ਈਪਰ ( ਪ੍ਰਗਟ ਸਿੰਘ ਜੋਧਪੁਰੀ ) :-ਸਿੱਖ ਫੈਡਰੇਸ਼ਨ ਜਰਮਨੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗੁਰਾਇਆ ਭਾਈ ਜਤਿੰਦਰਬੀਰ ਸਿੰਘ, ਭਾਈ ਤਰਲੋਕ ਸਿੰਘ ,ਭਾਈ ਰਸ਼ਪਾਲ ਸਿੰਘ, ਗੁਰਸ਼ਰਨਜੀਤ ਸਿੰਘ, ਭਾਈ ਨਿਰਮਲ ਸਿੰਘ, ਇੰਟਰਨੈਸ਼ਨਲ ਸਿੱਖ ਕੌਂਸਲ ਬੈਲਜ਼ੀਅਮ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਭੂਰਾ, ਸਿੱਖ ਫੈਡਰੇਸ਼ਨ ਸਵਿਟਜ਼ਰਲੈਂਡ ਦੇ ਪ੍ਰਧਾਨ ਭਾਈ ਗੁਰਦਾਵਰ ਸਿੰਘ ਅਤੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਨੇ ਪ੍ਰੈਸ ਦੇ ਨਾ ਜਾਰੀ ਬਿਆਨ
ਵਿੱਚ ਪੰਜਾਬ ਵਿਚਲੀ ਸਿੱਖੀ ਭੇਸ ਵਿੱਚ ਮਾਨਸਿਕ ਤੌਰਤੇ ਬ੍ਰਹਮਵਾਦੀ ਸੋਚ ਵਾਲੀ ਬਾਦਲ ਸਰਕਾਰ ਨੇ ਜੂਨ 84 ਵਿੱਚ ਹਿੰਦੋਸਤਾਨ ਦੀ ਸਰਕਾਰ ਵੱਲੋ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਕੇ ਵਰਤਾਏ ਤੀਜੇ ਖੂਂਨੀ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ( ਪੰਚ ਪ੍ਰਧਾਨੀ) ਵੱਲੋ ਕੱਢੇ ਜਾ ਰਹੇ ਖਾਲਸਾ ਮਾਰਚ ਨੂੰ ਫੇਲ ਕਰਨ ਲਈ ਆਗੂਆਂ ਦੀਆਂ ਗ੍ਰਿਫਤਾਰੀਆਂ ਕਰਕੇ ਇਸ ਹਮਲਾ ਕਰਨ ਵਾਲੀ ਹਕੂਮਤ ਦੀ ਭਾਈਵਾਲੀ ਦਾ ਸਬੂਤ ਹੀ ਨਹੀ ਦਿੱਤਾ ਸਗੋ ਸਿੱਖ ਕੌਮ ਦੇ ਸ਼ਹੀਦਾਂ ਪ੍ਰਤੀ ਆਪਣੀ ਨਫਰਤ ਦਾ ਵੀ ਇਜ਼ਹਾਰ ਕੀਤਾ ਹੈ । ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਇਸ਼ਟ ਸ਼੍ਰੀ ਦਰਬਾਰ ਸਾਹਿਬ ਤੇ ਆਪਣੇ ਸ਼ਹੀਦਾਂ ਪ੍ਰਤੀ ਸਨੇਹ ਰੱਖਣ ਵਾਲੀ ਸਿੱਖ ਕੌਮ ਨੂੰ ਹੁਣ ਕੋਈ ਭੁਲੇਖਾ ਨਹੀ ਰਹਿ ਜਾਣਾ ਚਾਹੀਦਾ ਕਿ ਸਿੱਖੀ ਭੇਸ ਵਿਚਲੇ ਇਹਨਾਂ ਡੋਗਰਿਆਂ ਨੇ ਆਪਣੀ ਭਾਈਵਾਲ ਭਾਜਪਾ ਦੇ ਰਾਹੀ ਪ੍ਰਧਾਨ ਮੰਤਰੀ ਇੰਦਰਾ ਗਾਧੀ ਤੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਦਬਾਅ ਪਾਇਆ ਸੀ ।
ਲੱਖਪਤ ਤੇ ਜਸਪਤ ਨੇ ਗੁੜ ਕਹਿਣ ਤੇ ਪੰਬਦੀ ਲਾ ਦਿੱਤੀ ਸੀ ਕਿ ਗੁੜ ਕਿਹਾ ਸਿੱਖਾਂ ਨੂੰ ਗੁਰੂ ਯਾਦ ਆਉਦਾ ਹੈ ਇਸੇ ਤਰ੍ਹਾਂ ਇਹਨਾਂ ਨੇ 26 ਸਾਲ ਬੀਤ ਜਾਣ ਤੇ ਵੀ ਸ਼੍ਰੀ ਦਰਬਾਰ ਸਾਹਿਬ ਜੀ ਦੀ ਪਵਿੱਤਰਤਾ, ਆਣ ਸ਼ਾਨ ਲਈ ਆਪਾ ਵਾਰ ਗਏ ਸ਼ਹੀਦਾਂ ਤੇ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਗੁਰਪੁਰਬ ਮਨਾਉਣ ਆਏ ਸ਼ਰਧਾਲੂਆਂ ਦੇ ਬੇਰਹਿਮੀ ਨਾਲ ਹਿੰਦੋਸਤਾਨੀ ਫੌਜਾਂ ਵੱਲੋ ਕੀਤੇ ਸ਼ਹੀਦਾਂ ਦੀ ਕੋਈ ਢੁਕਵੀ ਯਾਦਗਰ ਬਣਾਉਣ ਦੀ ਬਜਾਏ ਸਗੋ ਹਮਲੇ ਦੇ ਨਿਸ਼ਾਨ ਹੀ ਮਿਟਾ ਦਿੱਤੇ ਕਿਉਕਿ ਸ਼ਹੀਦਾਂ ਦੀ ਯਾਦਗਰ ਤੇ ਹਮਲੇ ਦੀਆਂ ਨਿਸ਼ਾਨੀਆਂ ਨੂੰ ਦੇਖ ਕਿ ,ਜਿਥੇ ਹਿੰਦੋਸਤਾਨ ਦੀ ਸਰਕਾਰ ਵੱਲੋ ਸਿੱਖ ਕੌਮ ਦੇ ਹਿਦਿਆਂ ਤੇ ਨਾ ਮਿਟਣ ਵਾਲੇ ਜ਼ਖਮਾਂ ਦੀ ਯਾਦ ਆਉਣੀ ਹੈ , ਉਥੇ ਇਹਨਾਂ ਤੇ ਇਹਨਾਂ ਦੀ ਭਾਈਵਾਲ ਭਾਜਪਾ ਦਾ ਕਰੂਪ ਚੇਹਰਾਂ ਵੀ ਕੌਮ ਨੂੰ ਯਾਦ ਰਹਿਣਾ ਹੈ ।
ਅਜੋਕਾ ਸਿੱਖ ਜੋ ਮਨਾਸਿਕ ਤੌਰਤੇ ਬ੍ਰਹਮਵਾਦ ਦੀ ਗੁਲਾਮ ਹੋ ਚੁੱਕੀ ਬਾਦਲ ਐਂਡ ਕੰਪਨੀ ਨੂੰ ਆਪਣੇ ਆਗੂ ਮੰਨਣ ਵਾਲੇ ਸਿੱਖ ਵੀਰੋ ਇਹ ਸਵਾਲ ਅਸੀ ਆਪਣੀ ਆਤਮਾ ਕੋਲੋ ਪੁਛੀਏ ਕਿ ਕੀ ਸਾਡਾ ਸ਼੍ਰੀ ਦਰਬਾਰ ਸਾਹਿਬ ਦੀ ਆਣ ਸ਼ਾਨ ਲਈ ਸਭ ਕੁਝ ਵਾਰ ਦੇਣ ਵਾਲੇ ਪੁਰਤਾਨ ਸਿੱਖਾਂ ਵਾਲਾ ਪਿਆਰ ਖਤਮ ਹੋ ਗਿਆ, ਕੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨਹੀ ਹਨ ( ਕਿੳਕਿ ਕਿ ਹਮਲੇ ਵਿੱਚ 2500 ਤੋਂ ਵੱਧ ਬੀੜਾਂ ਨੂੰ ਜਲਾਇਆ ਤੇ ਗੋਲੀਆਂ ਲੱਗੀਆਂ ਸਨ )। ਕੀ ਹਿੰਦੋਸਤਾਨ ਦੀ ਹਕੂਮਤ ਦੇ ਫੌਜੀਆਂ ਨੇ ਸ਼੍ਰੀ ਦਰਬਾਰ ਸਾਹਿਬ ਵਿੱਚ ਦੁੱਧ ਚੁੰਘਦੇ ਬੱਚਿਆ, ਬੁਜ਼ਰਗਾਂ, ਸਿੰਘ ਸਿੰਘਣੀਆਂ ਨੂੰ ਜਿਸ ਬੇਹਰਿਮੀ ਨਾਲ ਸ਼ਹੀਦ ਕੀਤਾ, ਕੀ ਉਹਨਾਂ ਨਾਲ ਸਾਡਾ ਕੋਈ ਸਨੇਹ ਨਹੀ, ਕੀ ਸਾਡੇ ਵਿੱਚ ਮਹਿਤਾਬ ਸਿੰਘ ਵਾਲੀ ਅਣਖ ਮਰ ਗਈ ਹੈ ?
ਪੰਜਾਬ ਦੀ ਧਰਤੀ ਤੇ ਸਿੱਖ ਨੌਜਵਾਨੀ ਦੇ ਡੁਲ੍ਹਾ ਲਹੂ ਸਾਡੀ ਕੌਮ ਦਾ ਨਹੀ, ਉਹਨਾਂ ਦੇ ਬੱਚੇ ਬਾਪ ਦੇ ਪਿਆਰ ਤੋਂ ਸਖਣੇ, ਭੈਣਾਂ ਵੀਰਾਂ ਦੇ ਪਿਆਰ ਤੋਂ ਬਾਝੀਆਂ ਜਵਾਨ ਪੁਤਰਾਂ ਦੀਆਂ ਅਰਥੀਆਂ ਨੂੰ ਬਾਪ ਵੱਲੋਂ ਕੰਧਾਂ, ਭਰ ਜਵਾਨੀ ਵਿੱਚ ਵਿਧਵਾ ਹੋਈਆਂ ਬੀਬੀਆਂ ਹਿੰਦੋਸਤਨੀ ਦਰਦਿੰਆਂ ਵੱਲੋ ਧੀਆਂ ਭੈਣਾਂ ਦੀ ਰੋਲੀ ਪਤ ਸਾਡੀ ਆਪਣੀ ਨਹੀ ਜੇਕਰ ਅਸੀ ਚੌਧਰ ,ਨਿੱਜ ਸਾਵਾਰਥ, ਲਾਲਸਾਵਾਂ ਦੇ ਸਿੱਖ ਨਹੀ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹਾਂ ਫਿਰ ਇਹਨਾਂ ਅਖੌਤੀ ਲੀਡਰਾਂ ਦਾ ਤਿਆਗ ਕਰਕੇ ਆਪਣੇ ਕੌਮੀ ਸ਼ਹੀਦਾਂ ਦੀ 26ਵੀ ਸਲਾਨਾ ਵਰ੍ਹੇ ਗੰਢ ਤੇ ਸ਼੍ਰੀ ਦਰਬਾਰ ਸਾਹਿਬ ਜੀ ਨੂੰ ਨਾਪਾਕ ਬਾਦਲ ਜੁੰਡਲੀ ਤੋਂ ਅਜ਼ਾਦ ਕਰਕੇ ਉਹਨਾਂ ਸ਼ਹੀਦਾਂ ਦੀ ਰਹਿੰਦੀ ਦੁਨੀਆਂ ਤੱਕ ਰਹਿਣ ਵਾਲੀ ਯਾਦਗਰ ਬਣਾਈਏ ਤੇ ਜੂਨ 84 ਦੇ ਤੀਜੇ ਖੂਂਨੀ ਘੱਲੂਘਾਰੇ ਦੇ ਸਬੰਧ ਵਿੱਚ ਗੁਰੂ ਗ੍ਰੰਥ ਸਾਹਿਬ ਜੀ , ਸਿੱਖ ਕੌਮ ਦੇ ਸੁਨਿਹਰੀ ਇਤਿਹਾਸ ਨਾਲ, ਤੇ ਸ਼ਹੀਦਾਂ ਨਾਲ ਪਿਆਰ ਕਰਨ ਵਾਲਿਆਂ ਵੱਲੋ ਉਲੀਕੇ ਜਾ ਰਹੇ ਪ੍ਰਗੋਰਾਮਾਂ ਵਿੱਚ ਵੱਧ ਤੋਂ ਸ਼ਾਮਲ ਹੋਕੇ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰੀਏ ਤੇ ਉਹਨਾਂ ਸ਼ਹੀਦਾਂ ਦੇ ਪਵਿੱਤਰ ਸੁਪਨੇ ਸਿੱਖ ਕੌਮ ਦੇ ਅਜ਼ਾਦ ਘਰ ਲਈ ਪ੍ਰਣ ਕਰੀਏ ।