘਰ ਅੰਦਰ ਹੀ ਬਣਾਏ ਗੁਰਦਵਾਰੇ ਤੋ ਲਗਦਾ ਹੈ । ਸਿਰਫ ''ਛੇ'' ਡਾਲਰ ਲੈ ਕੇ ਕਨੇਡਾ ਦਾਖਲ ਹੋਏ ਜੀਤ ਸਿੰਘ ਦਸਦੇ ਹਨ ਕਿ ਅਪਦੇ ਪਹਿਲੇ ਪੁੱਤਰ ਦੇ ਜਨਮ ਸਮੇਂ ਉਹਨਾਂ ਨੇ ਹਸਪਤਾਲ ਦਾ 90 ਡਾਲਰ ਦਾ ਬਿਲ ਵੀ ਮੁਸਕਲ ਨਾਲ ਭਰਿਆ ਸੀ । ਜਦਕਿ ਅੱਜ ਅਪਣੀ ਸਖਤ ਮਿਹਨਤ ਸਦਕਾ ਉਹ ਲੱਖਾਂ ਡਾਲਰ ਦਾਨ ਵਜੋਂ ਦੇ ਛਡਦੇ ਹਨ ਜਿਨ੍ਹਾਂ 'ਚੋ ਮਿਲਟਨ ਹਸਪਤਾਲ ਨੂੰ ਦਿੱਤੇ ਲੱਖ ਡਾਲਰ ਜਿਕਰਯੋਗ ਹਨ ।