ਸਮੂਹ ਰਾਗੀ ਜਥੇ ਢਾਡੀ ਦੇਣ ਭਾਈ ਵਡਾਲਾ ਦਾ ਸਾਥ: ਜਥੇਦਾਰ ਰੇਸ਼ਮ ਸਿੰਘ ਬੱਬਰ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਭਗਵਾਂਕਰਨ ਲਈ ਬਾਦਲ ਪਰਿਵਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਸੁਚੱਜੇ ਢੰਗ ਨਾਲ ਹੋਰ ਤੇਜ ਕਰਨ ਲਈ ਮਹਿੰਗੇਂ ਭਾਅ ਦੇ ਨਵੇਂ ਸਕੱਤਰ ਵੱਲੋਂ ਸ੍ਰੋਮਣੀ ਕਮੇਟੀ ਵਿੱਚ ਸੁਰੂ ਕੀਤੀ ਛਾਂਟੀ ਮੁੰਹਿਮ ਦੀ ਦੇਸ਼-ਵਿਦੇਸ਼ ਵਿੱਚ ਭਾਰੀ ਵਿਰੋਧਤਾ ਹੋ ਰਹੀ ਹੈ। ਇਸ ਨਵੇਂ ਸਕੱਤਰ ਵੱਲੋਂ ਜੁਝਾਰੂ ਸਿੱਖ ਸੰਘਰਸ ਦੇ ਸਮਰੱਥਕ ਸਮਝੇ ਜਾਂਦੇ ਭਾਈ ਬਲਦੇਵ ਸਿੰਘ ਵਡਾਲਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੂੰ ਹਰਿਆਣੇ ਦੇ ਜੀਂਦ ਸ਼ਹਿਰ ਬਦਲ ਦੇਣ ਦੀ ਕਰੜੀ ਨਿੰਦਾਂ ਕਰਦੇ ਹੋਏ ਬੱਬਰ ਖਾਲਸਾ ਜਰਮਨੀ ਦੇ ਮੁੱਖ ਸੇਵਾਦਾਰ ਜਥੇਦਾਰ ਰੇਸ਼ਮ ਸਿੰਘ ਨੇ ਕਿਹਾ ਕਿ ਸਮੂਹ ਸਿੱਖ ਜਥੇਬੰਦੀਆਂ ਅਤੇ ਸਾਰੇ ਰਾਗੀ ਢਾਡੀਆਂ ਜਥਿਆਂ ਨੂੰ ਭਾਈ ਵਡਾਲਾ ਦਾ ਸਾਥ ਦੇਣਾ ਚਾਹੀਦਾ ਹੈ। ਜਥੇਦਾਰ ਰੇਸ਼ਮ ਸਿੰਘ ਹੋਰਾਂ ਨੇ ਜਾਰੀ ਬਿਆਨ ਵਿੱਚ ਕਿਹਾ ਇਹ ਬਦਲੀ ਭਾਈ ਵਡਾਲਾ ਵੱਲੋਂ ਤਿੰਨ ਲੱਖ ਮਹੀਨਾਂ ਤਨਖਾਹ ਤੇ ਰੱਖੇ ਨਵੇਂ ਸਕੱਤਰ ਹਰਚਰਨ ਸਿੰਘ ਦੀ ਨਿਯੁਕਤੀ ਖਿਲਾਫ ਕੀਤੀ ਭਾਰੀ ਵਿਰੋਧਤਾ ਦਾ ਬਦਲਾ ਹੈ।
