ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਬਾਕੀ ਤਖ਼ਤ ਸਹਿਬਾਨਾਂ ਦੇ ਜਥੇਦਾਰਾਂ ਵੱਲੋਂ ਸਿੱਖ ਵਿਰੋਧੀਆਂ ਦੇ ਹੁਕਮਾਂ ਤੇ ਫੁੱਲ ਚੜਾਉਦਿਆਂ ਸੌਦਾ ਸਾਧ ਨੂੰ ਦਿੱਤੀ ਮੁਆਫੀ ਬਾਰੇ ਚੱਲ ਰਹੇ ਵਿਵਾਦ ਵਿੱਚ ਜਿੱਥੇ ਸਾਰੀ ਕੌਂਮ ਇਕੱਮੁੱਠ ਹੋ ਕੇ ਜੱਫੇਮਾਰਾਂ ਦਾ ਵਿਰੋਧ ਕਰ ਰਹੀ ਹੈ ਉੱਥੇ ਸਿਰਫ ਬਾਦਲ ਦਲ ਜਾਂ ਉਸਦੇ ਕੁੱਝ ਕੁ ਪਾਲਤੂ ਕੌਲੀਚੱਟ ਹੀ ਜੱਫੇਮਾਰਾਂ ਦੀ ਬੋਲੀ ਬੋਲਦੇ ਹੋਏ ਜਾਰੀ ਇਸ ਨਾਗਪੁਰੀ ਮੁਆਫੀ ਨੂੰ ਯੋਗ ਠਹਿਰਾਉਣ ਦਾ ਟਿੱਲ ਲਗਾ ਰਹੇ ਹਨ। ਬਾਦਲ ਪਰਿਵਾਰ ਦੇ ਪਿੱਠੂ ਮਨਜੀਤ ਸਿੰਘ ਜੀ ਕੇ ਨੇ ਇਸ ਵਾਰ ਵੀ ਪੂਰੀ ਕੌਂਮ ਵੱਲੋਂ ਨਕਾਰੇ ਫੈਸਲੇ ਨੂੰ ਸਹੀ ਠਹਿਰਾਉਦਿਆਂ ਕੌਂਮ ਦੀ ਪਿੱਠ ਵਿੱਚ ਫਿਰ ਛੁਰਾ ਮਾਰਿਆ ਹੈ।
ਯੂਰਪ ਦੇ ਸਿੱਖ ਆਗੂਆਂ ਭਾਈ ਸੁਰਿੰਦਰ ਸਿੰਘ ਸੇਖੋਂ, ਭਾਈ ਪ੍ਰਤਾਪ ਸਿੰਘ ਜਰਮਨੀ, ਬੈਲਜ਼ੀਅਮ 'ਤੋਂ ਬੱਬਰ ਖ਼ਾਲਸਾ ਦੇ ਆਗੂਆਂ ਭਾਈ ਹਰਵਿੰਦਰ ਸਿੰਘ ਭਤੇੜੀ ਅਤੇ ਭਾਈ ਗੁਰਦਿਆਲ ਸਿੰਘ ਢਕਾਣਸੂ, ਭਾਈ ਜਗਮੋਹਣ ਸਿੰਘ ਮੰਡ, ਸਵਿੱਟਜ਼ਰਲੈਂਡ 'ਤੋਂ ਭਾਈ ਪ੍ਰਿਤਪਾਲ ਸਿੰਘ ਖਾਲਸਾ, ਭਾਈ ਸੁਰਜੀਤ ਸਿੰਘ ਸੁੱਖਾ ਅਤੇ ਇੰਗਲੈਂਡ 'ਤੋਂ ਭਾਈ ਮਨਜੀਤ ਸਿੰਘ ਹੇਲਰਾਂ ਨੇ ਜਾਰੀ ਪ੍ਰੈਸ ਬਿਆਨ ਵਿੱਚ ਆਖਿਆ ਕਿ ਬਾਦਲਾਂ ਦੇ ਢਹੇ ਚੜ ਮਨਜੀਤ ਜੀ ਕੇ ਅਤੇ ਸਿਰਸਾ ਹੁਣ ਡੋਗਰਿਆਂ ਦਾ ਰੋਲ ਅਦਾ ਕਰ ਰਹੇ ਹਨ। ਉਪਰੋਕਤ ਸਿੱਖ ਆਗੂਆਂ ਨੇ ਮਨਜੀਤ ਸਿੰਘ ਜੀ ਕੇ ਨੂੰ ਵੰਗਾਰਦਿਆਂ ਕਿਹਾ ਕਿ ਜੁਅਰਤ ਹੈ ਤਾਂ ਯੂਰਪ ਵਿੱਚ ਆ ਕੇ ਸਾਡੇ ਸਵਾਲਾਂ ਦੇ ਜਵਾਬ ਦੇ ਵਰਨਾਂ ਭਾਜਪਾ ਦੀ ਛਤਰਛਾਇਆ ਹੇਠ ਦਿੱਲੀ ਵਿੱਚ ਤਾਂ ਜੋ ਮਰਜੀ ਕਰ ਸਕਦੇ ਹੋਂ। ਇਹਨਾਂ ਆਗੂਆਂ ਨੇ ਅਮਰੀਕਾ ਵਿਚਲੇ ਦੋ ਕੁ ਬਾਦਲ ਸਮਰੱਥਕਾਂ ਨੂੰ ਵੀ ਲਾਹਣਤ ਪਾਈ ਹੈ ਕਿ ਕਿਉਂ ਕੌਂਮ ਵਿਚਲੇ Aੁੱਠੇ ਰੋਹ ਨੂੰ ਨਜ਼ਰਅੰਦਾਜ਼ ਕਰ ਬਾਦਲ ਪਰਿਵਾਰ ਦੇ ਜੋੜੇ ਝਾੜ ਰਹੇ ਹੋਂ। ਇਹਨਾਂ ਨੂੰ ਸੁਧਰ ਜਾਣ ਦੀ ਸਲਾਹ ਦਿੰਦਿਆਂ ਕਿਹਾ ਕਿ ਬਾਦਲ-ਭਾਜਪਾ ਰਾਜ ਸਦਾ ਨਹੀ ਰਹਿਣਾ ਕਿਤੇ ਇਹ ਨਾਂ ਹੋਵੇ ਕਿ ਹੱਥਾਂ ਨਾਲ ਦਿੱਤੀਆਂ ਮੁੜ ਦੰਦਾਂ ਨਾਲ ਖੋਲ੍ਹਣੀਆਂ ਪੈ ਜਾਣ।
