ਈਪਰ, ਬੈਲਜ਼ੀਅਮ (ਪ੍ਰਗਟ ਸਿੰਘ ਜੋਧਪੁਰੀ) ਸਮੇ ਦੀ ਹਾਕਮ ਇੰਦਰਾ ਗਾਂਧੀ ਵੱਲੋਂ ਸਿੱਖ ਕੌਂਮ 'ਤੇ ਢਾਹੇ ਜੁਲਮਾਂ ਦਾ ਹਿਸਾਬ ਲੈਂਦਿਆਂ ਉਸਦੀ ਛਾਤੀ 'ਚ 33 ਗੋਲੀਆਂ ਦਾਗ ਕੇ ਸਿੱਖ ਕੌਮ ਦੇ ਸੀਨੇ ਠੰਡ ਪਾਂਉਣ ਵਾਲੇ ਸਹੀਦ ਭਾਈ ਬੇਅੰਤ ਸਿੰਘ-ਸਤਵੰਤ ਸਿੰਘ ਸਮੇਤ ਸਿੱਖ ਕੌਮ ਦੀ ਅਜਾਦੀ ਲਈ ਜੱਦੋਜਹਿਦ ਕਰਦੇ ਅਪਣੀਆਂ ਬੇਸ਼ਕੀਮਤੀ ਜਿੰਦੜੀਆਂ ਵਾਰ ਗਏ ਸਮੂੰਹ ਯੋਧਿਆਂ ਦੀ ਯਾਦ 'ਚ ਇੱਕ ਵਿਸਾਲ ਸ਼ਹੀਦੀ ਸਮਾਂਗਮ 31 ਅਕਤੂਬਰ ਦਿਨ ਐਤਵਾਰ ਨੂੰ ਇਥੋਂ ਦੇ ਗੁਰਦੁਆਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ ਵਿਖੇ ਮਨਾਇਆ ਜਾ ਰਿਹਾ ਹੈ ।ਪ੍ਰੈਸ ਨੂੰ ਇਹ ਜਾਣਕਾਰੀ ਦਿੰਦੇ ਹੋਏ ਸਿੱਖ ਆਗੂ ਭਾਈ ਜਗਦੀਸ਼ ਸਿੰਘ ਭੂਰਾ ਨੇ ਦੱਸਿਆ ਕਿ ਸ਼ਮੂਹ ਸਹੀਦਾਂ ਦੀ ਯਾਦ ਨੂੰ ਸਮਰਪਿਤ ਇਹ ਸਮਾਗਮ ਬੈਲਜ਼ੀਅਮ ਦੀਆਂ ਪੰਥਕ ਜਥੇਬੰਦੀਆਂ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ।
ਸੁਕਰਵਾਰ ਨੂੰ ਪ੍ਰਕਾਸ਼ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੇ ਐਤਵਾਰ ਨੂੰ ਭੋਗ ਉਪਰੰਤ ਇਸ ਸਮਾਗਮ 'ਚ ਦੇਸ-ਵਿਦੇਸ਼ ਦੇ ਪੰਥਕ ਬੁਲਾਰਿਆਂ 'ਤੋ ਇਲਾਵਾ ਢਾਡੀ ਬਚਿਤਰ ਸਿੰਘ ਸੌਂਕੀ ਦਾ ਜਥਾ ਜੋ ਵਿਸ਼ੇਸ਼ ਤੌਰ 'ਤੇ ਇਟਲੀ 'ਤੋ ਪਹੁੰਚ ਰਿਹਾ ਹੈ ਜੋ ਜੋਸ਼ੀਲੀਆਂ ਵਾਰਾਂ ਨਾਲ ਸਿੱਖ ਸ਼ਹੀਦਾਂ ਦੇ ਗੌਰਵਮਈ ਕਾਰਨਾਮਿਆਂ ਨੂੰ ਸੰਗਤਾਂ ਦੇ ਸਨਮੁੱਖ ਪੇਸ ਕਰੇਗਾ ।
ਸ੍ਰੀ ਅਖੰਡ ਦੀ ਸੇਵਾ ਸ: ਮੇਜਰ ਸਿੰਘ ਐਂਟਵਰਪਨ ਵੱਲੋਂ ਕੀਤੀ ਜਾ ਰਹੀ ਹੈ । ਗੁਰੂਘਰ ਦੇ ਪ੍ਰਧਾਨ ਜਥੇਦਾਰ ਜਰਨੈਲ ਸਿੰਘ ਹੋਰਾਂ ਨੇ ਸਮੂਹ ਸਿੱਖ ਸੰਗਤ ਨੂੰ ਸਮਾਗਮ ਵਿੱਚ ਹੁੰਮ-ਹੁਮਾਂ ਕੇ ਪਹੁੰਚਣ ਦੀ ਅਪੀਲ ਕੀਤੀ ਹੈ ।