30 ਮਈ (ਮਪ) ਜਰਮਨੀ ਦੇ ਸਿੱਖ ਆਗੂ ਭਾਈ ਅਮਰਜੀਤ ਸਿੰਘ ਪੇਲੀਆ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤ ਦੀ ਰਾਸਟਰਪਤੀ ਵਲੋਂ 8 ਸਾਲ ਬਾਦ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਮੁਆਫੀ ਦੀ ਅਪੀਲ ਰੱਦ ਕਰਕੇ ਸਿੱਖ ਕੌਮ ਨੂੰ ਭਾਰਤ ਦੇਸ਼ ਅੰਦਰ ਗੁਲਾਮ ਹੋਣ ਦਾ ਅਹਿਸਾਸ ਕਰਵਾਇਆ ਹੈ। ਇਸ ਕੀਤੇ ਫੈਸਲੇ ਨੂੰ ਮੰਦਭਾਗਾ ਕਰਾਰ ਦਿੰਦਿਆਂ ਸ: ਪੇਲੀਆ ਨੇ ਕਿਹਾ ਕਿ ਭਾਰਤ ਦੀ ਕੇਂਦਰ ਸਰਕਾਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸਿੱਖਾਂ ਨੂੰ ਭਾਰਤ ਦੇਸ਼ ਅੰਦਰ ਕਦੇ ਵੀ ਇਨਸਾਫ ਦੀ ਆਸ ਨਹੀਂ ਰੱਖਣੀ ਚਾਹੀਦੀ ਕਿਉ ਕਿ ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ ਬੇਗੁਨਾਹ ਹੋਣ ਦੇ ਬਾਵਜੂਦ ਬਿਨ੍ਹਾਂ ਵਜ੍ਹਾ ਫਾਂਸੀ ਦਿੱਤੀ ਜਾ ਰਹੀ ਹੈ ਪਰ 1984 ਦੇ ਹਜਾਰਾਂ ਸਿੱਖਾਂ ਦੇ ਕਾਤਲ ਸ਼ਰੇਆਮ ਘੁੰਮ ਰਹੇ ਹਨ ਉਹਨਾਂ ਨੂੰ ਅਜੇ ਤਕ ਜੇਲ ਵੀ ਨਹੀ ਭੇਜਿਆ। ਭਾਈ ਪੇਲੀਆ ਨੇ ਕਿਹਾ ਕਿ ਇਹ ਸਭ ਸਿੱਖਾਂ ਦੀ ਆਪਸੀ ਫੁੱਟ ਦਾ ਕਾਰਨ ਹੈ ਕਿ ਇਕਲੇ ਇਕਲੇ ਸਿੱਖ ਨੂੰ ਫੜਕੇ ਮਾਰਿਆ ਜਾ ਰਿਹਾ ਹੈ ਜੇਕਰ ਸਾਰੀਆਂ ਸਿੱਖ ਜੱਥੇਬੰਦੀਆਂ ਇਕ ਫੈਸਲਾ ਕਰ ਲੈਣ ਤਾਂ ਕਿਸੇ ਵੀ ਮੋਰਚੇ ਵਿਚ ਫਤਹਿ ਪਾ ਸਕਦੇ ਹਨ। ਭਾਈ ਅਮਰਜੀਤ ਸਿੰਘ ਪੇਲੀਆ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਅਜ ਦੇ ਇਸ ਨਾਜੁਕ ਦੌਰ ਵਿਚ ਸੀ੍ਰ ਗੁਰੂ ਗੰ੍ਰਥ ਸਾਹਿਬ ਜੀ ਦੀ ਅਗਵਾਈ ਨੂੰ ਛਡਕੇ ਕੁੱਝ ਲੋਕ ਅਪਣੇ ਨਿੰਜੀ ਹਿੱਤਾਂ ਦੀ ਖਾਤਿਰ ਅਪਣੇ ਨਾਮ ਹੇਠ ਜੱਥੇਬੰਦੀਆਂ ਬਣਾਈ ਫਿਰਦੇ ਹਨ ਜਿਸ ਨਾਲ ਜਿਥੇ ਸਿੱਖਾਂ ਦੀ ਆਪਸੀ ਫੁੱਟ ਵੱਧ ਗਈ ਹੈ ਉਥੇ ਗੁਰੂ ਦੀ ਮਿਹਰ ਵਾਲਾ ਹੱਥ ਸਾਡੇ ਸਿਰਾਂ ਤੋਂ ਉੱਠ ਗਿਆ ਹੈ ਜਿਸ ਨਾਲ ਅਜ ਸਿੱਖ ਕੌਮ ਖੇਰੂ ਖੇਰੂ ਹੋਈ ਨਜਰ ਆ ਰਹੀ ਹੈ। ਸਾਰੀਆਂ ਸਿੱਖ ਜਥੇਬੰਦੀਆਂ ਨੂੰ ਬੇਨਤੀ ਕਰਦਿਆਂ ਸ:ਪੇਲੀਆ ਨੇ ਕਿਹਾ ਕਿ ਸਾਰੇ ਸਿੱਖ ਆਪਸੀ ਖਿਚੋਤਾਣ ਨੂੰ ਖਤਮ ਕਰਕੇ ਇਕ ਨਿਸ਼ਾਨ ਸਾਹਿਬ ਹੇਠ ਇਕਠੇ ਹੋਕੇ ਸਿੱਖੀ ਅਤੇ ਸਿੱਖਾਂ ਦੇ ਹੱਕਾਂ ਲਈ ਅਵਾਜ ਉਠਾਉਣ ਲਈ ਇਕਮੁੱਠ ਹੋਣ ਜਿਸ ਨਾਲ ਭਾਈ ਭੁੱਲਰ ਸਮੇਤ ਹਜ਼ਾਰਾਂ ਬੇਗੁਨਾਹ ਸਿੰਘਾਂ ਨੂੰ ਜੇਲ੍ਹਾਂ ਵਿਚੋਂ ਅਜਾਦ ਕਰਵਾਇਆ ਜਾ ਸਕੇ। ਸ:ਪੇਲੀਆ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਦਲ ਦੀ ਸਰਕਾਰ ਨੂੰ ਪੰਥਕ ਸਰਕਾਰ ਹੋਣ ਦੇ ਨਾਤੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਸ਼ੀ ਦੀ ਸਜਾ ਨੂੰ ਖਤਮ ਕਰਨ ਲਈ ਕੇਂਦਰ ਸਰਕਾਰ ਨਾਲ ਰਾਬਤਾ ਕਰਨਾ ਚਾਹੀਦਾ ਹੈ ਅਤੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ ਪੰਜਾਬ ਦੀ ਕਿਸੇ ਜੇਲ ਵਿਚ ਤਬਦੀਲ ਕਰਨ ਦੀ ਫੋਰੀ ਕਾਰਵਾਈ ਕਰਨੀ ਚਾਹੀਦੀ ਹੈ ਕਿਉ ਕਿ ਭਾਈ ਦਵਿੰਦਰਪਾਲ ਸਿੰਘ ਭੁੱਲਰ ਅਨੇਕਾਂ ਬਿਮਾਰੀਆਂ ਦੇ ਸ਼ਿਕਾਰ ਹਨ ਅਤੇ ਮਾਨਸਿਕ ਹਲਾਤ ਠੀਕ ਨਾ ਹੋਣ ਕਾਰਨ ਹਸਪਤਾਲ ਵਿੱਚ ਦਾਖ਼ਲ ਹਨ। ਉਹਨਾਂ ਦੀ ਮਾਤਾ ਜੀ ਬਜ਼ੁਰਗ ਹੋਣ ਕਰਕੇ ਦਿੱਲੀ ਦਾ ਸਫਰ ਨਹੀ ਕਰ ਸਕਦੇ ਜਿੰਨਾਂ ਲਈ ਦਿੱਲੀ ਜਾਣਾ ਬਹੁਤ ਮੁਸ਼ਕਲ ਹੈ। ਇਸ ਮੌਕੇ ਭਾਈ ਅਮਰਜੀਤ ਸਿੰਘ ਪੇਲੀਆ,ਭਾਈ ਕਮਲਜੀਤ ਸਿੰਘ ਪੇਲੀਆ ਅਤੇ ਲੰਬੜਦਾਰ ਸ:ਅਮਰਜੀਤ ਸਿੰਘ ਮਕਸੂਦਪੁਰ ਨੇ ਸਾਥੀਆਂ ਸਮੇਤ ਭਾਰਤ ਦੇ ਰਾਸ਼ਟਰਪਤੀ ਨੂੰ ਬੇਨਤੀ ਕੀਤੀ ਹੈ ਕਿ ਭਾਈ ਦਵਿੰਦਰਪਾਲ ਸਿੰਘ ਭੁੱਲਰ ਵਿਰੁੱਧ ਕੀਤੇ ਫੈਸਲੇ ਦੀ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਹੈ ਜਿਸ ਨਾਲ ਭਾਰਤ ਵਿੱਚ ਘੱਟ ਗਿਣਤੀ ਕੌਮਾਂ ਨੂੰ ਇਹ ਮਹਿਸੂਸ ਹੋ ਸਕੇ ਕਿ ਭਾਰਤ ਦੇਸ਼ ਦਾ ਕਾਨੂੰਨ ਹਰ ਇਕ ਦੇਸ਼ਵਾਸੀ ਦੀ ਜਿੰਦਗੀ ਦਾ ਰੱਖਵਾਲਾ ਅਤੇ ਫਿਕਰਮੰਦ ਹੈ।
ਪੰਜਾਬ ਦੀ ਪੰਥਕ ਅਕਾਲੀ ਦਲ ਸਰਕਾਰ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਸ਼ੀ ਦੀ ਸਜਾ ਨੂੰ ਖਤਮ ਕਰਨ ਲਈ ਕੇਂਦਰ ਸਰਕਾਰ ਨਾਲ ਰਾਬਤਾ ਕਰੇ-ਅਮਰਜੀਤ ਸਿੰਘ ਪੇਲੀਆ