ਸਿਰੇ ਦਾ ਮਖੌਲੀ ਸੀ ਬਾਬਾ ਕਾਕੂ। ਮਜਾਲ ਕੀ ਸੀ ਕਿ ਕੋਈ ਉਹਨੂੰ ਗੱਲਾਂ ‘ਚ ਜਿੱਤ ਲਵੇ। ਜਵਾਨੀ ਪਹਿਰਾ ਤਾਂ ਘੋੜੇ ਦੀ ਪਿੱਠ ਤੇ ਸਵਾਰੀ ਕਰਦਿਆਂ ਲੰਘਿਆ। ਢਲਦੀ ਉਮਰੇ ਕਿਸੇ ਨਾ ਕਿਸੇ ਹੀਲੇ 3511 ਟਰੈਕਟਰ ਖਰੀਦ ਲਿਆ। ਡਰਾਈਵਰੀ ਵੀ ਸਿੱਖ ਲਈ ਪਰ ਬਹੁਤੇ ਟ੍ਰੈਫਿਕ ਨਿਯਮਾਂ ਤੋਂ ਕੋਰਾ ਹੀ ਰਿਹਾ। ਟਰੈਕਟਰ ਚਲਾਉਣ ਬਾਰੇ ਬਾਬੇ ਦੀ ਦਲੀਲ ਸੀ ਕਿ,” ਸਟੇਰਿੰਗ ਹੀ ਸਿੱਧਾ ਰੱਖਣੈ, ਇਹ ਕਿਹੜਾ ਸੈਕਲ ਜਾਂ ਸਕੂਟਰ ਅੰਗੂੰ(ਵਾਂਗੂੰ) ਇਕ ਪਾਸੇ ਡਿੱਗਪੂ।” ਡਰਾਈਵਰੀ ਕਰਦੇ ਸਮੇਂ ਰਾਹ ਖੜ੍ਹੇ ਵੀ ਉਹਦੇ ਕਿਸੇ ਨਾ ਕਿਸੇ ਨਾਲ ਸਿੰਗ ਫਸੇ ਹੀ ਰਹਿੰਦੇ ਪਰ ਅੱਗੇ ਵਾਲਾ ਉਹਦੀ ਹਾਜਰ ਜੁਆਬੀ ਤੇ ਭੋਲੇ ਭਾਲੇ ਜੁਆਬ ਅੱਗੇ ਗੋਡੇ ਟੇਕ ਦਿੰਦਾ। ਇਹੋ ਜਿਹਾ ਕੁਝ ਹੀ ਇੱਕ ਮਾਰੂਤੀ ਕਾਰ ਵਾਲੇ ਭਾਈ ਨਾਲ ਵਾਪਰਿਆ। ਹੋਇਆ ਇੰਝ ਕਿ ਬਾਬਾ ਕਾਕੂ ਟਰੈਕਟਰਟਰਾਲੀ ‘ਚ ਗੁਰਦੁਆਰਾ ਸਾਹਿਬ ਵਿਖੇ ਚਲਦੀ ਕਾਰ ਸੇਵਾ ਲਈ ਭੱਠੇ ਤੋਂ ਇੱਟਾਂ ਲਿਆ ਰਿਹਾ ਸੀ। ਟਰੈਕਟਰ ਦੀ ਟੇਪ ਤੋਂ ਮਾਣਕ ਦੇ ਗੀਤ ‘ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਐ ਹੀਰ ਦੀ’ ਨੇ ਐਨਾ ਮਸਤ ਕਰ ਦਿੱਤਾ ਕਿ ਆਸੇ ਪਾਸੇ ਦੀ ਸੁੱਧ ਬੁੱਧ ਭੁੱਲ ਗਈ। ਟਰੈਕਟਰ ਸੜਕ ਦੇ ਐਨ ਵਿਚਾਲੇ ਤੇ ਪਿੱਛੋਂ ਕਾਰ ਵਾਲ ਹਾਰਨ ਤੇ ਹਾਰਨ ਮਾਰੀ ਜਾਵੇ। ਕਿਵੇਂ ਨਾ ਕਿਵੇਂ ਉਹਨੇ ਕਾਰ ਅੱਗੇ ਲੰਘਾਈ ਤੇ ਫਿਲਮਾਂ ਵਾਲਿਆਂ ਵਾਂਗੂੰ ਸੜਕ ਤੇ ਟੇਢੀ ਕਰਕੇ ਰੋਕ ਲਈ ਤੇ ਲੱਗਾ ਬਾਬੇ ਕਾਕੂ ਤੇ ਰੋਹਬ ਝਾੜਨ, “ਘਰੇ ਨੀ ਟਿਕਿਆ ਜਾਂਦਾ,ਦੀਂਹਦਾ ਨੀਂ? ਸੁਣਦਾ ਨੀਂ? ਮੈਂ ਭੱਠੇ ਤੋਂ ਹਾਰਨ ਮਾਰਦਾ ਆਉਨਾਂ।” ਫਿਰ ਕੀ ਸੀ ਬਾਬਾ ਕਾਕੂ ਸੰਨੀ ਦਿਓਲ ਵਾਂਗੂੰ ਟਰੈਕਟਰ ਤੋਂ ਉਤਰਿਆ ਤੇ ਕਾਰ ਵਾਲੇ ਨੂੰ ਥਾਪੀ ਦਿੰਦਿਆਂ ਭੋਲੇ ਜਿਹੇ ਮੂੰਹ ਨਾਲ ਬੋਲਿਆ,”ਹਾਰਨ ਤਾਂ ਮੈਂਨੂੰ ਵੀ ਸੁਣ ਗਿਆ ਸੀ ਸ਼ੇਰ ਬੱਗਿਆ, ਮੈਂ ਆਖਿਆ ਕਿਤੇ ਤੇਰੇ ਹਾਰਨ ਦੀਆਂ ਤਾਰਾਂ ਜੁੜਗੀਆਂ,ਬਾਕੀ ਰਹੀ ਰਾਹ ਦੇਣ ਦੀ ਗੱਲ, ਗੁਰਦੁਆਰੇ ਦੀਆਂ ਇੱਟਾਂ ਨੇ, ਤੂੰ ਲੱਦਲਾ ਰਾਹ ਤੂੰ ਨਾ ਦੇਈਂ।” ਬਾਬੇ ਦਾ ਜੁਆਬ ਸੁਣਕੇ ਕਾਰ ਵਾਲਾ ਬੁੜ-ਬੁੜ ਕਰਦਾ ਤੁਰ ਗਿਆ ਤੇ ਖਚਰੀ ਜਿਹੀ ਹਾਸੀ ਹੱਸਦਾ ਬਾਬਾ ਕਾਕੂ ਗੁਰਦੁਆਰੇ ਦੇ ਰਾਹ ਪੈ ਗਿਆ।
ਕਾਕੂ ਬਾਬੇ ਦੀ ਡਰੈਵਰੀ.........ਮਨਦੀਪ ਖੁਰਮੀ ਹਿੰਮਤਪੁਰਾ