ਜਰਮਨ ਯੂਰਪ ਦੇ ਸੀਨੀਅਰ ਪਤਰਕਾਰ ਸ:ਮਨਮੋਹਣ ਸਿੰਘ ਜਰਮਨੀ ਨੇ ਇਕ ਸਾਂਝੇ ਪ੍ਰੈਸ ਨੋਟ ਰਾਂਹੀ ਇਹਨਾਂ ਖਬਰਾਂ ਦਾ ਵਿਰੋਧ ਕੀਤਾ ਹੈ ਜਿੰਨਾਂ ਨੇ ਬੀਬੀ ਜੀ ਨਿਜੀ ਜਿੰਦਗੀ ਵਿਚ ਦਖਲ ਦਿਤਾ ਹੈ। ਇਸ ਸਬੰਧੀ ਸ:ਮਨਮੋਹਣ ਸਿੰਘ ਜਰਮਨੀ,ਸ:ਅਮਰਜੀਤ ਸਿੰਘ ਪੇਲੀਆ,ਸ:ਰੁਲਦਾ ਸਿੰਘ ਗਿਲਜੀਆਂ,ਸ:ਅਜਮੇਲ ਸਿੰਘ ਗਾੜਾ ਨੇ ਕਿਹਾ ਕਿ ਕਿਸੇ ਨੂੰ ਕੋਈ ਹਕ ਨਹੀ ਕਿ ਉਹ ਕਿਸੇ ਦੇ ਪਰਿਵਾਰਕ ਮਸਲੇ ਵਿਚ ਦਖਲ ਅੰਦਾਜੀ ਕਰੇ। ਇਸ ਸਬੰਧੀ ਇਕ ਦੋ ਲੋਕਾਂ ਵਲੋਂ ਉਹਨਾਂ ਦੀ ਸਖਸੀਅਤ ਉਤੇ ਸੱਟ ਮਾਰਨ ਦੀ ਕੋਸ਼ਿਸ ਕੀਤੀ ਗਈ ਹੈ ਜੋ ਬਹੁਤ ਹੀ ਨਿੰਦਣਯੋਗ ਹੈ। ਬੀਬੀ ਜਗੀਰ ਕੋਰ ਦੇ ਖਿਲਾਫ ਲਿਖਣ ਵਾਲਿਆਂ ਨੂੰ ਸਿਰਫ ਇਹੀ ਦਸਨਾ ਹੈ ਕਿ ਹਿੰਦੋਸਤਾਨ ਦੇ ਕਾਨੂੰਨ ਤਹਿਤ ਕੇਸ ਪਿਛਲੇ ੧੨ ਸਾਲਾਂ ਤੋਂ ਚਲ ਰਿਹਾ ਹੈ ਅਤੇ ਇਹ ਕੇਸ ਇਕ ਪਰਿਵਾਰਿਕ ਕੇਸ ਹੈ ਜਿਸ ਨੂੰ ਸਿਆਸੀ ਰੰਗਤ ਦੇਣ ਵਾਲਿਆਂ ਨੇ ਵੱਖ ਵੱਖ ਤਰੀਕਿਆਂ ਨਾਲ ਬੀਬੀ ਜੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਿਉ ਕਿ ਬੀਬੀ ਜੀ ਸਿਆਸਤ ਵਿਚ ਇਕ ਉਚ ਅਹੁਦੇ ਤੇ ਬਿਰਾਜਮਾਨ ਹਨ ਅਤੇ ਅਪਣੇ ਇਲਾਕੇ ਸਮੇਤ ਪੰਜਾਬ ਭਰ ਵਿਚ ਸਤਿਕਾਰਯੋਗ ਹਸਤੀ ਹਨ ਜਿੰਨਾਂ ਨੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇਵਾਲਿਆਂ ਦੀਆਂ ਦਿਤੀਆਂ ਹੋਈਆਂ ਸਿਖਿਆਂਵਾਂ ਤੇ ਚਲਦਿਆਂ ਅਪਣੇ ਇਲਾਕੇ ਦੇ ਲੋਕਾਂ ਦੀ ਬਾਂਹ ਫੜਕੇ ਗਰੀਬਾਂ ਨੂੰ ਬਾਕੀਆਂ ਦੇ ਬਰਾਬਰ ਕੀਤਾ ਹੈ। ਇਹ ਉਹਨਾਂ ਲੋਕਾਂ ਕੋਲੋ ਬਰਦਾਸ਼ਤ ਨਹੀ ਹੁੰਦਾ ਜਿਹੜੇ ਚਾਹੁੰਦੇ ਹਨ ਕਿ ਇਸ ਇਲਾਕੇ ਦੇ ਲੋਕ ਵਧ ਫੁਲ ਨਾ ਸਕਣ। ਇਸ ਸਬੰਧੀ ਸ:ਮਨਮੋਹਣ ਸਿੰਘ ਜਰਮਨੀ ਨੇ ਕਿਹਾ ਕਿ ਸੰਤਾਂ ਦੇ ਸਤਿਕਾਰ ਵਿਚ ਉਹਨਾਂ ਨੂੰ ਮੰਨਣ ਵਾਲਿਆਂ ਵਿਚ ਸੰਸਾਰ ਭਰ ਵਿਚ ਸਰਧਾਲੂ ਰਹਿੰਦੇ ਹਨ ਅਤੇ ਉਹ ਕਿਸੇ ਹਲਾਤ ਵਿਚ ਸੰਤਾਂ ਅਤੇ ਬੀਬੀ ਜਗੀਰ ਕੋਰ ਜੀ ਦੇ ਖਿਲਾਫ ਇਕ ਲਫਜ ਨਹੀ ਸੁਣ ਸਕਦੇ। ਸ: ਅਮਰਜੀਤ ਸਿੰਘ ਪੇਲੀਆਂ ਨੇ ਕਿਹਾ ਕਿ ਬੀਬੀ ਜਗੀਰ ਕੋਰ ਜੀ ਇਕ ਧਾਰਮਿਕ ਹਸਤੀ ਹਨ ਅਤੇ ਇਕ ਅੋਰਤ ਹੋਣ ਦੇ ਨਾਤੇ ਇਤਿਹਾਸ ਵਿਚ ਪਹਿਲੀ ਵਾਰੀ ਸਿੱਖ ਧਰਮ ਵਿਚ ਮਹਾਨ ਸਤਿਕਾਰ ਦਿੰਦੇ ਹੋਏ ਸਿੱਖਾਂ ਦੀ ਮਿਨੀ ਪਾਰਲੀਮੈਂਟ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ੍ਰ ਅਮ੍ਰਿਤਸਰ ਦੀ ਮੁੱਖ ਸੇਵਾਦਾਰ ਬਣਾਇਆ ਗਿਆ ਸੀ। ਪਿਛਲੇ ਲੰਮੇ ਸਮੇਂ ਤੋਂ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇਵਾਲਿਆਂ ਬੇਗੋਵਾਲ ਵਿਖੇ ਮੁੱਖ ਸੇਵਾਦਾਰ ਦੀ ਸੇਵਾ ਕਰ ਰਹੇ ਹਨ। ਇਸ ਸਬੰਧੀ ਸ:ਮਨਮੋਹਣ ਸਿੰਘ ਜਰਮਨੀ,ਸ:ਅਮਰਜੀਤ ਸਿੰਘ ਪੇਲੀਆ,ਸ:ਰੁਲਦਾ ਸਿੰਘ ਗਿਲਜੀਆਂ,ਸ:ਅਜਮੇਲ ਸਿੰਘ ਗਾੜਾ ਬੇਨਤੀ ਕੀਤੀ ਹੈ ਕਿ ਬੀਬੀ ਜਗੀਰ ਕੋਰ ਦਾ ਸਤਿਕਾਰ ਕਰਨਾਂ ਸਾਡਾ ਫਰਜ ਹੈ। ਕਿਸੇ ਦੇ ਘਰ ਵਿਚ ਦਖਲਅੰਦਾਜੀ ਤੇ ਮਜਾਕ ਨਹੀ ਬਣਾਉਣਾ ਚਾਹੀਦਾ। ਜੇਕਰ ਅਦਾਲਤ ਵਿਚ ਅਪਣਾ ਕੇਸ ਲੜ ਰਹੇ ਹਨ ਅਤੇ ਅਜੇ ਦੇਸ਼ ਦੀ ਸੁਪਰੀਮ ਕੋਟ ਹੈ ਜਿਥੇ ਕੇਸ ਕਰਕੇ ਅਪਣੇ ਆਪ ਨੂੰ ਨਿਰਦੋਸ਼ ਸਾਬਿਤ ਕਰ ਸਦਕੇ ਹਨ ਅਤੇ ਫਿਰ ਉਸੇ ਤਰੀਕੇ ਹਰ ਪਧਵੀ ਤੇ ਬਿਰਾਜਮਾਨ ਵੀ ਹੋ ਸਕਦੇ ਹਨ। ਇਹ ਸਭ ਅਦਾਲਤ ਅਤੇ ਕਾਨੂੰਨ ਦੀ ਕਾਰਵਾਈ ਤੇ ਛਡ ਦੇਣਾ ਚਾਹੀਦਾ ਹੈ। ਕਿਸੇ ਦੇ ਪਰਿਵਾਰ ਵਿਚ ਦਖਲ ਅੰਦਾਜੀ ਠੀਕ ਨਹੀ। ਸਾਡਾ ਫਰਜ ਬਣਦਾ ਹੈ ਕਿ ਅਸੀਂ ਅਪਣੀ ਜੁਮੇਂਵਾਰੀ ਸਮਝਦੇ ਹੋਏ ਜਿਥੇ ਸਰਬਤ ਦਾ ਭਲਾ ਮੰਗਦੇ ਹਾਂ ਉਥੇ ਬੀਬੀ ਜਗੀਰ ਕੋਰ ਜੀ ਲਈ ਵੀ ਅਰਦਾਸ ਕਰੀਏ ਕੀ ਬੀਬੀ ਜੀ ਅਪਣੇ ਕੇਸ ਵਿਚੋ ਸਾਫ ਬਰੀ ਹੋਣ ਤੰਦਰੁਸਤ ਰਹਿਣ ਅਤੇ ਪੰਜਾਬ ਅਤੇ ਇਲਾਕੇ ਦੀ ਸੇਵਾ ਕਰਨ। ਇਕ ਬੇਨਤੀ ਅਪਣੇ ਲੋਕਾਂ ਨੂੰ ਵੀ ਕਰਦੇ ਹਾ ਕਿ ਇਹ ਸਾਬਤ ਅਤੇ ਸਬੂਤ ਨਹੀ ਕਿ ਇਹ ਕਤਲ ਬੀਬੀ ਜੀ ਦੇ ਕਹਿਣ ਤੇ ਹੋਇਆ ਹੈ ਜਾ ਕੀਤਾ ਹੈ। ਇਸ ਲਈ ਜਿਹੜੇ ਲੋਕ ਲਿਖਦੇ ਹਨ ਕਿ ਅਪਣੀ ਇਜਤ ਅਤੇ ਅਣਖ ਦੀ ਖਾਤਿਰ ਕੀਤਾ ਹੈ। ਬੀਬੀ ਜਗੀਰ ਕੌਰ ਦੀ ਇਕ ਅਣਖ ਦੀ ਖਾਤਿਰ ਕੀਤੀ ਗਲਤੀ ਜਗ ਵਿਚ ਹਉਆ ਬਣਾ ਕੇ ਉਡਾਈ ਜਾ ਰਹੀ ਹੈ,ਇਹ ਲਿਖਣਾਂ ਜਾਂ ਕਹਿਣਾ ਕਿਸੇ ਵੀ ਹਲਾਤ ਵਿਚ ਬੀਬੀ ਜੀ ਦੇ ਹਕ ਵਿਚ ਨਹੀ ਹੈ। ਕਿਉ ਕਿ ਇਸ ਗਲ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਸਭ ਕੁਝ ਆਪ ਕੀਤਾ ਹੈ। ਜਜਬਾਤਾਂ ਵਿਚ ਲਿਖੀ ਅਤੇ ਕਹੀ ਗਈ ਗੱਲ ਦੂਸਰੇ ਪਾਸੇ ਨੂੰ ਮੋੜ ਲੈ ਜਾਂਦੀ ਹੈ। ਸਾਡਾ ਸਿਰਫ ਫਰਜ ਬਣਦਾ ਹੈ ਕਿ ਬੀਬੀ ਜਗੀਰ ਕੋਰ ਇਕ ਸਮਾਜਿਕ,ਧਾਰਮਿਕ ਅਤੇ ਰਾਜਨੀਕਤ ਨੇਤਾ ਹਨ ਅਤੇ ਇਹੋ ਜਿਹੇ ਲੋਕਾਂ ਤੇ ਸ਼ਰਾਰਤੀ ਅਨਸਰਾ ਵਲੋਂ ਚਿੱਕੜ ਸਿਟਣਾ ਇਕ ਆਮ ਗੱਲ ਹੈ। ਬਾਕੀ ਸਮਾਂ ਹੀ ਦਸੇਗਾ ਕਿ ਕੋਣ ਠੀਕ ਤੇ ਕੋਣ ਗਲਤ ਹੈ। ਸਾਡਾ ਇਹੋ ਇਕ ਫਰਜ ਹੈ ਕਿ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇਵਾਲਿਆਂ ਬੇਗੋਵਾਲ ਦੇ ਮੁੱਖ ਸੇਵਾਦਾਰ ਹੋਣ ਦੇ ਨਾਤੇ ਇਸ ਮੁਸ਼ਕਲ ਦੀ ਘੜੀ ਵਿਚ ਬੀਬੀ ਜੀ ਨਾਲ ਮੋਢੇ ਨਾਲ ਮੋਢਾ ਜੋੜਕੇ ਸਾਥ ਦਿਤਾ ਜਾਵੇ।
ਬੀਬੀ ਜਗੀਰ ਕੋਰ ਦੀ ਪਰਿਵਾਰਿਕ ਜਿੰਦਗੀ ਵਿਚ ਦਖਲ ਦੇਣਾਂ ਠੀਕ ਨਹੀ-ਮਨਮੋਹਣ ਸਿੰਘ ਜਰਮਨੀ