ਸ: ਬਾਜਵਾ ਦੇ ਬੁਸੂ ਐਸੋਸੀਏਸਨ ਦੇ ਪ੍ਰਧਾਨ ਬਣਨ 'ਤੇ ਵਧਾਈਆਂ
ਈਪਰ ( ਪ੍ਰਗਟ ਸਿੰਘ ਜੋਧਪੁਰੀ ) ਉਤਰਾਖੰਡ ਦੇ ਉਘੇ ਕਾਰੋਬਾਰੀ ਸ: ਭੁਪਿੰਦਰ ਸਿੰਘ ਬਾਜਵਾ ਨੂੰ ਭਾਰਤ ਦੀ ਬੁਸੂ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਜਾਣ 'ਤੇ ਬੈਲਜੀਅਮ ਦੀ ਐਨ. ਆਰ. ਆਈ. ਸਭਾ ਨੇ ਉਹਨਾਂ ਨੂੰ ਵਧਾਈਆਂ ਭੇਜੀਆਂ ਹਨ । ਹੋਟਲ ਸਨਅਤ ਦੇ ਉਘੇ ਕਰੋਬਾਰੀ ਸ: ਬਾਜਵਾ ਨੂੰ ਕੁਝ ਹੀ ਦਿਨ ਪਹਿਲਾਂ ਹੋਈਆਂ ਚੋਣਾਂ 'ਚ ਬੁਸ਼ੂ ਫੈਡਰੇਸ਼ਨ ਇੰਡੀਆਂ ਦਾ ਪ੍ਰਧਾਨ ਚੁਣ ਲਿਆ ਗਿਆ । ਇਸ ਮੌਕੇ ਸਵਾਮੀ ਬਾਲਕ੍ਰਿਸਨ ਜੀ, ਰਾਜਾ ਰਣਧੀਰ ਸਿੰਘ, ਪੁਲਿਸ ਕਮਿਸਨਰ ਹਰਿਦੁਆਰ ਸਮੇਤ ਭਾਰਤ ਦੇ ਸਾਰੇ ਰਾਜਾਂ ਦੀ ਬਹੁਤ ਸਾਰੀਆਂ ਸਖਸੀਅਤਾਂ ਹਾਜਰ ਸਨ । ਬੁਸੂ ( ਮਾਰਸਲ ਆਰਟਸ ) ਨਾਂ ਦੀ ਚੀਨੀ ਖੇਡ ਜੋ 1989 'ਤੋ ਭਾਰਤ 'ਚ ਵੀ ਬਹੁਤ ਖੇਡੀ ਜਾ ਰਹੀ ਹੈ ਅਤੇ ਅੱਜਕੱਲ ਹਾਕੀ 'ਤੋ ਵੀ ਵੱਧ ਤਗਮੇ ਜਿੱਤ ਰਹੀ ਹੈ । ਐਨ ਆਰ ਆਈ ਸਭਾ ਬੈਲਜੀਅਮ ਦੇ ਅਹੁਦੇਦਾਰਾਂ ਸ: ਤਰਸੇਮ ਸਿੰਘ ਸ਼ੇਰਗਿੱਲ, ਸੱਜਣ ਸਿੰਘ ਵਿਰਦੀ,ਸ: ਹਰਜੀਤ ਸਿੰਘ ਨੰਦੜਾਂ, ਅਵਤਾਰ ਸਿੰਘ ਛੋਕਰ , ਸ: ਅਮਰਜੀਤ ਸਿੰਘ ਭੋਗਲ , ਗੁਰਮੁੱਖ ਸਿੰਘ, ਗੁਰਦਾਵਰ ਸਿੰਘ ਗਾਬਾ ਅਤੇ ਜਗਦੀਸ਼ ਸਿੰਘ ਗਰੇਵਾਲ ਹੋਰਾਂ ਨੇ ਸ: ਭੁਪਿੰਦਰ ਸਿੰਘ ਬਾਜਵਾ ਨੂੰ ਇਸ ਵਕਾਰੀ ਅਹੁਦੇ ਲਈ ਚੁਣੇ ਜਾਣ 'ਤੇ ਵਧਾਈਆਂ ਦਿੰਦਿਆਂ ਉਹਨਾਂ ਦੀ ਖੇਡਾਂ ਨੂੰ ਉਤਸਾਹਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸਲਾਘਾ ਕੀਤੀ ਹੈ ।