ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪ੍ਰਦੇਸੀਂ ਰਹਿ ਕੇ ਵੀ ਅਪਣੀ ਕੌਂਮ ਨਾਲ ਹੋ ਰਹੇ ਧੱਕੇ ਵਿਰੁੱਧ ਅਵਾਜ਼ ਬੁਲੰਦ ਕਰ ਰਹੇ ਬੈਲਜ਼ੀਅਮ ਦੇ ਸਰਗਰਮ ਸਿੱਖ ਆਗੂ ਭਾਈ ਗੁਰਦਿਆਲ ਸਿੰਘ ਢਕਾਣਸੂ ਹੋਰਾਂ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦ ਉਹਨਾਂ ਦੇ ਮਾਤਾ ਜੀ ਇਸ ਫਾਂਨੀ ਸੰਸਾਰ ਨੂੰ ਅਲਵਿਦਾ ਕਹਿੰਦੇ ਹੋਏ ਗੁਰਪੁਰੀ ਸਿਧਾਰ ਗਏ।
ਬੈਲਜ਼ੀਅਮ ਦੇ ਗੈਂਟ ਸ਼ਹਿਰ ਵਿੱਚ ਅਪਣਾ ਕਾਰੋਬਾਰ ਕਰਦੇ ਭਾਈ ਢਕਾਣਸੂ ਹੋਰਾਂ ਦੇ ਮਾਤਾ ਜੀ ਨੂੰ ਸੰਖੇਪ ਬਿਮਾਰੀ ਬਾਅਦ ਚੰਡੀਗ੍ਹੜ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿਥੇ ਉਹ ਸਿਹਤਯਾਬੀ ਵੱਲ ਵਧ ਰਹੇ ਸਨ ਪਰ ਅਚਾਨਕ ਸਾਂਮ ਨੂੰ ਉਹਨਾਂ ਦੀ ਦੇਖਭਾਲ ਕਰ ਰਹੀ ਉਹਨਾਂ ਦੀ ਵੱਡੀ ਨੂੰਹ ਨਾਲ ਨਾਂਮ ਸਿਮਰਨ ਕਰਦੇ ਹੋਏ ਪ੍ਰਮਾਤਮਾਂ ਵੱਲੋਂ ਬਖ਼ਸੀ ਹੋਈ 82 ਸਾਲਾਂ ਦੀ ਉਮਰ ਭੋਗਦੇ ਹੋਏ ਮਾਤਾ ਜੀ ਪ੍ਰਾਣ ਤਿਆਗ ਗਏ।