ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ 'ਚ ਫਾਂਸੀ ਦੀ ਸਜਾ ਯਾਫਤਾ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਵਿਰੋਧ ਵਿੱਚ ਯੂਰਪ ਭਰ ਦੇ ਸਿੱਖਾਂ ਵੱਲੋਂ ਯੂਰਪੀਨ ਯੂਨੀਅਨ 'ਤੋ ਦਬਾਅ ਪਵਾਉਣ ਖਾਤਰ 29 ਮਾਰਚ ਨੂੰ ਇਕ ਜਬਰਦਸ਼ਤ ਰੋਸ ਮੁਜਾਹਰਾ ਕੀਤਾ ਜਾ ਰਿਹਾ ਹੈ । ਰੋਸ ਮੁਜਾਹਰੇ ਉਪਰੰਤ ਇੱਕ ਮੈਮੋਰੰਡਮ ਵੀ ਯੂਰਪੀਨ ਕਮਿਸ਼ਨ ਨੂੰ ਦਿੱਤਾ ਜਾਵੇਗਾ ਜਿਸ ਵਿਚ ਭਾਰਤ ਸਰਕਾਰ ਵੱਲੋਂ ਅਪਣਾਏ ਜਾਂਦੇ ਦੋਹਰੇ ਕਾਨੂੰਨੀ ਮਾਪਦੰਡਾਂ ਬਾਰੇ ਖੁੱਲ ਕੇ ਦੱਸਿਆ ਜਾਵੇਗਾ ਕਿ ਕਿੰਝ ਇੱਕ ਹੀ ਮੁੱਲਕ ਵਿੱਚ ਘੱਟ ਗਿਣਤੀਆਂ ਲਈ ਹੋਰ ਅਤੇ ਬਹੁ-ਗਿਣਤੀਆਂ ਲਈ ਹੋਰ ਕਾਂਨੂੰਨ ਲਾਗੂ ਹੁੰਦੇਂ ਹਨ ।ਬੈਲਜ਼ੀਅਮ ਦੀਆਂ ਸਮੂਹ ਪੰਥਕ ਜਥੇਬੰਦੀਆਂ, ਖੇਡ ਕਲੱਬਾਂ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਵੱਲੋ 11 'ਤੋ ਦੁਪਿਹਰੇ 1 ਵਜੇ ਤੱਕ ਸਾਂਝੇ ਤੌਰ 'ਤੇ ਕੀਤੇ ਜਾ ਰਹੇ ਇਸ ਮੁਜਾਹਰੇ 'ਚ ਬੈਲਜ਼ੀਅਮ, ਜਰਮਨੀ, ਇਟਲੀ, ਫਰਾਂਸ, ਸਵਿਟਜਰਲੈਂਡ, ਅਸਟਰੀਆ, ਹੌਲੈਂਡ ਅਤੇ ਇੰਗਲੈਡ 'ਤੋ ਭਾਰੀ ਗਿਣਤੀ 'ਚ ਸਿੱਖ ਆਗੂ ਅਤੇ ਸਿੱਖ ਸੰਗਤਾਂ ਸਾਮਲ ਹੋਣਗੀਆਂ । ਇਸ ਮੁਜਾਹਰੇ ਨੂੰ ਸਿੱਖ ਜਥੇਬੰਦੀਆਂ 'ਤੋ ਇਲਾਵਾ ਯੂਰਪੀਨ ਪਾਰਲੀਮੈਂਟ ਮੈਂਬਰ ਵੀ ਸੰਬੋਧਨ ਕਰਨਗੇ । ਇਸੇ ਦਿਨ ਹੀ ਭਾਰਤ ਸਰਕਾਰ ਵੱਲੋਂ ਸਿੱਖਾਂ ਨਾਲ ਕੀਤੇ ਜਾਂਦੇ ਦੂਜੇ ਦਰਜੇ ਦੇ ਸ਼ਹਿਰੀਆਂ ਵਾਲੇ ਵਰਤਾਅ ਦੇ ਵਿਰੋਧ 'ਚ ਦੁਪਿਹਰੇ 2 'ਤੋ 4 ਵਜੇ ਤੱਕ ਭਾਰਤੀ ਦੂਤਘਰ ਸਾਹਮਣੇ ਵੀ ਰੋਸ ਮੁਜਾਹਰਾ ਕੀਤਾ ਜਾ ਰਿਹਾ ਹੈ ।