ਪਠਾਨਕੋਟ ਹਮਲੇ ਦੀ ਕਰਵਾਈ ਜਾਵੇ ਅੰਤਰਰਾਸ਼ਟਰੀ ਜਾਂਚ: ਬੱਬਰ ਖਾਲਸਾ ਜਰਮਨੀ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਦਿਨਾਂ 'ਤੋਂ ਚਰਚਾ ਦਾ ਵਿਸ਼ਾ ਬਣਿਆ ਪਠਾਨਕੋਟ ਏਅਰ ਫੋਰਸ ਸਟੇਸ਼ਨ ਮਾਮਲਾ ਵੀ ਦੀਨਾ ਨਗਰ ਕਾਂਡ ਵਾਂਗ ਵਿਵਾਦਾਂ ਵਿੱਚ ਘਿਰਦਾ ਨਜ਼ਰ ਆ ਰਿਹਾ ਹੈ। ਬੱਬਰ ਖਾਲਸਾ ਜਰਮਨੀ ਦੇ ਮੁੱਖ ਸੇਵਾਦਾਰ ਜਥੇਦਾਰ ਰੇਸ਼ਮ ਸਿੰਘ ਨੇ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਕਿਹਾ ਕਿ ਦੀਨਾ ਨਗਰ ਕਾਂਡ ਵੀ ਬਾਪੂ ਸੂਰਤ ਸਿੰਘ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਸੰਘਰਸ਼ ਨੂੰ ਤਾਰਪੀਡੋ ਕਰਨ ਦੀ ਇਜੰਸ਼ੀਆਂ ਦੀ ਹੀ ਇੱਕ ਚਾਲ ਸੀ ਜਿਸ ਦੀ ਜਾਂਚ ਅੱਜ ਤੱਕ ਕਿਸੇ ਤਣ ਪਤਣ ਨਹੀ ਲੱਗੀ। ਜਦ ਹੁਣ ਬਾਪੂ ਸੂਰਤ ਸਿੰਘ ਦੇ ਸੰਘਰਸ਼ ਨੂੰ ਬੂਰ ਪੈਣ ਲੱਗਾ ਤਾਂ ਫਿਰ ਇਹ ਪਠਾਨਕੋਟ ਵਾਲਾ ਕਾਰਾ ਪੰਥ ਵਿਰੋਧੀ ਤਾਕਤਾਂ ਵੱਲੋਂ ਕਰਵਾਇਆ ਗਿਆ ਜਾਪਦਾ ਹੈ ਜਿਸਦੀ ਜਾਂਚ ਅੰਤਰਰਾਸ਼ਟਰੀ ਇਜੰਸੀਆਂ ਦੁਆਰਾ ਕਰਵਾਈ ਜਾਣੀ ਚਾਹੀਦੀ ਹੈ ਤਾਂ ਜੋ ਅਸਲ ਸੱਚ ਸਾਹਮਣੇ ਆ ਸਕੇ। 
ਜਥੇਦਾਰ ਰੇਸ਼ਮ ਸਿੰਘ ਹੋਰਾਂ ਨੇ ਕਿਹਾ ਭਾਰਤੀ ਇਜੰਸੀਆਂ ਅਜਿਹੇ ਕਾਂਡ ਪਹਿਲਾਂ ਵੀ ਕਰਵਾ ਚੁੱਕੀਆਂ ਹਨ ਜਿਵੇਂ ਕਿ ਅਮਰੀਕੀ ਰਾਸਟਰਪਤੀ ਬਿਲ ਕਲਿੰਟਨ ਦੇ ਭਾਰਤ ਦੌਰੇ 'ਤੋਂ ਪਹਿਲਾਂ ਮਾਰੇ ਗਏ 35 ਬੇਕਸੂਰ ਸਿੱਖ ਵੀ ਇਸੇ ਕੜੀ ਦਾ ਹਿੱਸਾ ਸਨ ਜਿਨ੍ਹਾਂ ਦੇ ਕਤਲਾਂ ਦਾ ਇਲਜ਼ਾਮ ਵੀ ਹਮੇਸਾਂ ਵਾਂਗ ਗੁਆਂਢੀ ਦੇਸ਼ ਸਿਰ ਮੜ ਦਿੱਤਾ ਗਿਆ ਸੀ ਅਤੇ ਜੰਮੂ-ਕਸ਼ਮੀਰ ਦੇ ਕੁੱਝ ਨਿਰਦੋਸ਼ ਨੌਜਵਾਨਾਂ ਨੂੰ ਇਸ ਕਾਂਡ ਦੇ ਝੂਠੇ ਇਲਜ਼ਾਮ ਵਿੱਚ ਮਾਰ ਮੁਕਾਇਆ ਸੀ ਜਿਸ ਦਾ ਸੱਚ ਬਾਅਦ ਵਿੱਚ ਸਾਹਮਣੇ ਆ ਚੁੱਕਾ ਹੈ। ਅਜਿਹੀਆਂ ਘਟਨਾਵਾਂ ਨਾਲ ਅਪਣੀ ਅਜ਼ਾਦੀ ਦੀ ਮੰਗ ਕਰ ਰਹੀਆਂ ਕੌਂਮਾਂ ਨੂੰ ਦਬਾਉਣ ਦੀਆਂ ਕੋਸ਼ਿਸ਼ ਕੀਤੀਆਂ ਜਾ ਰਹੀਆਂ ਜਿਸ ਸਾਂਨੂੰ ਸਮੂਹ ਸੰਘਰਸ਼ਸੀਲ ਧਿਰਾਂ ਨੂੰ ਸੰਯੁਕਤ ਰਾਸਟਰ ਕੋਲ ਅਪੀਲ ਕਰ ਕੇ ਉਪਰੋਕਤ ਘਟਨਾਵਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ।