ਅਮਨ ਕਾਹਲੋਂ ਬਣੀ ਜਰਮਨੀ 'ਚ ਸਟੇਟ ਕਰਾਟੇ ਚੈਂਪੀਅਨ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਕੱਲ ਜਰਮਨੀ ਦੇ ਸ਼ਹਿਰ ਬਾਇਰਗਸ਼ ਗਲਾਡਬਾਗ ਵਿਖੇ ਕਰਾਟਿਆਂ ਦੀ ਸਟੇਟ ਚੈਂਪੀਅਨੰਿਸੱਪ ਕਰਵਾਈ ਗਈ। ਜਰਮਨੀ ਦੇ ਸੂਬੇ ਨੌਰਥਰਾਈਨ ਵੈਸਟਫਾਲਨ ਦੀ ਸਟੇਟ ਚੈਨਪੀਅਨਸ਼ਿੱਪ ਲਈ ਕੁਆਲੀਫਾਈ ਹੋ ਕੇ ਆਈਆਂ 9 ਹੋਰਨਾਂ ਖਿਡਾਰਨਾਂ ਨੇ ਚੋਟੀ ਦੀ ਨਾਂਮਵਰ ਖਿਡਾਰਨ ਅਮਨ ਕਾਹਲੋਂ ਨਾਲ ਮੁਕਾਬਲਾ ਕਰਨ 'ਤੋਂ ਨਾਂਹ ਕਰ ਦਿੱਤੀ ਤੇ ਅਮਨ ਕਾਹਲੋਂ ਬਿਨ੍ਹਾਂ ਮੁਕਾਬਲਾ ਸਟੇਟ ਚੈਂਪੀਅਨ ਚੁਣੀ ਗਈ।
ਜਿਕਰਯੋਗ ਹੈ ਕਿ ਜਰਮਨੀ ਰਹਿੰਦੇ ਕਾਹਲੋਂ ਪਰਿਵਾਰ ਦੇ ਤਿੰਨੋਂ ਹੀ ਬੱਚੇ ਕਰਾਟਿਆਂ ਦੇ ਚੋਟੀ ਦੇ ਖਿਡਾਰੀ ਅਤੇ ਜਰਮਨ ਕਰਾਟੇ ਨੈਸਨਲ ਟੀਮ ਦੀ ਮਾਲਾ ਦੇ ਮਣਕੇ ਹੋਣ ਕਾਰਨ ਅਕਸਰ ਹੀ ਪੰਜਾਬੀ ਅਤੇ ਜਰਮਨ ਅਖ਼ਬਾਰਾਂ ਦੀਆਂ ਖ਼ਬਰਾਂ ਦਾ ਸਿੰਗਾਂਰ ਬਣਦੇ ਰਹਿੰਦੇਂ ਹਨ। 
ਕੱਲ ਜਰਮਨੀ ਦੇ ਸਭ 'ਤੋਂ ਵੱਧ (16 ਮਿਲੀਅਨ) ਅਬਾਦੀ ਵਾਲੇ ਸੂਬੇ ਨੌਰਥ ਰਾਈਨ ਵੈਸਟਫਾਲਨ ਦੀ ਕਰਾਟਿਆਂ ਦੀ ਸਟੇਟ ਚੈਂਪੀਅਨਸਿੱਪ ਮੌਕੇ ਅਮਨ ਕਾਹਲੋਂ ਨੇ ਅੰਡਰ 21 ਖੁੱਲ੍ਹੇ ਭਾਰ ਵਰਗ ਵਿੱਚ ਪਹਿਲਾ ਸਥਾਨ ਹਾਸਲ ਕਰਦਿਆਂ ਅਪਣੇ ਸੂਬੇ ਦੀ ਚੈਂਪੀਅਨਸਿੱæਪ ਜਿੱਤੀ ਹੈ। ਪਿਛਲੇ ਸਾਲ ਅਮਨ ਦੀ ਵੱਡੀ ਭੈਣ ਅਨੀਤ ਕਾਹਲੋਂ ਨੇ ਵੀ ਇਹੀ ਸਟੇਟ ਚੈਂਪੀਅਨਸਿੱਪ ਜਿੱਤਣ ਸਮੇਂ ਇਹ ਰਿਕਾਰਡ ਬਣਾਇਆ ਸੀ ਕਿ ਮੁਕਾਬਲਿਆਂ ਦੌਰਾਂਨ ਕੋਈ ਵੀ ਵਿਰੋਧੀ ਖਿਡਾਰਨ ਉਸ ਵਿਰੁੱਧ ਇੱਕ ਵੀ ਨੰਬਰ ਨਾਂ ਲੈ ਸਕੀ। ਇਸ ਅਮਨ ਤੋਂ ਵੱਡੇ ਦੋ ਅਨੀਤ ਅਤੇ ਅਮ੍ਰਿਤ ਵੀ ਜਰਮਨੀ ਦੀ ਨੈਸ਼ਨਲ ਟੀਮ ਵਿੱਚ ਸਾਂਨਦਾਰ ਪ੍ਰਦਰਸ਼ਨ ਕਰਨ ਵਾਲੇ ਪਹਿਲੇ ਪੰਜਾਬੀ ਭੈਣ-ਭਰਾ ਹਨ ਜ੍ਹਿਨਾਂ ਨੇ ਸਖ਼ਤ ਮਿਹਨਤ ਨਾਲ ਮਾਤਾ-ਪਿਤਾ ਅਤੇ ਪੰਜਾਬੀਆਂ ਦਾ ਨਾਂਮ ਰੌਸ਼ਨ ਕਰਨ ਦਾ ਮਾਣ ਖੱਟਿਆ ਹੈ। ਅਮਨ ਕਰਾਟਿਆਂ ਦੇ ਨਾਲ-ਨਾਲ ਬੌਕਸਿੰਗ ਦੀ ਵੀ ਚੰਗੀ ਖਿਡਾਰਨ ਹੈ। ਕਾਹਲੋਂ ਪਰਿਵਾਰ ਦੇ ਇਹਨਾਂ ਬੱਚਿਆਂ ਵੱਲੋਂ ਮਾਰੀਆਂ ਜਾ ਰਹੀਆਂ ਮੱਲਾਂ ਤੇ ਉਹਨਾਂ ਦੇ ਦੋਸਤਾਂ-ਮਿੱਤਰਾਂ ਅਤੇ ਰਿਸਤੇਦਾਰਾਂ ਵੱਲੋਂ ਸਰਦਾਰਨੀ ਰਾਜਬੀਰ ਕੌਰ ਅਤੇ ਸ: ਤਰਲੋਚਨ ਸਿੰਘ ਕਾਹਲੋਂ ਨੂੰ ਵਧਾਈਆਂ ਦੇਣ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਸ: ਤਰਲੋਚਨ ਸਿੰਘ ਕਾਹਲੋਂ ਵਾਹਿਗੁਰੂ ਦਾ ਸੁਕਰਾਨਾਂ ਕਰਦੇ ਹੋਏ ਕਹਿੰਦੇ ਹਨ ਸਾਡੀਆਂ ਬੱਚੀਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੇ ਸਾਡਾ ਸਮਾਜ ਅਪਣੀਆਂ ਬੇਟੀਆਂ ਨੂੰ ਵੀ ਚੰਗੀ ਸੇਧ ਦੇ ਅਗਾਂਹ ਵਧਣ ਦੇ ਮੌਕੇ ਪ੍ਰਦਾਨ ਕਰੇ ਤਾਂ ਕੁੜੀਆਂ ਵੀ ਮੁੰਡਿਆਂ ਵਾਂਗ ਹਰ ਖੇਤਰ ਵਿੱਚ ਕਾਮਯਾਬੀ ਹਾਸਲ ਕਰ ਸਕਦੀਆਂ ਹਨ।