ਯੂਰਪ ਦੇ ਪੰਥਕ ਆਗੂਆਂ ਵੱਲੋਂ ਪੱਤਰਕਾਰ ਜਗਸੀਰ ਸੰਧੂ ਨਾਲ ਦੁੱਖ ਦਾ ਪ੍ਰਗਟਾਵਾ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਰੋਜਾਨਾਂ ਪਹਿਰੇਦਾਰ ਦੇ ਜ਼ਿਲ੍ਹਾ ਬਰਨਾਲਾ ਦੇ ਇੰਚਾਰਜ਼ ਅਤੇ Aੁੱਘੇ ਪੰਥਕ ਲੇਖਕ ਸ ਜਗਸੀਰ ਸਿੰਘ ਸੰਧੂ ਦੀ ਧਰਮਪਤਨੀ ਬੀਬੀ ਜਸਵਿੰਦਰ ਕੌਰ ਦੀ ਬੀਤੇ ਦਿਨੀ ਚੰਦੀਗੜ੍ਹ ਦੇ ਪੀ ਜੀ ਆਈ ਹਸਪਤਾਲ ਵਿੱਚ ਹੋਈ ਬੇਵਕਤੀ ਮੌਤ 'ਤੇ ਯੂਰਪ ਦੇ ਪੰਥਕ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬੀਬੀ ਸੰਧੂ ਦੇ ਅਚਾਨਕ ਤੁਰ ਜਾਣ ਨਾਲ ਨਾਲ ਸੰਧੂ ਪਰਿਵਾਰ ਨੂੰ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਘੁਣਤਰੀ ਜਗਸੀਰ ਸਿੰਘ ਸੰਧੂ ਦੀ ਪੰਥਕ ਲੇਖਣੀ ਦੇ ਕਾਇਲ ਸਿੱਖ ਆਗੂਆਂ ਜਰਮਨੀ 'ਤੋਂ ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਜਤਿੰਦਰਵੀਰ ਸਿੰਘ ਪਧਿਆਣਾ, ਭਾਈ ਸੁਰਿੰਦਰ ਸਿੰਘ ਸੇਖੋਂ, ਭਾਈ ਲਖਵਿੰਦਰ ਸਿੰਘ ਮੱਲ੍ਹੀ ਅਤੇ ਭਾਈ ਸੋਹਣ ਸਿੰਘ ਕੰਗ, ਬੈਲਜ਼ੀਅਮ ਤੋਂ ਭਾਈ ਗੁਰਦਿਆਲ ਸਿੰਘ ਢਕਾਣਸੂ, ਭਾਈ ਹਰਵਿੰਦਰ ਸਿੰਘ ਭਤੇੜੀ ਅਤੇ ਭਾਈ ਜਗਮੋਹਣ ਸਿੰਘ ਮੰਡ, ਫਰਾਂਸ 'ਤੋਂ ਭਾਈ ਕਰਮਜੀਤ ਸਿੰਘ ਪੈਡਰੋ, ਸਵਿੱਟਜ਼ਰਲੈਂਡ 'ਤੋਂ ਭਾਈ ਸੁਰਜੀਤ ਸਿੰਘ ਸੁੱਖਾ ਅਤੇ ਭਾਈ ਪ੍ਰਿਤਪਾਲ ਸਿੰਘ ਖਾਲਸਾ ਸਮੇਤ ਪੰਜਾਬੀ ਸੋਸ਼ਲ ਨੈਟਵਰਕ ਬੈਲਜ਼ੀਅਮ ਦੇ ਆਗੂਆਂ ਗੁਰਤੇਜ ਸਿੰਘ ਸੰਧੂ, ਧਰਮਿੰਦਰ ਸਿੰਘ ਸਿੱਧੂ, ਅਮਰਜੀਤ ਸਿੰਘ ਸੰਗੜ, ਬਖ਼ਸੀਸ ਸਿੰਘ ਜੇਜੀ ਅਤੇ ਪ੍ਰਮਿੰਦਰ ਸਿੰਘ ਜੋਧਪੁਰੀ, ਇੰਡੋ-ਬੈਲਜ਼ ਜਰਨਲਿਸਟ ਐਸੋਸੀeਸ਼ਨ ਦੇ ਅਹੁਦੇਦਾਰਾਂ ਅਮਰਜੀਤ ਸਿੰਘ ਭੋਗਲ, ਸ ਹਰਚਰਨ ਸਿੰਘ ਢਿੱਲ੍ਹੋ, ਬਲਵਿੰਦਰ ਸਿੰਘ ਖੱਖ ਅਤੇ ਪਰਗਟ ਸਿੰਘ ਜੋਧਪੁਰੀ ਨੇ ਸੰਧੂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਹੈ ਕਿ ਇੱਸ ਦੁੱਖ ਦੀ ਘੜੀ ਵਿੱਚ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਅਤੇ ਵਿਛੜੀ ਆਤਮਾਂ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਬਖ਼ਸਣ।
