ਭਾਈ ਰਾਜੋਆਣਾ ਦੀ ਚੜਦੀ ਕਲਾ ਲਈ ਬੈਲਜ਼ੀਅਮ 'ਚ ਭੋਗ ਅੱਜ

ਜਥੇਦਾਰਾਂ ਦੇ ਫੈਸਲੇ ਕਾਰਨ ਭਾਰੀ ਰੋਹ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸਿੱਖ ਕੌਮ ਦੇ ਵੱਡਮੁੱਲੇ ਸਿਧਾਤਾਂ 'ਤੇ ਪਹਿਰਾ ਦਿੰਦਿਆਂ ਫਾਂਸੀ ਦਾ ਰੱਸਾ ਚੁੰਮਣ ਜਾ ਰਹੇ ਜਿੰਦਾਂ ਸਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਚੜਦੀ ਕਲਾ ਲਈ ਬੈਲਜ਼ੀਅਮ ਦੇ ਦੋ ਗੁਰਦਵਾਰਾ ਸਾਹਿਬ ਸਿੰਤਰੂਧਨ ਅਤੇ ਵਿਲਵੋਰਦੇ 'ਚ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅੱਜ ਪੈਣਗੇ । ਇਥੇ ਵਸਦੇ ਸਿੱਖਾਂ 'ਚ ਭਾਈ ਰਾਜੋਆਣਾ ਨੂੰ ਦਿੱਤੀ ਜਾ ਰਹੀ ਫਾਂਸੀ ਕਾਰਨ ਭਾਰੀ ਰੋਹ ਹੈ । ਅੱਜ ਪ੍ਰੈਸ ਨਾਲ ਗੱਲ ਕਰਦਿਆਂ ਭਾਈ ਜਗਦੀਸ਼ ਸਿੰਘ ਭੂਰਾ ਨੇ ਕਿਹਾ ਤਖਤ ਸਾਹਿਬ 'ਤੋ ਆਇਆ ਫੈਸਲਾ ਆਰ ਐਸ ਐਸ ਦੇ ਦਬਾਅ ਦਾ ਨਤੀਜਾ ਹੈ । ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਯੂਥ ਵਿੰਂਗ ਦੇ ਰਮਨਦੀਪ ਸਿੰਘ ਬਰਨਾਲਾ ਨੇ ਕਿਹਾ ਕਿ ਤਖਤਾਂ ਦੇ ਜਥੇਦਾਰਾਂ ਨੇ ਕੌਂਮ ਨਾਲ ਇੱਕ ਵਾਰ ਫਿਰ ਧਰੋਹ ਕਮਾਇਆ ਹੈ ਜਿਸ ਕਾਰਨ ਸਿੱਖ ਕੌਂਮ ਨੂੰ ਸਮੂਹ ਜਥੇਬੰਦੀਆਂ ਦੁਆਰਾ ਗਠਿਤ 8 ਮੈਂਬਰੀ ਕਮੇਟੀ ਨੂੰ ਸਹਿਯੋਗ ਦੇ ਕੇ ਆਉਦੇਂ ਦਿਨਾਂ 'ਚ ਅਪਣਾ ਰੋਹ ਉਜਾਗਰ ਕਰਨਾ ਚਾਹੀਦਾਂ ਹੈ । ਭਾਈ ਗੁਰਦਿਆਲ ਸਿੰਘ ਢਕਾਣਸੂ ਨੇ ਕਿਹਾ ਕਿ ਜੇਕਰ ਫੈਸਲਾ ਬਾਦਲ ਦੇ ਹੁੱਕਮਾਂ ਅਨੁਸਾਰ ਹੀ ਕਰਨਾ ਸੀ ਫਿਰ ਸੁਝਾਅ ਮੰਗਣ ਦਾ ਡਰਾਮਾ ਰਚ ਕੇ ਸਮਾਂ ਬਰਬਾਦ ਕਰਨ ਦੀ ਕੀ ਜਰੂਰਤ ਸੀ ।