ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਦਸੰਬਰ ਮਹੀਨੇ ਬੱਚਿਆਂ ਸਮੇਤ ਪੁਰਤਗਾਲ ਵਿੱਚ ਛੁੱਟੀਆਂ ਕੱਟਣ ਆਏ ਇੰਗਲੈਂਡ ਵਾਸੀ ਸਿੱਖ ਆਗੂ ਭਾਈ ਪ੍ਰਮਜੀਤ ਸਿੰਘ ਪੰਮਾਂ ਨੂੰ ਭਾਰਤ ਸਰਕਾਰ ਦੇ ਇਸ਼ਾਰੇ 'ਤੇ ਇੰਟਰਪੋਲ ਨੇ ਇੱਕ ਹੋਟਲ ਵਿੱਚੋਂ ਗ੍ਰਿਫਤਾਰ ਕਰ ਲਿਆ ਸੀ। ਭਾਈ ਪੰਮਾਂ ਦੀ ਰਿਹਾਈ ਲਈ ਦੁਨੀਆਂ ਭਰ ਦੇ ਸਿੱਖਾਂ ਵੱਲੋਂ ਕੀਤੀਆਂ ਸਿਰਤੋੜ ਕੋਸ਼ਿਸਾਂ ਅਤੇ ਇਸ ਕਾਂਨੂੰਨੀ ਲੜਾਈ ਨੂੰ ਹਿੰਦੋਸਤਾਂਨ ਬਨਾਮ ਸਿੱਖ ਕੌਂਮ ਦਾ ਨਾਂਮ ਦਿੱਤੇ ਜਾਣ ਕਾਰਨ ਦੁਨੀਆਂ ਭਰ ਦੇ ਸਿੱਖਾਂ ਦੀਆਂ ਨਜ਼ਰਾਂ ਇਸ ਕੇਸ ਤੇ ਸਨ। 18 ਦਸੰਬਰ 'ਤੋਂ ਪੁਰਤਗਾਲ ਪੁਲਿਸ ਦੀ ਹਿਰਾਸਤ ਵਿੱਚੋ ਭਾਈ ਪ੍ਰਮਜੀਤ ਸਿੰਘ ਪੰਮਾਂ ਦੀ ਰਿਹਾਈ ਲਈ ਪੁਰਤਗੇਜ਼ੀ ਸਰਕਾਰ ਉੱਪਰ ਦਬਾਅ ਬਣਾਉਣ ਹਿੱਤ ਯੂਰਪ ਸਮੇਤ ਦੁਨੀਆਂ ਭਰ ਦੇ ਸਿੱਖਾਂ ਵੱਲੋਂ 5 ਫਰਬਰੀ ਨੂੰ ਪੁਰਤਗੇਜ਼ੀ ਦੂਤਾਵਾਸਾਂ ਵਿੱਚ ਮੈਮੋਰੰਡਮ ਵੀ ਦਿੱਤੇ ਗਏ ਸਨ। ਕੌਂਮੀ ਪੱਧਰ ਤੇ ਕੀਤੀਆਂ ਕੋਸ਼ਿਸਾਂ ਸਦਕਾ ਚੋਟੀ ਦੇ ਵਕੀਲਾਂ ਸਿੱਖਜ਼ ਫਾਰ ਜਸਟਿੱਸ ਦੇ ਗੁਰਪਤਪੰਤ ਸਿੰਘ ਪੰਨੂੰ ਅਮਰੀਕਾ, ਇੰਗਲੈਂਡ 'ਤੋਂ ਸ ਅਮਰਜੀਤ ਸਿੰਘ ਭੱਚੂ ਅਤੇ ਪੁਰਤਗਾਲ 'ਤੋਂ ਮਿਸਟਰ ਮੈਨੁਅਲ ਫਰੇਰਾ ਦੀ ਟੀਮ ਵੱਲੋਂ ਪੁਰਤਗਾਲ ਦੇ ਨਿਆਂ ਮੰਤਰੀ ਅੱਗੇ ਰੱਖੇ ਭਾਈ ਪੰਮਾਂ ਦੇ ਮਜਬੂਤ ਪੱਖ ਕਾਰਨ ਨਿਆਂ ਮੰਤਰੀ ਨੇ ਭਾਰਤ ਹਵਾਲਗੀ ਰੱਦ ਕਰ ਦਿੱਤੀ ਅਤੇ ਉਹ ਰਿਹਾe ਹੋ ਕੇ ਅਪਣੇ ਵਕੀਲਾਂ ਸਮੇਤ ਵਾਪਸ ਇੰਗਲੈਂਡ ਪਹੁੰਚ ਗਏ ਹਨ।
ਭਾਈ ਪੰਮਾਂ ਦੀ ਰਿਹਾਈ ਬਾਅਦ ਪ੍ਰੈਸ ਨਾਲ ਇਹ ਖੁਸ਼ਖ਼ਬਰੀ ਸਾਂਝੀ ਕਰਦਿਆਂ ਜਥੇਦਾਰ ਰੇਸ਼ਮ ਸਿੰਘ ਬੱਬਰ ਨੇ ਕਿਹਾ ਕਿ ਇਸ ਕਾਂਨੂੰਨੀ ਲੜਾਈ ਵਿੱਚ ਜਿਥੇ ਗੁਰਪਤਵੰਤ ਸਿੰਘ ਪੰਨੂੰ ਦੀ ਟੀਮ ਨੇ ਅਪਣੀ ਮਿਹਨਤ ਅਤੇ ਲਿਆਗਤ ਨਾਲ ਕੌਂਮ ਨੂੰ ਜਿੱਤ ਦਵਾਈ ਉੱਥੇ ਇਸ ਜਿੱਤ ਲਈ ਕੌਂਮ ਦੀ ਏਕਤਾ ਅਤੇ ਇੱਕਮੁੱਠਤਾਂ ਦਾ ਬਹੁਤ ਵੱਡਾ ਯੋਗਦਾਨ ਹੈ।
