ਸਾਧ ਸੂਰਜ ਮੁਨੀ ਨੂੰ ਸੋਧਣ ਵਾਲੇ ਸਿੰਘ ਹਨ ਕੌਂਮ ਦੇ ਹੀਰੇ: ਭਾਈ ਭੂਰਾ

ਇੰਟਰਨੈਸ਼ਨਲ ਸਿੱਖ ਕੌਂਸਲ ਵੱਲੋਂ ਕੀਤਾ ਜਾਵੇਗਾ ਸਨਮਾਂਨਿਤ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਦੋਸ਼ੀ ਰਾਜਸਥਾਨ ਦੇ ਸਾਧ ਸੂਰਜ ਮੁਨੀ ਨੂੰ ਖ਼ਾਲਸਾਈ ਸਿਧਾਤਾਂ ਅਨੁਸਾਰ ਸੋਧਾ ਲਾ ਕੇ ਨਰਕਾਂ ਦੀ ਗੱਡੀ ਚਾੜਨ ਵਾਲੇ ਸਿੰਘ ਜੋ ਪਿਛਲੇ ਦਿਨੀ ਜਮਾਨਤ ਤੇ ਰਿਹਾਅ ਹੋ ਕੇ ਬਾਹਰ ਆਏ ਹਨ ਉਹ ਕੌਂਮ ਦੇ ਹੀਰੇ ਹਨ। ਭਾਈ ਨਗਿੰਦਰ ਸਿੰਘ ਸ਼ਹਿਣਾ, ਭਾਈ ਅਮ੍ਰਿਤਪਾਲ ਸਿੰਘ ਰਾਜਸਥਾਨ, ਗੁਰਸੇਵਕ ਸਿੰਘ ਧੂੜਕੋਟ ਅਤੇ ਭਾਈ ਨਿਰਮਲ ਸਿੰਘ ਖ਼ਰਲੀਆਂ ਬਾਰੇ ਗੱਲ ਕਰਦਿਆਂ ਪ੍ਰਵਾਸੀ ਸਿੱਖ ਆਗੂ ਭਾਈ ਜਗਦੀਸ਼ ਸਿੰਘ ਭੂਰਾ ਨੇ ਕਿਹਾ ਕਿ ਇਹ ਸਾਰੇ ਯੋਧੇ ਸਿੰਘਾਂ ਨੇ ਗੁਰੂ ਦੇ ਦੋਖੀ ਨੂੰ ਸਜ਼ਾ ਦੇ ਕੇ ਪੁਰਾਤਨ ਸਿੰਘਾਂ ਦਾ ਇਤਿਹਾਸ ਦੁਹਰਾਇਆ ਹੈ ਵਰਨਾਂ ਬਰਗਾੜੀ ਕਾਂਡ ਕੇ ਦੋਸ਼ੀਆਂ ਨੂੰ ਫੜਨ ਜਾਂ ਲੱਭਣ ਲਈ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਅੱਜ ਵੀ ਡੰਗ-ਟਪਾਈ ਕਰ ਰਹੀਆਂ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਇੰਟਰਨੈਸ਼ਨਲ ਸਿੱਖ ਕੌਸ਼ਲ ਬੈਲਜ਼ੀਅਮ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਭੂਰਾ ਨੇ ਕਿਹਾ ਕਿ ਉਹਨਾਂ ਦੀ ਜਥੇਬੰਦੀ ਵੱਲੋਂ ਜਲਦੀ ਹੀ ਇਹਨਾ ਸਿੰਘਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਭਾਈ ਭੂਰਾ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਈ ਬੇਅਦਬੀ ਦਾ ਬਦਲਾ ਲੈਣ ਵਾਲੇ ਇਹਨਾਂ ਸਿੰਘਾਂ ਦਾ ਸਨਮਾਂਨ ਅਤੇ ਸਤਿਕਾਰ ਕਰਨਾਂ ਹਰ ਜਥੇਬੰਦੀ ਅਤੇ ਹਰ ਸਿੱਖ ਦਾ ਫਰਜ਼ ਹੈ ਤਾਂਕਿ ਅੱਗੇ Ḕਤੋਂ ਕੋਈ ਗੁਰੂ ਦਾ ਦੋਖ਼ੀ ਅਜਿਹੀ ਹਰਕਤ ਕਰਨ ਦਾ ਹੀਆ ਨਾਂ ਕਰ ਸਕੇ।