ਸਰਪੰਚ ਜੋਧਪੁਰੀ ਦੀ ਬਰਸੀ ਮੌਕੇ ਖ਼ੂਨ ਅਤੇ ਅੱਖਾਂ ਦਾਂਨ


ਵਿੰਗਨੇ, ਬੈਲਜ਼ੀਅਮ (ਧਰਮਿੰਦਰ ਸਿੰਘ ਸਿੱਧੂ) ਕਾਮਰੇਡ ਅਮਰਜੀਤ ਸਿੰਘ ਜੋਧਪੁਰੀ ਯਾਦਗਰੀ ਕਮੇਟੀ, ਸ਼ਹੀਦ-ਏ ਆਜ਼ਮ ਭਗਤ ਸਿੰਘ ਕਲੱਬ ਅਤੇ ਬਾਬਾ ਦੁਰਗਾ ਦਾਸ ਸਪੋਰਟਸ ਕਲੱਬ ਚੀਮਾਂ-ਜੋਧਪੁਰ ਵੱਲੋਂ ਸਾਂਝੇ ਤੌਰ 'ਤੇ ਕਾਮਰੇਡ ਅਮਰਜੀਤ ਸਿੰਘ ਜੋਧਪੁਰੀ ਦੀ ਚੌਥੀ ਬਰਸੀ ਉਹਨਾਂ ਦੇ ਗ੍ਰਹਿ ਪਿੰਡ ਜੋਧਪੁਰ ਵਿਖੇ ਮਨਾਈ ਗਈ । ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਸਮਾਗਮ ਦੌਰਾਂਨ ਡਾ: ਪ੍ਰਮਜੀਤ ਸਿੰਘ ਪੱਡਾ ਐਸ ਡੀ ਐਮ ਬਰਨਾਲਾ, ਗੋਬਿੰਦ ਸਿੰਘ ਕਾਂਝਲਾ ਸਾਬਕਾ ਮੰਤਰੀ ਪੰਜਾਬ, ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ ਹਲਕਾ ਇੰਚਾਰਜ ਅਤੇ ਪ੍ਰਧਾਨ ਟਰੱਕ ਯੂਨੀਅਨ ਪੰਜਾਬ, ਹਥਿਆਰਬੰਦ ਨਕਸਲਬਾੜੀ ਲਹਿਰ ਦੌਰਾਂਨ ਸਰਪੰਚ ਨਾਲ ਲੰਮਾਂ ਸਮਾਂ ਰੂਪੋਸ ਰਹੇ ਅਮਰ ਸਿੰਘ ਬੀ ਏ ਮੈਂਬਰ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਅਕਾਲੀ ਆਗੂ ਹਰਪਾਲਇੰਦਰ ਸਿੰਘ ਰਾਹੀ, ਬਸਪਾ ਆਗੂ ਨਰੇਸ਼ ਬਾਵਾ ਐਡਵੋਕੇਟ, ਡਾ: ਬਿਕਰਮਜੀਤ ਸਿੰਘ ਰਾਜੀਆ, ਨਰਾਇਣ ਦੱਤ, ਕੌਰ ਸਿੰਘ ਸੇਖੋਂ,ਸਰਪੰਚ ਬੰਤ ਸਿੰਘ ਪੁੰਨਾਵਾਲ ਸਾਬਕਾ ਡਾਇਰੈਕਟਰ ਮਾਰਕਫੈਡ ਡਾ: ਸੋਹਣ ਸਿੰਘ, ਬਾਬੂ ਅਜੇ ਕੁਮਾਰ ਭਦੌੜ, ਕਾਮਰੇਡ ਵਿਸ਼ੇਸ਼ਰ ਰਾਮ, ਗੁਰਦਿਆਲ ਸਿੰਘ ਸ਼ੇਰਪੁਰ, ਕਿਸਾਨ ਆਗੂ ਮੱਘਰ ਸਿੰਘ ਕੁਲਰੀਆਂ, ਪ੍ਰੇਮਪਾਲ ਕੌਰ, ਗੁਰਮੇਲ ਸਿੰਘ ਮਾਛੀਕੇ ਆਦਿ ਆਗੂਆਂ ਵੱਲੋਂ ਕਾਮਰੇਡ ਅਮਰਜੀਤ ਨੂੰ ਸ਼ਰਧਾਜਲੀਆਂ ਭੇਟ ਕਰਦਿਆਂ ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਗਿਆ । ਸਮਾਗਮ ਵਿੱਚ ਪ੍ਰਬੰਧਕੀ ਕਮੇਟੀ ਅਤੇ ਜੋਧਪੁਰੀ ਪਰਿਵਾਰ ਵੱਲੋਂ ਉਘੇ ਲੋਕ ਕਵੀ ਮਿੰਦਰਪਾਲ ਭੱਠਲ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ ।
ਇਸ ਮੌਕੇ ਇਕ ਵਿਸ਼ਾਲ ਖੂਨਦਾਂਨ ਕੈਂਪ ਵੀ ਲਾਇਆ ਗਿਆ ਜਿਸ ਵਿੱਚ 50 ਖੂਨਦਾਨੀਆਂ ਵੱਲੋਂ ਖੂਨ ਦਾਨ ਕੀਤਾ ਗਿਆ । ਇਸ ਤੋ ਇਲਾਵਾ ਆਈ ਬੈਂਕ ਸੁਸਾਇਟੀ ਸਰਕਾਰੀ ਮੈਡੀਕਲ ਕਾਲਜ ਰਜਿੰਦਰਾ ਹਸਪਤਾਲ ਪਟਿਆਲਾ ਦੀ ਟੀਮ ਨੇ ਪੰਜ ਵਿਅਕਤੀਆਂ ਦੇ ਅੱਖਾਂ ਦਾਨ ਕਰਨ ਦੇ ਫਾਰਮ ਵੀ ਭਰੇ । ਕਾਮਰੇਡ ਦੀ ਧਰਮਪਤਨੀ ਪ੍ਰਮਜੀਤ ਕੌਰ ਨੇ 30ਵੀਂ ਵਾਰ ਅਤੇ ਪੁੱਤਰ ਪ੍ਰਮਿੰਦਰ ਸਿੰਘ ਨੇ ਵੀ ਖ਼ੂਨਦਾਨ ਕੀਤਾ । ਇਸ ਸਮੇਂ ਦੋਨਾਂ ਪਿੰਡਾਂ ਚੀਮਾਂ ਅਤੇ ਜੋਧਪੁਰ ਦੇ ਸਕੂਲਾਂ 'ਚੋ ਇਮਤਿਹਾਨਾਂ 'ਚੋ ਅੱਵਲ ਅਤੇ ਦੂਸਰੇ ਦਰਜੇ 'ਚ ਪਾਸ ਹੋਣ ਵਾਲੇ 8 ਬੱਚਿਆਂ ਨੂੰ ਸਨਮਾਂਨ ਚਿੰਨਾਂ 'ਤੋ ਇਲਾਵਾ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ।
ਸਮਾਗਮ ਦੇ ਅਖੀਰ 'ਚ ਸਰਪੰਚ ਦੀ ਧੀ ਰੁਪਿੰਦਰਜੀਤ ਕੌਰ ਅਤੇ ਜਵਾਈ ਸੁਖਚਰਨਪ੍ਰੀਤ ਸਿੰਘ ਸੁੱਖੀ ਪੀ. ਟੀ. ਸੀ. ਨਿਊਜ਼ ਅਤੇ ਯਾਦਗਾਰੀ ਕਮੇਟੀ ਦੇ ਡਾ: ਸੋਹਣ ਸਿੰਘ, ਦਰਸਨ ਸਿੰਘ ਰਾਏਕੇ ਅਤੇ ਪ੍ਰੋ: ਗੁਰਮੀਤ ਸਿੰਘ ਸੁਖਪੁਰ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ ।