ਪੰਜ ਪਿਆਰਿਆਂ ਨੂੰ ਦਿੱਤੇ ਗਏ ਅਕਾਲੀ ਫੂਲਾ ਸਿੰਘ ਅਵਾਰਡ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਦੋਸ਼ੀ ਰਾਜਸਥਾਨ ਦੇ ਸਾਧ ਸੂਰਜਮੁਨੀ ਨੂੰ ਖ਼ਾਲਸਾਈ ਸਿਧਾਤਾਂ ਅਨੁਸਾਰ ਸੋਧਾ ਲਾਉਣ ਵਾਲੇ ਸਿੰਘ ਜੋ ਪਿਛਲੇ ਦਿਨੀ ਜਮਾਨਤ ਤੇ ਰਿਹਾਅ ਹੋ ਕੇ ਬਾਹਰ ਆਏ ਹਨ ਉਹਨਾਂ ਵਿਚੋਂ ਸਜ਼ਾ ਕੱਟਣ ਵਾਲੇ ਦੋਨਾਂ ਸਿੰਘਾਂ ਨੂੰ ਗੋਲਡ ਮੈਡਲਾਂ ਨਾਲ ਸਨਮਾਂਨਿਤ ਕੀਤਾ ਗਿਆ। ਇਹ ਜਾਣਕਾਰੀ ਦਿੰਦੇ ਹੋਏ ਇੰਟਰਨੈਸ਼ਨਲ ਸਿੱਖ ਕੌਂਸਲ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਭੂਰਾ ਨੇ ਕਿਹਾ ਕਿ ਬਾਬਾ ਨਗਿੰਦਰ ਸਿੰਘ ਸ਼ਹਿਣਾ ਅਤੇ ਭਾਈ ਨਿਰਮਲ ਸਿੰਘ ਖ਼ਰਲੀਆਂ ਜਿਨ੍ਹਾਂ ਨੇ ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਦੇ ਪਦ ਚਿੰਨ੍ਹਾਂ ਤੇ ਚਲਦਿਆਂ ਅਪਣਾ ਕੌਂਮੀ ਫ਼ਰਜ ਨਿਭਾਇਆ ਹੈ ਨੂੰ ਪਰਸੋਂ 26 ਫਰਬਰੀ ਨੂੰ ਪਿੰਡ ਸੋਹੀ ਦੇ ਇਤਿਹਾਸਿਕ ਗੁਰਦਵਾਰਾ ਛੱਲਾ ਸਾਹਿਬ ਵਿਖੇ ਕਰਵਾਏ ਗਏ ਪੰਥਕ ਸਮਾਂਗਮ ਸਮੇਂ ਸਨਮਾਂਨਿਆ ਗਿਆ ਅਤੇ ਕੁੱਝ ਮਾਲੀ ਮੱਦਦ ਵੀ ਕੀਤੀ ਗਈ। ਇਸੇ ਸਮਾਂਗਮ ਦੌਰਾਂਨ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਕਾਇਮ ਰੱਖਣ ਲਈ ਅਖੌਤੀ ਜਥੇਦਾਰਾਂ ਖਿਲਾਫ ਸਖ਼ਤ ਸਟੈਂਡ ਲੈਣ ਵਾਲੇ ਪੰਜਾਂ ਪਿਆਰਿਆਂ ਨੂੰ ਵੀ ਜਥੇਦਾਰ ਅਕਾਲੀ ਫੂਲਾ ਸਿੰਘ ਅਵਾਰਡ ਨਾਲ ਸਨਮਾਂਨਿਤ ਕੀਤਾ ਜਾਣਾ ਸੀ ਪਰ ਉਹਨਾਂ ਵਿਚੋਂ ਕੁੱਝ ਸਿੰਘ ਵਿਦੇਸ਼ ਯਾਤਰਾ ਤੇ ਹੋਣ ਕਾਰਨ ਭਾਈ ਸਤਨਾਂਮ ਸਿੰਘ ਹੋਰਾਂ ਨੇ ਇਹ ਸਨਮਾਂਨ ਪ੍ਰਾਪਤ ਕੀਤਾ। ਭਾਈ ਸਤਨਾਮ ਸਿੰਘ ਹੋਰਾਂ ਅਪਣੇ ਸੰਬੋਧਨ ਵਿੱਚ ਪਿੰਡ ਦੀ ਸੰਗਤ ਅਤੇ ਪ੍ਰਵਾਸੀ ਸਿੱਖ ਆਗੂ ਭਾਈ ਭੂਰਾ ਹੋਰਾਂ ਧੰਨਵਾਦ ਕੀਤਾ ਅਤੇ ਮੌਜੂਦਾ ਜਥੇਦਾਰਾਂ ਵੱਲੋਂ ਸੱਤਾਧਾਰੀਆਂ ਨੂੰ ਖੁਸ਼ ਰੱਖਣ ਲਈ ਕੀਤੀਆਂ ਜਾਦੀਆਂ ਮਨਮਾਨੀਆਂ ਬਾਰੇ ਚਾਨਣਾ ਪਾਉਦਿਆਂ ਕਿਹਾ ਅਸੀਂ ਧਾਰਮਿਕ ਖੇਤਰ ਵਿਚ ਅਪਣੀ ਸੇਵਾ ਨਿਭਾਉਦੇ ਰਹਾਂਗੇ। ਪ੍ਰਵਾਸੀ ਸਿੱਖ ਆਗੂਆਂ ਦੀ ਮੱਦਦ ਨਾਲ ਪਿੰਡ ਮੋਹੀ ਦੀ ਸੰਤ ਬਾਬਾ ਨਿਹਾਲ ਸਿੰਘ ਵੈਲਫੇਅਰ ਨੌਜਵਾਨ ਸਭਾ ਦੇ ਭਾਈ ਹਰਵਿੰਦਰਜੀਤ ਸਿੰਘ ਖਾਲਸਾ ਅਤੇ ਹੋਰਨਾਂ ਨੌਜਵਾਨਾਂ ਵੱਲੋਂ ਕਰਵਾਏ ਗਏ ਇਸ ਸਮਾਂਗਮ ਵਿੱਚ ਭਾਈ ਮਹਿਲ ਸਿੰਘ ਦੇ ਕਵੀਸ਼ਰੀ ਜਥੇ ਅਤੇ ਭਾਈ ਗੁਰਦਿਆਲ ਸਿੰਘ ਲੱਖਪੁਰ ਦੇ ਢਾਡੀ ਜਥਿਆਂ ਨੇ ਸਿੱਖ ਇਤਿਹਾਸ ਦਾ ਵਰਨਣ ਕੀਤਾ। ਤਕਰੀਬਨ ਢਾਈ ਹਜ਼ਾਰ ਸੰਗਤ ਦੀ ਸਮੂਲੀਅਤ ਵਾਲੇ ਇਸ ਸਮਾਂਗਮ ਸਮੇਂ ਦਸਤਾਰ ਅਤੇ ਦੁਮਾਲਾ ਮੁਕਾਬਲੇ ਵੀ ਕਰਵਾਏ ਗਏ ਅਤੇ ਜੇਤੂਆਂ ਨੂੰ ਯੋਗ ਇਨਾਮ ਅਤੇ ਸਨਮਾਨ ਦਿੱਤਾ ਗਿਆ। ਇਸ ਸਮੇਂ ਭਾਈ ਗੁਰਵਿੰਦਰ ਸਿੰਘ ਹੇੜੀਕੇ, ਮਨਪ੍ਰੀਤ ਸਿੰਘ ਅਲੀਪੁਰ, ਭਾਈ ਅਮ੍ਰਿਤਪਾਲ ਸਿੰਘ ਜੋਧਪੁਰੀ ਅਤੇ ਬਾਬਾ ਅਮ੍ਰਿਤਪਾਲ ਸਿੰਘ ਰਾਜਸਥਾਨ ਵਾਲਿਆਂ ਨੂੰ ਵੀ ਸਿੱਖੀ ਸੇਵਾ ਅਤੇ ਪ੍ਰਚਾਰ ਲਈ ਵਿਸ਼ੇਸ਼ Ḕਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਨੂੰ ਕਾਮਯਾਬ ਬਣਾਉਣ ਲਈ ਭਾਈ ਜਗਦੀਸ਼ ਸਿੰਘ ਭੂਰਾ ਅਤੇ ਬਲਿਹਾਰ ਸਿੰਘ ਬੈਲਜ਼ੀਅਮ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ ਕਿਉਕਿ ਅਕਸਰ ਹੀ ਗੋਲਡ ਮੈਡਲ ਦੇਣ ਵਗਰੇ ਅਜਿਹੇ ਐਲਾਂਨ ਤਾਂ ਸਾਡੇ ਲੋਕ ਭਾਵੁਕ ਹੋ ਕਰ ਦਿੰਦੇਂ ਹਨ ਪਰ ਬਾਅਦ ਵਿੱਚ ਅਮਲ ਨਹੀ ਕੀਤਾ ਜਾਂਦਾ।
