ਭਾਈ ਪੰਮਾਂ ਦੀ ਰਿਹਾਈ ਭਾਰਤ ਸਰਕਾਰ ਦੇ ਮੂੰਹ ਤੇ ਕਰਾਰੀ ਚਪੇੜ: ਭਾਈ ਪੈਡਰੋ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਦਸੰਬਰ ਮਹੀਨੇ ਪੁਰਤਗਾਲ ਵਿੱਚ ਛੁੱਟੀਆਂ ਕੱਟਣ ਆਏ ਇੰਗਲੈਂਡ ਵਾਸੀ ਸਿੱਖ ਆਗੂ ਭਾਈ ਪ੍ਰਮਜੀਤ ਸਿੰਘ ਪੰਮਾਂ ਨੂੰ ਭਾਰਤ ਸਰਕਾਰ ਦੇ ਇਸ਼ਾਰੇ 'ਤੇ ਇੰਟਰਪੋਲ ਨੇ ਇੱਕ ਹੋਟਲ ਵਿੱਚੋਂ ਗ੍ਰਿਫਤਾਰ ਕਰ ਲਿਆ ਸੀ। ਭਾਈ ਪੰਮਾਂ ਦੀ ਰਿਹਾਈ ਲਈ ਦੁਨੀਆਂ ਭਰ ਦੇ ਸਿੱਖਾਂ ਵੱਲੋਂ ਇਸ ਕਾਂਨੂੰਨੀ ਲੜਾਈ ਨੂੰ ਹਿੰਦੋਸਤਾਂਨ ਬਨਾਮ ਸਿੱਖ ਕੌਂਮ ਦਾ ਨਾਂਮ ਦਿੱਤੇ ਜਾਣ ਕਾਰਨ ਦੁਨੀਆਂ ਭਰ ਦੇ ਸਿੱਖਾਂ ਦੀਆਂ ਨਜ਼ਰਾਂ ਇਸ ਕੇਸ ਤੇ ਲੱਗੀਆਂ ਹਈਆਂ ਸਨ। 
18 ਦਸੰਬਰ 'ਤੋਂ ਪੁਰਤਗਾਲ ਪੁਲਿਸ ਦੀ ਹਿਰਾਸਤ ਵਿੱਚੋ ਭਾਈ ਪ੍ਰਮਜੀਤ ਸਿੰਘ ਪੰਮਾਂ ਦੀ ਰਿਹਾਈ ਲਈ ਪੁਰਤਗੇਜ਼ੀ ਸਰਕਾਰ ਉੱਪਰ ਦਬਾਅ ਬਣਾਉਣ ਹਿੱਤ ਯੂਰਪ ਸਮੇਤ ਦੁਨੀਆਂ ਭਰ ਦੇ ਸਿੱਖਾਂ ਵੱਲੋਂ 5 ਫਰਬਰੀ ਨੂੰ ਪੁਰਤਗੇਜ਼ੀ ਦੂਤਘਰਾਂ ਵਿੱਚ ਮੈਮੋਰੰਡਮ ਵੀ ਦਿੱਤੇ ਗਏ ਸਨ। ਕੌਂਮੀ ਪੱਧਰ ਤੇ ਕੀਤੀਆਂ ਕੋਸ਼ਿਸਾਂ ਸਦਕਾ ਚੋਟੀ ਦੇ ਵਕੀਲਾਂ ਸਿੱਖਜ਼ ਫਾਰ ਜਸਟਿੱਸ ਦੇ ਗੁਰਪਤਪੰਤ ਸਿੰਘ ਪੰਨੂੰ ਅਮਰੀਕਾ, ਪੰਜਾਬ 'ਤੋਂ ਸਰਦਾਰ ਬਰਜਿੰਦਰ ਸਿੰਘ ਸੋਢੀ, ਇੰਗਲੈਂਡ 'ਤੋਂ ਸ ਅਮਰਜੀਤ ਸਿੰਘ ਭੱਚੂ ਅਤੇ ਪੁਰਤਗਾਲ 'ਤੋਂ ਮਿਸਟਰ ਮੈਨੁਅਲ ਫਰੇਰਾ ਦੀ ਟੀਮ ਵੱਲੋਂ ਪੁਰਤਗਾਲ ਦੇ ਨਿਆਂ ਮੰਤਰੀ ਅੱਗੇ ਭਾਈ ਪੰਮਾਂ ਦੇ ਕੇਸ ਨੂੰ ਮਜਬੂਤੀ ਨਾਲ ਪੇਸ਼ ਕਰਨ ਕਾਰਨ ਉੱਥੋਂ ਦੇ ਨਿਆਂ ਮੰਤਰੀ ਨੇ ਭਾਰਤ ਹਵਾਲਗੀ ਰੱਦ ਕਰ ਦਿੱਤੀ ਅਤੇ ਉਹ ਰਿਹਾਅ ਹੋ ਕੇ ਅਪਣੇ ਵਕੀਲਾਂ ਸਮੇਤ ਵਾਪਸ ਇੰਗਲੈਂਡ ਪਹੁੰਚ ਗਏ ਹਨ। ਭਾਈ ਪੰਮਾਂ ਦੀ ਰਿਹਾਈ ਤੇ ਖੁਸ਼ੀ ਵਿੱਚ ਖੀਵੀ ਹੋਈ ਕੌਂਮ ਨੇ ਕਈ ਥਾਂ ਲੱਡੂ ਵੰਡੇਂ ਅਤੇ ਸੋਸ਼ਲ ਸਾਈਟਾਂ ਤੇ ਆਪਸ ਵਿੱਚ ਵਧਾਈਆਂ ਦਿੰਦਿਆਂ ਭਾਰਤ ਸਰਕਾਰ ਦੀ ਹਾਰ ਦੀ ਖੂਬ ਮਿੱਟੀ ਪੱਟੀ ਜਾ ਰਹੀ ਹੈ।
ਭਾਈ ਪੰਮਾਂ ਦੀ ਰਿਹਾਈ ਬਾਅਦ ਪ੍ਰੈਸ ਨਾਲ ਇਹ ਖੁਸ਼ਖ਼ਬਰੀ ਸਾਂਝੀ ਕਰਦਿਆਂ ਫਰਾਂਸ ਦੇ ਸਿੱਖ ਆਗੂ ਭਾਈ ਕਰਮਜੀਤ ਸਿੰਘ ਪੈਡਰੋ ਹੋਰਾਂ ਨੇ ਕਿਹਾ ਕਿ ਇਸ ਕਾਂਨੂੰਨੀ ਲੜਾਈ ਵਿੱਚ ਜਿਥੇ ਗੁਰਪਤਵੰਤ ਸਿੰਘ ਪੰਨੂੰ ਦੀ ਟੀਮ ਨੇ ਅਪਣੀ ਮਿਹਨਤ ਅਤੇ ਲਿਆਗਤ ਨਾਲ ਕੌਂਮ ਨੂੰ ਇਹ ਇਤਿਹਾਸਿਕ ਜਿੱਤ ਦਵਾਈ ਹੈ ਉੱਥੇ ਇਸ ਜਿੱਤ ਲਈ ਸਿੱਖ ਕੌਂਮ ਦੀ ਦੁਨੀਆਂ ਭਰ ਦੀਆਂ ਸਮੂਹ ਸਿੱਖ ਜਥੇਬੰਦੀਆਂ, ਗੁਰਦਵਾਰਾ ਪ੍ਰਬੰਧਕ ਕਮੇਟੀਆਂ ਵੱਲੋਂ ਏਕਤਾ ਅਤੇ ਇੱਕਮੁੱਠਤਾਂ ਨਾਂਲ ਕੀਤੇ ਯਤਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ।