ਪੰਥਕ ਹਿੱਤਾ ਦੀ ਪੂਰਤੀ ਲਈ ਮਾਂਨ ਸਾਹਿਬ ਨੂੰ ਜਿਤਾਉਣਾ ਜਰੂਰੀ: ਸ੍ਰੋ ਅਕਾਲੀ ਦਲ ਅਮ੍ਰਿਤਸਰ ਬੈਲਜ਼ੀਅਮ

ਈਪਰ, ਬੈਲਜ਼ੀਅਮ ( ਜੋਧਪੁਰੀ ) 4 ਫਰਬਰੀ ਨੂੰ ਪੰਜਾਬ ਵਿਧਾਨ ਸਭਾ ਦੀਆਂ ਹੋ ਰਹੀਆਂ ਚੋਣਾ ਵਿੱਚ ਕਿਸਮਤ ਅਜਮਾ ਰਹੀਆਂ ਪਾਰਟੀਆਂ ਵਿੱਚੋਂ ਇੱਕ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਵੀ ਹੈ ਜਿਸ ਲਈ ਵਿਦੇਸੀ ਵਸਦੇ ਸਿੱਖ ਭਾਈਚਾਰੇ ਵੱਲੋਂ ਭਾਰੀ ਹਿਮਾਇਤ ਕੀਤੀ ਜਾ ਰਹੀ ਹੈ। 
ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਬੈਲਜ਼ੀਅਮ ਦੇ ਸਮੂਹ ਅਹੁਦੇਦਾਰਾਂ ਵੱਲੋਂ ਬਿਆਨ ਜਾਰੀ ਕਰਦਿਆਂ ਬਾਬਾ ਰਾਜਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਚੋਣ ਲੜ ਰਹੀਆਂ ਰਵਾਇਤੀ ਪਾਰਟੀਆਂ ਜੋ ਵਾਅਦੇ ਕਰ ਰਹੀਆਂ ਹਨ ਉਹਨਾਂ ਵਿੱਚੋਂ ਕਈ ਤਾਂ ਮਾਂਨ ਸਾਹਿਬ ਲੋਕ ਸਭਾ ਮੈਂਬਰ ਹੋਣ ਸਮੇਂ ਪੂਰੇ ਕਰ ਚੁੱਕੇ ਹਨ ਜਿਵੇਂ ਲਾਲ ਬੱਤੀ ਅਤੇ ਸਰਕਾਰੀ ਸੁਰੱਖਿਆ ਨਾਂ ਲੈਣੀ ਵਗੈਰਾ। ਮਾਂਨ ਸਾਹਿਬ ਨੇ ਉਸ ਸਮੇਂ ਸਰਕਾਰ ਵੱਲੋਂ ਮਿਲਦੀ ਦੋ ਕਰੋੜ ਦੀ ਸਲਾਨਾਂ ਗਰਾਂਟ ਨੂੰ ਸਮੂਹ ਭਾਈਚਾਰਿਆਂ ਦੀ ਭਲਾਈ ਲਈ ਬਗੈਰ ਭੇਦ-ਭਾਵ ਦੇ ਬਾਖੂਬੀ ਵੰਡਿਆ ਸੀ। ਉਸ ਸਮੇਂ ਦੇ ਵਧੀਆ ਪਾਰਲੀਮੈਂਟ ਮੈਂਬਰਾਂ ਵਿੱਚ ਇੱਕ ਚੁੱਣੇ ਗਏ ਸਰਦਾਰ ਸਿਮਰਨਜੀਤ ਸਿੰਘ ਮਾਂਨ ਨੇ ਸਿੱਖ ਕੌਂਮ ਨਾਲ ਸਬੰਧਤ ਕੌਂਮੀ ਮਸਲਿਆਂ ਨੂੰ ਪਾਰਲੀਮੈਂਟ ਵਿੱਚ ਉਠਾਇਆ ਪਰ ਹੱਲ ਨਾਂ ਹੋਣ ਦਾ ਕਾਰਨ ਸਾਡੀ ਘੱਟਗਿੱਣਤੀ ਦੀ ਅਵਾਜ਼ ਨੂੰ ਹਾਕਮਾਂ ਵੱਲੋਂ ਨਜ਼ਰਅੰਦਾਜ ਕਰਨਾਂ ਹੈ। ਖਾਲਿਸਤਾਨ ਦੀ ਮੰਗ ਨੂੰ ਕਾਂਨੂੰਨੀ ਤੌਰ ਤੇ ਜਾਇਜ ਮੰਗ ਸਾਬਤ ਕਰਨ ਲਈ ਕਾਂਨੂੰਨੀ ਲੜਾਈ ਵੀ ਸਰਦਾਰ ਨੇ ਲੜੀ ਅਤੇ ਜਿੱਤ ਪ੍ਰਾਪਤ ਕੀਤੀ ਜਿਸ ਦੀ ਬਦੌਲਤ ਭਾਰਤ ਵਿੱਚ ਸਿੱਖਾਂ ਨੂੰ ਜਨਤਕ ਤੌਰ ਤੇ ਖਾਲਿਸਤਾਨ ਦੀ ਮੰਗ ਕਰਨੀ ਜਾਂ ਖਾਲਿਸਤਾਨ ਬਾਰੇ ਲਿਖਣਾ ਅਤੇ ਬੋਲਣਾ ਨਸੀਬ ਹੋਇਆ। ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਨ ਵੀ ਵੱਡੇ ਸਮਾਗਮ ਦੇ ਰੂਪ ਵਿੱਚ ਮਨਾਉਣਾ ਸੁਰੂ ਕਰਨਾ ਵੀ ਸਰਦਾਰ ਮਾਂਨ ਦੇ ਹਿੱਸੇ ਹੀ ਆਇਆ ਹੈ। ਇਸ ਲਈ ਪੰਜਾਬ ਵਾਸੀਆਂ ਨੂੰ ਚਾਹੀਦਾਂ ਹੈ ਕਿ ਉਹ ਸਰਦਾਰ ਮਾਂਨ ਸਮੇਤ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਉਮੀਦਵਾਰਾਂ ਨੂੰ ਬਹੁਮਤ ਨਾਲ ਜਿਤਾ ਕੇ ਸਰਕਾਰ-ਏ-ਖਾਲਸਾ ਬਣਾਉਣ ਲਈ ਅਪਣੀ ਵੋਟ ਦਾ ਸਹੀ ਇਸਤੇਮਾਲ ਕਰਨ। ਸ੍ਰੋ ਅਕਾਲੀ ਦਲ ਬੈਲਜ਼ੀਅਮ ਯੁਨਿਟ ਵੱਲੋਂ ਜਾਰੀ ਬਿਆਨ ਵਿੱਚ ਬਾਬਾ ਰਾਜਿੰਦਰ ਸਿੰਘ ਨੇ ਕਿਹਾ ਕਿ ਬਾਦਲ ਦਲ ਅਤੇ ਕਾਂਗਰਸ ਨੂੰ ਬਹੁਤ ਵਾਰ ਅਜਮਾ ਕੇ ਦੇਖ ਚੁੱਕੇ ਹਾਂ ਇਸ ਵਾਰ ਸਰਦਾਰ ਮਾਂਨ ਹੋਰਾਂ ਨੂੰ ਭਾਰੀ ਗਿਣਤੀ ਨਾਲ ਜਿਤਾ ਕੇ ਕੌਂਮੀ ਮਸਲਿਆਂ ਦੇ ਹੱਲ ਲਈ ਇਤਿਹਾਸਕ ਕਦਮ ਚੁੱਕਣਾ ਚਾਹੀਦਾ ਹੈ।