ਈਪਰ, ਬੈਲਜੀਅਮ ( ਪ੍ਰਗਟ ਸਿੰਘ ਜੋਧਪੁਰੀ )- ਸਿੱਖ ਫੈਡਰੇਸ਼ਨ ਜਰਮਨੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਪ੍ਰੈਸ ਦੇ ਨਾ ਜਾਰੀ ਬਿਆਨ ਕਰਦਿਆ ਹੋਇਆ ਕਿਹਾ ਕਿ ਪਿਛਲੇ ਸਮੇ ਰਾਸ਼ਟਰੀ ਸਿੱਖ ਸੰਗਤ ਦੇ ਮੁੱਖੀ ਰੁਲਦਾ ਸਿੰਘ ਦੇ ਹੋਏ ਕਤਲ ਨੂੰ ਬ੍ਰਹਮਵਾਦੀ ਸੋਚ ਦੀ ਕਠਪੁਤਲੀ ਪੁਲਿਸ ਤੇ ਜਾਚ ਏਜੰਸੀਆ ਇਸ ਨੂੰ ਸਿੱਖਾਂ ਸਿਰ ਮੜ੍ਹਕੇ ਆਪਣੀ ਫਿਰਕੂ ਸੋਚ ਇਜ਼ਾਹਾਰ ਕਰ ਰਿਹੀਆ ਹਨ ਉਥੇ ਇਸ ਕਤਲ ਪਿੱਛੇ ਲੁਕੇ ਬਹੁਤ ਵੱਡੇ ਰਾਜ ਨੂੰ ਵੀ ਛੁਪਾ ਰਿਹੀਆ ਹਨ । ਯਾਦ ਰਹੇ ਕਿ ਆਰ. ਐਸ਼. ਐਸ਼. ਕਈ ਅੱਤਵਾਦੀ ਹਿੰਦੂ ਸੰਗਠਨਾ ਦੀ ਮਾ ਹੈ । ਇਸ ਦੀਆ ਵੱਖ ਵੱਖ ਪੰਜਾਹ ਤੋ ਉਪੱਰ ਸ਼ਾਖਵਾ ਹਨ । ਇਸ ਨੇ ਦੁਨੀਆ ਨੂੰ ਮੂਰਖ ਬਣਾਉਣ ਲਈ ਹਿੰਦੋਸਤਾਨ ਵਿੱਚ ਘੱਟ ਗਿਣਤੀ ਵਿਚਲੇ ਧਰਮਾ ਦੇ ਕਮਜ਼ੋਰ ਤੇ ਵਿਕਾਊ ਲੋਕਾ ਨੂੰ ਖਰੀਦ ਕੇ ਜਾ ਫਿਰ ਕਟੱੜ ਹਿੰਦੂਆ ਨੂੰ ਉਹਨਾ ਦੇ ਧਰਮ ਦਾ ਬੁਰਕਾ ਪਵਾ ਕੇ ਉਹਨਾ ਸੰਗਠਨਾ ਦਾ ਮੁਖੀ ਬਣਾਇਆ ਹੋਇਆ ਹੈ । ਇਸੇ ਤਰ੍ਹਾ ਹੀ ਰੁਲਦਾ ਸਿੰਘ ਨੂੰ ਸਿੱਖਾ ਦੀ ਧਾਰਮਿਕ ਸੰਸਥਾ ਵਿੱਚ ਪੜ੍ਹਾਕੇ ਫਿਰ ਉਸਨੂੰ ਆਪਣੇ ਇੱਕ ਵਿੰਗ ਰਾਸ਼ਟਰੀ ਸਿੱਖ ਸੰਗਤ ਦਾ ਮੁਖੀ ਬਣਾਇਆ ਹੋਇਆ ਸੀ । ਰੁਲਦਾ ਸਿੰਘ ਜਿੱਥੇ ਰਾਸ਼ਟਰੀ ਸਿੱਖ ਸੰਗਤ ਦਾ ਮੁੱਖੀ ਸੀ ਉੱਥੇ ਇਹ ਭਾਜਪਾ ਦੇ ਰਾਜ ਵਿੱਚ ਸੀਕਰਿਟ ਵਿਭਾਗ ਦੇ ਮਿਸ਼ਨ ਲਈ ਵੀ ਕੰਮ ਕਰਦਾ ਸੀ । ਜਿਸ ਦਾ ਕੰਮ ਸਿੱਖ ਕੌਮ ਦੇ ਅਜ਼ਾਦ ਘਰ ਖਾਲਿਸਤਾਨ ਦੀ ਚਲ ਰਿਹੀ ਲਹਿਰ ਨੂੰ ਪੰਜਾਬ ਦੇ ਨਾਲ ਨਾਲ ਵਿਦੇਸ਼ਾ ਵਿੱਚ ਵੱਡੇ ਪੱਧਰ ਤੇ ਸੱਟ ਮਾਰਨੀ ਸੀ । ਜਿਸ ਲਈ ਰੁਲਦਾ ਸਿੰਘ ਬਹੁਤ ਵੱਡੇ ਪੱਧਰ ਤੇ ਕਾਮਯਾਬ ਵੀ ਹੋਇਆ ਇਸ ਨੇ ਵਿਦੇਸ਼ਾ ਵਿੱਚ ਖਾਸ ਕਰਕੇ ਕਨੇਡਾ, ਅਮਰੀਕਾ, ਇੰਗਲੈਡ ਦੇ ਚੋਟੀ ਦੇ ਖਾਲਿਸਤਾਨੀਆ ਨਾਲ ਮੀਟਿੰਗਾ ਕੀਤੀਆ ਤੇ ਉਹਨਾ ਦੇ ਵੀਚਾਰਾ, ਭਾਵਨਾਵਾ ਨੂੰ ਬਹੁਤ ਹੀ ਚੰਗੀ ਤਰ੍ਹਾ ਵਾਚਿਆ ਤੇ ਇਹਨਾ ਵਿੱਚੋ ਕਮਜ਼ੋਰ ਜ਼ਮੀਰੇ, ਨਿੱਜ ਸਵਾਰਥੀ ਤੇ ਸੰਘਰਸ਼ ਤੋ ਥੱਕ ਚੁਕਿਆ ਨਾਲ ਉਸ ਦੀ ਬਹੁਤ ਹੀ ਨੇੜਤਾ ਹੋ ਗਈ ਤੇ ਕਈ ਚੋਟੀ ਦੇ ਖਾਲਿਸਤਾਨੀਆ ਨੂੰ ਉਸ ਨੇ ਬ੍ਰਹਮਵਾਦੀ ਹਕੂਮਤ ਦੀ ਮੁੱਖਧਾਰਾ ਵਿੱਚ ਵੀ ਲਿਆਦਾ ਤੇ ਚਾਰਨੀ ਵੀ ਲਾਇਆ ਤੇ ਕਈ ਆਪਣੇ ਵਰਗੇ ਖਾਲਿਸਤਾਨੀ ਭੇਸ ਵਿਚ ਹੋਰ ਰੁਲਦਾ ਸਿੰਘ ਪੈਦਾ ਕਰ ਦਿੱਤੇ ਜਿਨ੍ਹਾ ਦਾ ਭੇਦ ਰੁਲਦਾ ਸਿੰਘ ਜਾ ਉਹ ਵਿਆਕਤੀ ਹੀ ਜਾਣਦੇ ਜਾ ਫਿਰ ਬ੍ਰਹਮਵਾਦੀ ਸੋਚ ਦੀਆ ਕਠਪੁਤਲੀਆ ਖੁਫੀਆ ਏਜੰਸੀਆ ਹੀ ਜਾਣਦੀਆ ਹਨ । ਆਰ. ਐਸ਼. ਐਸ਼. ਦੀ ਪੁਲਿਸ ਤੇ ਖੁਫੀਆ ਏਜੰਸੀਆ ਤੇ ਪੂਰੀ ਪਕੜ ਹੋਣ ਕਰਕੇ ਹੀ ਬੰਬ ਧਮਾਕਿਆ ਦੇ ਦੋਸ਼ੀ ਹਿੰਦੂ ਅੱਤਵਾਦੀ ਕੈਪਟਨ ਰੋਹਿਤ ਤੇ ਸਾਧਵੀ ਪ੍ਰਗਿਆ ਸਿੰਘ ਠਾਕੁਰ ਦੇ ਕੇਸ ਦੀ ਜਾਂਚ ਕਰ ਰਹੇ ਪੁਲਿਸ ਅਫਸਰ ਕਰਕਰੇ ਨੂੰ ਬੰਬੇ ਅੱਤਵਾਦੀ ਹਮਲੇ ਦੌਰਾਨ ਆਪਣੇ ਪੁਲਿਸ ਵਿਚਲੇ ਕਾਰਕੁੰਨ ਤੋ ਗੋਲੀ ਮਰਵਾਕੇ ਉਸ ਨੂੰ ਅੱਤਵਾਦੀਆ ਦੀ ਗੋਲੀ ਨਾਲ ਮਰਿਆ ਦਿਖਾ ਦਿੱਤਾ । ਹੁਣ ਹੀ ਤਾਜ਼ਾ ਖਬਰ ਅਨੁਸਾਰ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਪ੍ਰਚਾਰਕ ਤੇ ਅਜਮੇਰ ਦਰਗਾਹ ਦੇ ਬੰਬ ਧਮਾਕਿਆ ਦੇ ਦੋਸ਼ੀ ਸੁਨੀਲ ਜੋਸ਼ੀ ਦੀ ਹੱਤਿਆ ਇਹਨਾ ਨੇ ਹੋਰ ਭੇਦ ਖੁਲਣ ਦੇ ਡਰੋ ਆਪ ਹੀ ਕਰਾ ਦਿੱਤਾ ਹੈ । ਜਿਸ ਦਾ ਖੁਲਾਸਾ ਮੱਧ ਪ੍ਰਦੇਸ਼ ਦੀ ਪੁਲਿਸ ਨੇ ਕੀਤਾ ਹੈ । ਕੀ ਰੁਲਦਾ ਸਿੰਘ ਦੇ ਕਤਲ ਦੀਆ ਪੈੜ੍ਹਾ ਇਹਨਾ ਦੇ ਵੇਹੜੇ ਵੱਲ਼ ਜਾਂਦੀਆ ਨੂੰ ਮੋੜਨ ਤੇ ਉਹਨਾ ਲੋਕਾ ਨੂੰ ਛੁਪਾਉਣ ਲਈ ਜੋ ਖਾਲਿਸਤਾਨ ਭੇਸ ਵਿੱਚ ਰੁਲਦਾ ਸਿੰਘ ਪੈਦਾ ਕਰ ਗਿਆ ਹੈ । ਆਪੇ ਹੀ ਕਤਲ ਕਰਾਕੇ ਇਸ ਨੂੰ ਸਿੱਖਾ ਦੇ ਸਿਰ ਮੜ੍ਹਕੇ ਇੱਕ ਤੀਰ ਨਾਲ ਦੋ ਨਿਸ਼ਾਨੇ ਤਾ ਨਹੀ ਕੀਤੇ ਜਾ ਰਹੇ । ਚਲਦੇ ਸਿੱਖ ਸੰਘਰਸ਼ ਵਿੱਚ ਵੀ ਪੰਜਾਬ ਪੁਲਿਸ ਕਮਜ਼ੋਰ ਜ਼ਮੀਰੇ ਜਾ ਅਣਮਨੁੱਖੀ ਤਸ਼ਦੱਦ ਤੋ ਡਰਦੇ ਜਾ ਵਿਕਾਊ ਲੋਕਾ ਨੂੰ ਪੁਲਿਸ ਕੈਟ ਬਣਾਕੇ ਉਹਨਾ ਤੋ ਕੰਮ ਲੈਦੀ ਸੀ ਤੇ ਉਹਨਾ ਤੋ ਅਜ਼ਾਦੀ ਘੁਲਾਟੀਆ ਨੂੰ ਫੜਨ ਤੇ ਸ਼ਹੀਦ ਕਰਨ ਲਈ ਵਰਤਦੀ ਸੀ । ਸਿੰਘਾ ਦੇ ਸਿਰਾ ਦੇ ਇਨਾਮ ਲੈਦੀ ਸੀ ਫਿਰ ਕਈ ਵਾਰੀ ਕੰਮ ਪੂਰਾ ਹੋਣ ਤੇ ਆਪਣੇ ਭੇਦਾ ਜ਼ਾਹਰ ਹੋਣ ਦੇ ਡਰੋ ਇਹਨਾ ਕੈਟਾਂ ਨੂੰ ਵੀ ਆਪ ਹੀ ਮਾਰ ਦਿੰਦੀ ਸੀ । ਰੁਲਦਾ ਸਿੰਘ ਦੇ ਕਤਲ ਦੀ ਵੀ ਕਿਸੇ ਨਿਰਪੱਖ ਏਜੰਸੀ ਰਾਹੀ ਜਾਂਚ ਹੋਣੀ ਚਾਹੀਦੀ ਹੈ ਤੇ ਵਿਦੇਸ਼ਾ ਵਿੱਚ ਸਿੱਖ ਕੌਮ ਦੇ ਅਜ਼ਾਦ ਦੇਸ਼ ਲਈ ਸੰਘਰਸ਼ੀਲ ਜਥੇਬੰਧੀਆ ਨੂੰ ਵੀ ਖਾਲਿਸਤਾਨੀ ਭੇਸ ਵਿੱਚ ਪੈਦਾ ਕੀਤੇ ਰੁਲਦਿਆ ਤੇ ਉਹਨਾ ਦੀਆ ਸਰਗਰਮੀਆ 'ਤੇ ਬਾਜ਼ ਨਿਗਾ ਰੱਖਣੀ ਚਾਹੀਦੀ ਹੈ ।