ਧਾਰਮਿਕ ਫਿਲਮ "ਸ਼ਹੀਦ ਭਾਈ ਹਕੀਕਤ ਸਿੰਘ" ਦਾ ਪ੍ਰੀਮੀਅਰ ਸ਼ੋਅ ਪੈਰਿਸ ਵਿਖੇ ਅੱਜ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਧਾਰਮਿਕ ਫਿਲਮਾਂ ਰਾਂਹੀ ਕੌਂਮੀ ਸੇਵਾ ਨਿਭਾ ਰਹੇ ਨਾਨਕ ਨਾਂਮ ਲੇਵਾ ਸਿੰਘਾਂ ਵੱਲੋਂ ਇੱਕ ਅਣਗੌਲੇ ਸਿੱਖ ਸ਼ਹੀਦ ਭਾਈ ਹਕੀਕਤ ਸਿੰਘ ਦੇ ਜੀਵਨ ਤੇ ਅਧਾਰਤ ਫਿਲਮ ਬਣਾ ਕੇ ਕੌਂਮ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਸ਼ਹੀਦ ਭਾਈ ਹਕੀਕਤ ਸਿੰਘ ਫਿਲਮ ਦਾ ਪ੍ਰੀਮੀਅਰ ਸ਼ੋਅ ਬੋਬੀਨੀ ਪੈਰਿਸ ਵਿਖੇ ਅੱਜ ਐਤਵਾਰ ਦੁਪਿਹਰੇ 15:00 ਵਜੇ 'ਤੋਂ ਸਾਂਮ 17:00 ਵਜੇ ਤੱਕ ਮੁਫਤ ਦਿਖਾਇਆ ਰਿਹਾ ਹੈ। ਸਿੱਖ ਕੌਂਮ ਦੇ ਮਹਾਨ ਇਤਿਹਾਸ ਦੇ ਇੱਕ ਅਣਗੌਲੇ ਸਿੱਖ ਸ਼ਹੀਦ ਹਕੀਕਤ ਸਿੰਘ ਦਾ ਕਿਰਦਾਰ ਇਸ ਫਿਲਮ ਵਿੱਚ ਬਾਖੂਬੀ ਪੇਸ਼ ਕੀਤਾ ਜਾ ਰਿਹਾ ਹੈ। ਸਵਰਨ ਸਿੰਘ ਅਤੇ ਜੋਤੀ ਮਾਂਨ ਦੀ ਨਿਰਦੇਸਨਾਂ ਹੇਠ ਤਿਆਰ ਇਸ ਫਿਲਮ ਦੇ ਨਿਰਮਾਤਾ ਸਵਰਨ ਸਿੰਘ ਨੇ ਯੂਰਪ ਭਰ ਦੀਆਂ ਸਿੱਖ ਸੰਗਤਾਂ ਨੂੰ ਫਿਲਮ ਦੇ ਪ੍ਰੀਮੀਅਮ ਸ਼ੋਅ ਮੌਕੇ ਪਹੁੰਚਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਹ ਫਿਲਮ ਬੋਬੀਨੀ ਪੈਰਿਸ ਦੇ ਸਿਨੇਮਾਂ ੜeਨੁe A ਛੋਟe ੰਅਰਚਹe ਦe ਭੋਗਿਨੇ। ੰਅਲਲe ੰਅਣਝਅਚੋਬ 35, ੍ਰੁe ਦe ੜਇਨਨe 93000 ਭੋਬਗਿਨੇ ਫਅਰਸਿ ਵਿਖੇ ਮੁਫਤ ਦਿਖਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਫਿਲਮ ਮੁਗਲਾਂ ਦੇ ਜੁਲਮਾਂ ਦਾ ਫਿਲਮਾਂਕਣ ਹੈ ਅਤੇ ਵਧੇਰੇ ਜਾਣਕਾਰੀ ਲਈ ਬਲਬੀਰ ਸਿੰਘ ਬਿੱਲਾ ਨਾਲ ਫੋਨ ਨੰਬਰ 0033675583127 'ਤੇ ਸੰਪਰਕ ਕੀਤਾ ਜਾ ਸਕਦਾ ਹੈ।
