ਬੈਲਜੀਅਮ 'ਚ ਬਰਫਵਾਰੀ ਨੇ 65 ਸਾਲਾਂ ਦਾ ਰਿਕਾਰਡ ਤੋੜਿਆ


ਈਪਰ ( ਪ੍ਰਗਟ ਸਿੰਘ ਜੋਧਪੁਰੀ ) ਬੀਤੇ ਕੱਲ ਹੋਈ ਬਰਫਵਾਰੀ ਨਾਲ ਪਿਛਲੇ 65 ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ । ਮੌਸਮ ਮਾਹਿਰਾਂ ਅਨੁਸਾਰ ਬੈਲਜੀਅਮ 'ਚ 1945 ਵਿੱਚ 16 ਦਿਨ ਬਰਫ ਪਈ ਸੀ ਪਰ ਕੱਲ ਇਸ ਸਾਲ ਦਾ ਇਹ 17ਵਾਂ ਦਿਨ ਸੀ ਅਤੇ ਅੱਗੋਂ ਵੀ ਬਰਫਵਾਰੀ ਜਾਰੀ ਰਹਿਣ ਦਾ ਅਨੁਮਾਨ ਹੈ । ਇਸ ਖਰਾਬ ਮੌਸਮ ਕਾਰਨ ਜਨਜੀਵਨ ਬਹੁਤ ਪ੍ਰਵਾਵਿਤ ਹੋਇਆ ਹੈ । ਸੜਕਾ 'ਤੇ ਜੰਮੀ ਬਰਫ ਨਾਲ ਅਵਾਜਾਈ 'ਚ ਵਿਗਨ ਪੈ ਗਿਆ ਹੈ 'ਤੇ ਅਨੇਕਾਂ ਵਾਹਨ ਹਾਦਸਾਗ੍ਰਸਤ ਹੋ ਗਏ ਹਨ । ਪੂਰੇ ਬੈਲਜੀਅਮ ਦੀ ਬੱਸ ਸੇਵਾ ਕੰਪਣੀ ਲਾਈਨ ਅੱਧੇ 'ਤੋ ਪੌਣਾਂ ਘੰਟਾਂ ਜਿਆਦਾ ਸਮਾਂ ਲਗਾ ਰਹੀ ਹੈ ਅਤੇ ਹਵਾਈ ਸੇਵਾਵਾਂ ਵੀ ਮੁਸਾਫਰਾਂ ਨੂੰ ਮੰਜਿਲ 'ਤੇ ਪਹੁਚਾਉਣ ਲਈ ਤਿੰਨ ਘੰਟੇ ਦੇਰੀ ਨਾਲ ਉਡ ਰਹੀਆਂ ਹਨ ਅਤੇ ਯੂਰੋਸਟਾਰ ਤੇ ਥੈਲੇਅ ਵਰਗੀਆਂ ਸੁਪਰਫਾਸਟ ਟਰੇਨਾਂ ਵੀ ਘੰਟਾਂ ਲੇਟ ਚੱਲੀਆਂ । ਫਰਾਂਸ ਨੇ ਬੈਲਜੀਅਮ 'ਤੋ ਆਉਣ ਵਾਲੇ ਸਾਢੇ ਸੱਤ ਟਨ 'ਤੋ ਭਾਰੇ ਵਾਹਨਾਂ 'ਤੇ ਅੱਜ ਦੁਪਿਹਰ 2 ਵਜੇ 'ਤੋ ਰੋਕ ਲਗਾ ਦਿੱਤੀ ਹੈ । ਪ੍ਰਸਾਸਨ ਜਿਥੇ ਰਾਸਟਰੀ ਮਾਰਗਾਂ ਨੂੰ ਚਲਦਾ ਰੱਖਣ ਦੀ ਕੋਸ਼ਿਸ ਕਰ ਰਿਹਾ ਹੈ ਉਥੇ ਕਈ ਸਹਿਰਾਂ ਦੀਆਂ ਮਿਊਸਪਲਟੀਆਂ ਨੇ ਲੂਣ ਦੀ ਘਾਟ ਕਾਰਨ ਛੋਟੀਆਂ ਸੜਕਾਂ 'ਤੇ ਲੂਣ ਛਿੜਕਣ 'ਤੋ ਅਸਮਰੱਥਾ ਪ੍ਰਗਟਾਈ ਹੈ ਜਿਸ ਕਾਰਨ ਸਵਾਰੀ ਅਪਦੇ ਸਮਾਨ ਦੀ ਆਪ ਵਾਲੀ ਜਿਮੇਬਾਰ ਵਾਲੀ ਸਥਿਤੀ ਬਣੀ ਹੋਈ ਹੈ ।