ਮਿਸ਼ਨ ਆਫ ਗੁਰੂ ਨਾਨਕ ਵੱਲੋਂ ਪਿੰਡ ਮੋਹੀ 'ਚ ਦਸਤਾਰ ਮੁਕਾਬਲੇ ਅਤੇ ਮੁੱਫ਼ਤ ਡਾਕਟਰੀ ਕੈਂਪ

ਈਪਰ ( ਪ੍ਰਗਟ ਸਿੰਘ ਜੋਧਪੁਰੀ ) ਮਿਸ਼ਨ ਆਫ ਗੁਰੂ ਨਾਨਕ ਚੈਰੀਟੇਬਲ ਟਰੱਸਟ ਵੱਲੋਂ ਇੱਕ ਗੁਰਬਾਣੀ ਕੰਠ ਮਾਕਬਲਾ, ਸੁੰਦਰ ਦਸਤਾਰ ਮੁਕਾਬਲਾ, ਢਾਡੀ ਦਰਬਾਰ ਅਤੇ ਮੁਫ਼ਤ ਡਾਕਟਰੀ ਕੈਂਪ ਲੁਧਿਆਣੇ ਜਿਲੇ ਦੇ ਪਿੰਡ ਮੋਹੀ ਵਿਖੇ ਕਰਵਾਇਆ ਗਿਆ ਜਿਸ ਵਿੱਚ ਢਾਡੀ ਗੁਰਦਿਆਲ ਸਿੰਘ ਲੱਖਪੁਰ ਨੇ ਵਿਸ਼ੇਸ਼ ਤੌਰ 'ਤੇ ਸਿਰਕਤ ਕੀਤੀ ।
ਕੱਲ 15 ਦਸੰਬਰ ਨੂੰ ਹੋਏ ਇੱਕ ਵੱਡੇ ਸਮਾਂਗਮ ਦੌਰਾਨ ਮੋਹੀ ਪਿੰਡ ਦੇ ਗੁਰੂਦੁਆਰਾ ਛੱਲਾ ਸਾਹਿਬ 'ਚ ਗੁਰਬਾਣੀ ਕੰਠ ਅਤੇ ਦਸਤਾਰ ਮੁਕਾਬਲੇ 'ਚ ਨੇੜਲੇ ਪਿੰਡਾਂ ਦੇ 13 ਸਕੂਲਾਂ ਦੇ ਤਕਰੀਬਨ 200 ਬੱਚਿਆਂ ਨੇ ਭਾਗ ਲਿਆ । ਮੁਫ਼ਤ ਡਾਕਟਰੀ ਕੈਂਪ ਦੌਰਾਨ ਇਕੱਲੇ ਮੋਹੀ ਪਿੰਡ ਦੇ 185 ਮਰੀਜਾਂ ਦਾ ਅਤੇ ਹੋਰ ਸਕੂਲਾਂ ਦੇ ਬੱਚਿਆਂ ਦਾ ਚੈਕਅੱਪ ਕੀਤਾ ਗਿਆ । ਚੈਕਅੱਪ ਕਰਨ ਲਈ ਦਿਲ, ਸੱਕਰ ਅਤੇ ਅੱਖਾਂ ਦੇ ਮਾਹਿਰਾਂ ਦੀਆਂ ਟੀਮਾਂ ਹਾਜਰ ਸਨ । ਭਾਈ ਭੂਰਾ ਦਾ ਕਹਿਣਾਂ ਹੈ ਕਿ ਕੈਂਪ ਸਮੇਂ ਪਹਿਲੀ ਵਾਰ ਸਾਡੇ ਪ੍ਰਬੰਧਕਾਂ ਵੱਲੋ ਈ ਸੀ ਜੀ ਮਸੀਨ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਅਤੇ ਲੰਮੀ ਬਿਮਾਰੀ ਵਾਲੇ ਮਰੀਜਾਂ ਨੂੰ ਅੱਗੇ 'ਤੋ ਵੀ ਮੁੱਫਤ ਦਵਾਈਆਂ ਦਿੱਤੀਆਂ ਜਾਣਗੀਆਂ । ਸਮਾਗਮ ਉਪਰੰਤ ਸਾਰੇ ਡਾਕਟਰਾਂ ਨੂੰ ਸਨਮਾਨਿਤ ਕੀਤਾਂ ਗਿਆ ਅਤੇ ਡਾਕਟਰਾਂ ਵੱਲੋ ਅੱਗੋ ਵੀ ਮਿਸ਼ਨ ਦੇ ਕੈਂਪਾਂ ਨੂੰ ਸਹਿਯੋਗ ਦਾ ਭਰੋਸਾ ਦਿਤਾ ਗਿਆ । ਗੁਰੂ ਨਾਨਕ ਮਿਸ਼ਨ ਵੱਲੋਂ ਇਹ ਸਮਾਂਗਮ ਵਿਦੇਸ਼ਾ 'ਚ ਰਹਿੰਦੇਂ ਸਿੱਖਾਂ ਦੇ ਮਾਇਕ ਸਹਿਯੋਗ ਨਾਲ ਕਰਵਾਏ ਜਾ ਰਹੇ ਜਿੰਨ੍ਹਾਂ 'ਚੋ ਸੇਰੇ-ਪੰਜਾਬ ਸਪੋਰਟਸ ਕਲੱਬ ਬੈਲਜੀਅਮ, ਇੰਟਰਨੈਸ਼ਨਲ ਸਿੱਖ ਕੌਸ਼ਲ ਬੈਲਜ਼ੀਅਮ ਦੇ ਮੁੱਖੀ ਭਾਈ ਜਗਦੀਸ਼ ਸਿੰਘ ਭੂਰਾ, ਜਥੇਦਾਰ ਜਰਨੈਲ ਸਿੰਘ ਪ੍ਰਧਾਨ ਗੁਰੂਘਰ ਵਿਲਵੋਰਦੇ, ਭਾਈ ਅਮਰਜੀਤ ਸਿੰਘ ਅਤੇ ਗੁਰਦਾਵਰ ਸਿੰਘ ਸਿੱਖ ਫੈਡਰੇਂਸਨ ਸਵਿਟਜਰਲੈਂਡ ਦੇ ਨਾਂਮ ਵਰਨਣਯੋਗ ਹਨ । ਇਹ ਜਾਣਕਾਰੀ ਦਿੰਦੇ ਹੋਏ ਭਾਈ ਭੂਰਾ ਨੇ ਦੱਸਿਆ ਕਿ ਕੱਲ ਨੂੰ ਅੱਠ ਸੌ ਬੱਚਿਆਂ ਨੂੰ ਮੁੱਫਤ ਕੋਟੀਆਂ ਅਤੇ ਜੁੱਤੀਆਂ ਵੰਡੀਆਂ ਜਾਣਗੀਆਂ।