ਮੈਨੂੰ ਲਿਖਣਾ ਨਹੀਂ ਆਉਂਦਾ,ਮੈਨੂੰ ਗਾਉਣਾ ਨਹੀਂ ਆਉਂਦਾ,
ਮੈਂ ਆਪਣੇ ਦਰਦ ਲਿਖਦਾ ਹਾਂ,
ਮੈਂ ਆਪਣੇ ਦਰਦ ਗਾਉਂਦਾ ਹਾਂ,
ਮੈਨੂੰ ਆਪੇ ਦਾ ਕੋਈ ਵੀ ਪਲ,
ਛੁਪਾਉਣਾ ਨਹੀਂ ਆਉਂਦਾ,
ਮੈਨੂੰ ਲਿਖਣਾ ਨਹੀਂ ਆਉਂਦਾ,
ਮੈਨੂੰ ਗਾਉਂਣਾ ਨਹੀਂ ਆਉਂਦਾ,
ਮੈਨੂੰ ਗੁਰਦਾਸ ਪਿਆਰਾ ਹੈ,
ਤੇ ਕੁਝ ਦੋਸਤਾਂ ਦਾ ਸਹਾਰਾ ਹੈ,
ਜੋ ਮਿਲ ਗਿਆ ਬਹੁਤ ਮਿਲ ਗਿਆ,
ਪਛਤਾਉਣਾ ਨਹੀਂ ਆਉਂਦਾ,
ਮੈਨੂੰ ਲਿਖਣਾ ਨਹੀਂ ਆਂਉਦਾ,
ਮੈਨੂੰ ਗਾਉਣਾ ਨਹੀਂ ਆਉਂਦਾ,
ਜੋ ਕਰਨਾ ਪੂਰਾ ਕਰਨਾ ਮੈਂ,
ਪੂਰਾ ਜੀਣਾ ਪੂਰਾ ਮਰਨਾ ਮੈਂ,
ਮੈ ਸੀ ਜਸਵੀਰ ਤੇ ਹਾਂ ਜਸਵੀਰ,
ਕੁਝ ਹੋਰ ਕਹਾਉਣਾ ਨਹੀਂ ਆਉਂਦਾ,
ਮੈਨੂੰ ਲਿਖਣਾ ਨਹੀਂ ਆਉਂਦਾ,
ਮੈਨੂੰ ਗਾਉਂਣਾ ਨਹੀਂ ਆਉਂਦਾ,