
ਨਿਹਾਲ ਸਿੰਘ ਵਾਲਾ (ਮਿੰਟੂ ਹਿੰਮਤਪੁਰਾ)- "ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਚੜ੍ਹਦੀ ਕਲਾ ਲਈ ਸਮੂਹ ਧਿਰਾਂ ਨੂੰ ਮੋਢੇ ਨਾਲ ਮੋਢਾ ਲਾ ਕੇ ਪੰਜਾਬੀ ਮਾਂ ਬੋਲੀ ਪ੍ਰਤੀ ਸੁਹਿਰਦ ਯਤਨ ਕਰਨੇ ਹੋਣਗੇ। ਆਪਣੇ ਪਿੰਡ ਦੇ ਨਾਂ 'ਤੇ 'ਹਿੰਮਤਪੁਰਾ ਡੌਟ ਕੌਮ' ਨਾਂ ਦੀ
ਅਦਨੀ ਜਿਹੀ ਕੋਸ਼ਿਸ਼ ਕਰਕੇ ਵਿਸ਼ਵ ਭਰ ਦੇ ਪੰਜਾਬੀ ਅਖ਼ਬਾਰਾਂ ਨੂੰ ਇੱਕ ਜਗ੍ਹਾ ਇਕੱਠੇ ਕੀਤਾ ਹੈ। ਉਮੀਦ ਹੈ ਕਿ ਹਿੰਮਤਪੁਰਾ ਵਿਸ਼ਵ ਭਰ ਦੇ ਅਖ਼ਬਾਰਾਂ ਦੇ ਖ਼ਜ਼ਾਨੇ ਵਜੋਂ ਜਾਣਿਆ ਜਾਵੇਗਾ।" ਉਕਤ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਹਿੰਮਤਪੁਰਾ ਵਿਖੇ ਆਯੋਜਿਤ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਇੰਗਲੈਂਡ ਤੋਂ ਫੋਨ 'ਤੇ ਗੱਲਬਾਤ ਕਰਦਿਆਂ ਹਿੰਮਤਪੁਰਾ ਡੌਟ ਕੌਮ ਦੇ ਸੰਚਾਲਕ ਅਤੇ ਲੇਖਕ ਮਨਦੀਪ

ਖੁਰਮੀ ਹਿੰਮਤਪੁਰਾ ਨੇ ਕੀਤਾ। ਸਮਾਗਮ ਦੌਰਾਨ ਪਿੰਡ ਦੀ ਵਾਲੀਬਾਲ ਅਤੇ ਕਬੱਡੀ ਟੀਮ ਦੇ ਖਿਡਾਰੀਆਂ ਨੂੰ ਵੈੱਬਸਾਈਟ ਦੇ ਅੰਕਿਤ ਨਾਮ ਵਾਲੀਆਂ ਟੀ-ਸ਼ਰਟਾਂ ਸ੍ਰੀ ਕਮਲਜੀਤ ਸਿੰਘ ਖੁਰਮੀ, ਉੱਘੇ ਪੱਤਰਕਾਰ ਰਣਜੀਤ ਬਾਵਾ, ਚੱਕ ਬਖਤੂ ਡੌਟ ਕੌਮ ਦੇ ਸੰਚਾਲਕ ਧਰਮਿੰਦਰ ਸਿੱਧੂ ਚੱਕ ਬਖਤੂ ਬੈਲਜ਼ੀਅਮ, ਜੱਥੇਦਾਰ ਬਸੰਤ ਸਿੰਘ ਮਣੀ ਕੈਨੇਡਾ, ਮਿੰਟੂ ਖੁਰਮੀ, ਜਗਸੀਰ ਧਾਲੀਵਾਲ, ਸ਼ਹੀਦ ਊਧਮ ਸਿੰਘ ਸ਼ੋਸਲ ਵੈੱਲਫੇਅਰ ਕਲੱਬ ਦੇ ਆਗੂ ਡਾ: ਜਗਸੀਰ ਸਿੰਘ ਪੋਜੂਕਾ, ਜਗਸੀਰ ਸਿੰਘ ਭੋਲਾ, ਮਾ: ਹਰਦੀਪ ਸਿੰਘ ਲੋਟੇ, ਗਿਰਧਾਰੀ ਲਾਲ ਸ਼ਰਮਾ, ਦਰਸ਼ਨ ਸਿੰਘ ਜੈਦ,ਗੁੱਗੂ ਸ਼ਰਮਾ, ਜਗਦੀਸ਼ ਚੰਦ ਟੋਨੀ, ਵੀਰਪਾਲ ਸਿੰਘ, ਵਰਿੰਦਰ ਖੁਰਮੀ ਆਦਿ ਨੇ ਤਕਸੀਮ ਕੀਤੀਆਂ। ਇਸ ਸਮੇਂ ਬੋਲਦਿਆਂ ਕਲੱਬ ਆਗੂ ਡਾ: ਜਗਸੀਰ ਸਿੰਘ ਨੇ ਕਿਹਾ ਕਿ ਸਾਨੂੰ ਹਿੰਮਤਪੁਰਾ ਵਾਸੀਆਂ ਨੂੰ ਮਾਣ ਹੈ ਕਿ ਸਾਡੇ ਪਿੰਡ ਦੇ ਨਾਂ 'ਤੇ ਬਣੀ ਵੈੱਬਸਾਈਟ 'ਚੋਂ ਦੁਨੀਆ ਭਰ ਦੇ 200 ਤੋਂ ਵਧੇਰੇ ਪੰਜਾਬੀ ਅਖ਼ਬਾਰ, ਰਸਾਲੇ, ਨਿੱਜੀ ਵੈੱਬਸਾਈਟਾਂ ਅਤੇ ਬਲੌਗ ਪੜ੍ਹੇ ਜਾ ਸਕਦੇ ਹਨ। ਇਸ ਤੋਂ ਇਲਾਵਾ ਵਿਦੇਸ਼ੀ ਰੇਡੀਓਜ਼., ਕਰੰਸੀ ਰੇਟ ਦੇਖਣ ਲਈ, ਤਰਕਸ਼ੀਲ ਸਾਹਿਤ ਪੜ੍ਹਨ ਲਈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਾਣਕਾਰੀ ਲੈਣ ਲਈ, ਪੰਜਾਬੀ ਫੌਂਟਾਂ ਨੂੰ ਇੱਕ ਦੂਜੇ Ḕਚ ਤਬਦੀਲ ਕਰਨ ਆਦਿ ਵਰਗੇ ਉਪਯੋਗੀ ਲਿੰਕਾਂ ਸਮੇਤ ਹੋਰ ਵੀ ਬਹੁਤ ਸਾਰੀ ਜਾਣਕਾਰੀ 'ਹਿੰਮਤਪੁਰਾ ਡੌਟ ਕੌਮ' Ḕਚੋਂ ਮਿਲ ਸਕਦੀ ਹੈ। ਅੰਤ ਵਿੱਚ ਉਹਨਾਂ ਹਾਜ਼ਰੀਨ ਦਾ ਧੰਨਵਾਦ ਕੀਤਾ।