ਜਥੇਦਾਰਾਂ ਨੇ ਸਿੱਖ ਪ੍ਰੰਪਰਾਵਾਂ ਅਤੇ ਮਰਿਆਦਾ ਦਾ ਘਾਣ ਕੀਤਾ: ਜਥੇਦਾਰ ਰੇਸ਼ਮ ਸਿੰਘ

ਮਾਮਲਾ ਸੌਦਾ ਸਾਧ ਨੂੰ ਮੁਆਫੀ ਦਾ 

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਬਾਕੀ ਤਖ਼ਤ ਸਹਿਬਾਨਾਂ ਦੇ ਜਥੇਦਾਰਾਂ ਵੱਲੋਂ ਨਾਗਪੁਰ Ḕਤੋਂ ਆਏ ਹੁਕਮਾਂ ਤੇ ਫੁੱਲ ਚੜਾਉਦਿਆਂ ਸੌਦਾ ਸਾਧ ਨੂੰ ਦਿੱਤੀ ਮੁਆਫੀ ਬਾਰੇ ਦੇਸ਼-ਵਿਦੇਸ਼ ਵਿੱਚ ਤਿੱਖਾਂ ਪ੍ਰਤੀਕਰਮ ਹੋ ਰਿਹਾ ਹੈ। 
ਬੱਬਰ ਖਾਲਸਾ ਜਰਮਨੀ ਦੇ ਮੁੱਖ ਸੇਵਾਦਾਰ ਜਥੇਦਾਰ ਰੇਸ਼ਮ ਸਿੰਘ ਬੱਬਰ ਵੱਲੋਂ ਜਾਰੀ ਬਿਆਨ ਵਿੱਚ ਜਥੇਦਾਰਾਂ ਦੀ ਇਸ ਘਿਨਾਉਣੀ ਕਾਰਵਾਈ ਦੀ ਨਿੰਦਾਂ ਕਰਦਿਆਂ ਉਹਨਾਂ ਕਿਹਾ ਕਿ ਮੌਜੂਦਾ ਜਥੇਦਾਰਾਂ ਨੇ ਸਿੱਖ ਕੌਂਮ ਦੀ ਮਰਿਆਦਾ ਅਤੇ ਉੱਚੀਆਂ ਸੁੱਚੀਆਂ ਪ੍ਰੰਪਰਾਵਾਂ ਦਾ ਘਾਣ ਕੀਤਾ ਹੈ। ਜਥੇਦਾਰ ਰੇਸ਼ਮ ਸਿੰਘ ਹੋਰਾਂ ਕਿਹਾ ਕਿ ਸ੍ਰੀ ਤਖ਼ਤ ਸਾਹਿਬ Ḕਤੋਂ ਸੌਦਾ ਸਾਧ ਦੇ ਬਾਈਕਾਟ ਬਾਰੇ ਜਾਰੀ ਸੰਦੇਸ਼ ਤੇ ਅਮਲ ਕਰਦਿਆਂ ਤਿੰਨ ਸਿੰਘ ਸ਼ਹੀਦੀਆਂ ਪਾ ਚੁੱਕੇ ਹਨ ਅਤੇ ਅਨੇਕਾਂ ਜ਼ੇਲ੍ਹਾਂ ਕੱਟ ਰਹੇ ਹਨ ਪਰ ਜਥੇਦਾਰਾਂ ਨੇ ਉਹਨਾਂ ਦਾ ਵੀ ਖਿਆਲ ਨਾਂ ਕੀਤਾ। ਕੌਂਮ ਦੀ ਰਾਇ ਜਾਣੇ ਬਗੈਰ ਬੰਦ ਕਮਰਾ ਮੀਟਿੰਗਾਂ ਵਿੱਚ ਆਰ ਐਸ ਐਸ ਦਾ ਇਜੰਡਾਂ ਲਾਗੂ ਕਰਨ ਵਾਲੇ ਇਹਨਾਂ ਅਖੌਤੀ ਜਥੇਦਾਰਾਂ ਨੂੰ ਕੌਂਮੀ ਰੋਹ ਦਾ ਸਾਹਮਣਾ ਕਰਨਾ ਪਵੇਗਾ। ਹੱਡੀਆਂ ਦੀ ਮੁੱਠ ਬਣੇ ਬਾਪੂ ਸੂਰਤ ਸਿੰਘ ਖਾਲਸਾ ਦੀ ਹਿਮਾਇਤ ਵਿੱਚ ਕੋਈ ਸਾਝਾਂ ਪ੍ਰੋਗਰਾਂਮ ਕੌਂਮ ਨੂੰ ਦੇਣ ਦੀ ਬਜਾਏ ਜਥੇਦਾਰਾਂ ਨੂੰ ਸੌਦਾ ਸਾਧ ਦਾ ਜਿਆਦਾ ਫਿਕਰ ਹੈ ਕਿਉਕਿ ਉਹਨਾਂ ਦੇ ਆਕਾ ਬਾਦਲ ਪਰਿਵਾਰ ਨੂੰ 2017 ਵਿੱਚ ਵੋਟਾਂ ਦੀ ਜਰੂਰਤ ਜੋ ਪੈਣੀ ਹੈ। ਰੇਸ਼ਮ ਸਿੰਘ ਹੋਰਾਂ ਕਿਹਾ ਕਿ ਬਾਦਲ ਪਰਿਵਾਰ Ḕਤੋਂ ਕੌਂਮ ਨੂੰ ਬਚਾਉਣ ਲਈ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਮੂਹ ਸਿੱਖ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਹੰਭਲਾਂ ਮਾਰਨ ਦੀ ਲੋੜ ਹੈ।