ਬੈਲਜ਼ੀਅਮ 'ਚ ਪੱਗ ਦੀ ਬੇਅਦਬੀ ਕਰਨ ਵਾਲੇ ਗੋਰੇ ਨੂੰ ਇੱਕ ਸਾਲ ਦੀ ਸਜ਼ਾ ਅਤੇ ਜੁਰਮਾਨਾਂ

ਈਪਰ, ਬੈਲਜੀਅਮ ( ਪ੍ਰਗਟ ਸਿੰਘ ਜੋਧਪੁਰੀ ) ਇਥੋ ਦੇ ਹਾਸਲਟ ਸਹਿਰ ਦੀ ਇੱਕ ਅਦਾਲਤ ਨੇ ਗੁਰਦਵਾਰਾ ਸੰਗਤ ਸਾਹਿਬ ਸਿੰਤਰੂਧਨ ਦੇ ਸਾਬਕਾ ਪ੍ਰਧਾਨ ਭਾਈ ਮਹਿੰਦਰ ਸਿੰਘ ਖ਼ਾਲਸਾ ਦੀ ਦਸਤਾਰ ਨਾਲ ਛੇੜਛਾੜ ਕਰਨ ਦੇ ਜੁਰਮ 'ਚ ਇੱਕ 38 ਸਾਲਾਂ ਸਥਾਂਨਕ ਗੋਰੇ ਨੂੰ ਇੱਕ ਸਾਲ ਕੈਦ ਅਤੇ 1100 ਯੂਰੋ ਜੁਰਮਾਨੇ ਦੀ ਸਜਾ ਸੁਣਾਈ ਹੈ ।
ਸਤੰਬਰ 2009 'ਚ ਵਾਪਰੀ ਇਸ ਘਟਨਾਂ ਸਮੇਂ ਜਦ ਭਾਈ ਮਹਿੰਦਰ ਸਿੰਘ ਗਲੀ 'ਚ ਕਿਸੇ ਦੋਸਤ ਨਾਲ ਗੱਲਬਾਤ ਕਰ ਰਹੇ ਸਨ ਤਾਂ ਸਾਹਮਣੇ ਕੈਫੇ 'ਚੋ ਟੱਲੀ ਹੋਕੇ ਨਿਕਲੇ ਇਸ ਗੋਰੇ ਨੇ ਉਹਨਾਂ ਨਾਲ ਹੱਥੋਪਾਈ ਹੁੰਦਿਆਂ ਦਸਤਾਰ ਲਾਹੁਣ ਦੀ ਕੋਸ਼ਿਸ਼ ਕੀਤੀ । ਭਾਈ ਖ਼ਾਲਸਾ ਵੱਲੋ ਵਿਰੋਧਤਾਂ ਅਤੇ ਪਤਾ ਲੱਗਣ 'ਤੇ ਇਕੱਠੇ ਹੋਏ ਸਿੱਖਾਂ 'ਤੋ ਡਰਦਾ ਗੋਰਾ ਭੱਜਣ 'ਚ ਕਾਮਯਾਬ ਹੋ ਗਿਆ । ਮੌਕੇ 'ਦੇ ਦੋ ਗਵਾਹਾਂ ਅਤੇ ਸਿੱਖ ਵਫਦ ਵੱਲੋ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ 'ਤੋ ਬਾਅਦ ਪੁਲਿਸ ਨੇ ਕੇਸ ਦਰਜ ਕਰ ਕੇ ਦੋਸ਼ੀ ਗ੍ਰਿਫਤਾਰ ਕਰ ਲਿਆ ਸੀ । ਅਦਾਲਤੀ ਕਾਰਵਾਈ ਸਮੇਂ ਗੋਰੇ ਨੇ ਜਿਆਦਾ ਸ਼ਰਾਬ ਪੀਤੀ ਹੋਣ ਕਾਰਨ ਹੋਈ ਗਲਤੀ ਮੰਨਦਿਆਂ ਨਸਲੀ ਹਮਲੇ 'ਤੋ ਇਨਕਾਰ ਕੀਤਾ ਪਰ ਅਦਾਲਤ ਨੇ ਨਸਲੀ ਹਮਲੇ ਦੇ ਅਧਾਰ 'ਤੇ ਦਸਤਾਰ ਦੀ ਹੋਈ ਬੇਅਦਬੀ ਕਾਰਨ ਦੋਸ਼ੀ ਨੂੰ ਸਜਾ ਅਤੇ ਜੁਰਮਾਨਾਂ ਸੁਣਾਇਆ ਹੈ । ਵਰਨਣਯੋਗ ਹੈ ਕਿ ਦੋਸੀ ਪਹਿਲਾਂ ਵੀ ਕਈ ਵਾਰ ਡਰੱਗ ਦੇ ਸਬੰਧ 'ਚ ਸਜਾ ਕੱਟ ਚੁੱਕਾ ਹੈ ।
ਭਾਈ ਮਹਿੰਦਰ ਸਿੰਘ ਖ਼ਾਲਸਾ ਨੇ ਅਦਾਲਤ ਦੇ ਫੈਸਲੇ 'ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਨਸਲਵਾਦ ਵਿਰੁੱਧ ਸੱਚਾਈ ਦੀ ਜਿੱਤ ਆਖਿਆ ਹੈ । ਉਹਨਾਂ ਕਿਹਾ ਕਿ ਹੁਣ ਭਾਰਤ ਸਰਕਾਰ ਨੂੰ ਵੀ ਇਸ ਅਦਾਲਤ ਵਾਂਗ ਦਸਤਾਰ ਦੇ ਸਨਮਾਂਨ ਬਾਰੇ ਲੋੜੀਦੇਂ ਕਦਮ ਚੁੱਕਣੇਂ ਚਾਹੀਦੇਂ ਹਨ । ਬੈਲਜੀਅਮ ਵੱਸਦੇ ਸਿੱਖਾਂ ਵੱਲੋ ਭਾਈ ਖ਼ਾਲਸਾਂ ਵੱਲੋ ਦਸਤਾਰ ਦੇ ਸਨਮਾਨ 'ਚ ਜਿੱਤੇ ਇਸ ਕੇਸ ਲਈ ਉਹਨਾਂ ਦੀ ਸਲਾਘਾ ਕੀਤੀ ਜਾ ਰਹੀ ਹੈ ।