ਪਾਵਰ ਵੇਟਲਿਫਟਰ ਤੀਰਥ ਰਾਮ ਨੇ ਫਿਰ ਤੋੜਿਆ ਬੈਲਜ਼ੀਅਮ ਰਿਕਾਰਡ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਸਾਲਾਂ ਵਿੱਚ ਕਈ ਵਕਾਰੀ ਖਿਤਾਬ ਅਪਣੇ ਨਾਂਮ ਕਰਵਾ ਚੁੱਕੇ ਪਾਵਰ ਵੇਟਲਿਫਟਰ ਤੀਰਥ ਰਾਮ ਨੇ ਕੱਲ ਫਿਰ 160 ਕਿਲੋ ਬੈਂਚਪ੍ਰੈਸ ਲਗਾ ਕੇ ਅਪਣਾ ਹੀ ਪੁਰਾਣਾ ਰਿਕਾਰਡ ਤੋੜਦਿਆਂ ਨਵਾਂ ਬੈਲਜ਼ੀਅਮ ਰਿਕਾਰਡ ਬਣਾਇਆ ਹੈ। ਡਾਇਮੰਡ ਸਿਟੀ ਐਂਟਵਰਪਨ ਦੇ ਲੁੱਖਤਬਾਲ ਵਿੱਚ ਹੋਏ ਇਹਨਾਂ ਮੁਕਾਬਲਿਆਂ ਵਿੱਚ ਤੀਰਥ ਨੇ 75 ਕਿਲੋ ਭਾਰ ਵਰਗ ਵਿੱਚ 246 ਕਿਲੋ ਡੈਡਲਿਫਟ ਲਗਾ ਕੇ ਪਿਛਲਾ ਸਾਢੇ 245 ਕਿਲੋ ਦਾ ਰਿਕਾਰਡ ਤੋੜਿਆ। ਪਿਛਲੇ ਸਾਲ ਬੈਲਜ਼ੀਅਮ ਵਿੱਚ 3 ਵਾਰ ਅਤੇ ਇੱਕ ਵਾਰ ਮਾਲਦੋਵਾ ਵਿੱਚ ਅੰਤਰਰਾਸਟਰੀ ਚੈਂਪੀਅਨਸਿੱਪ ਜਿੱਤਣ ਵਾਲੇ ਤੀਰਥ ਰਾਮ ਅਗਲੇ ਮਹੀਨੇ ਇਟਲੀ ਵਿੱਚ ਹੋਣ ਵਾਲੀ ਵਰਲਡ ਚੈਂਪੀਅਨਸਿੱਪ ਵਿੱਚ ਭਾਗ ਲੈਣ ਜਾ ਰਹੇ ਹਨ। ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਜੰਮਪਲ ਤੀਰਥ ਦੀ ਇਸ ਪ੍ਰਾਪਤੀ Ḕਤੇ ਉਹਨਾਂ ਨੂੰ ਵਧਾਈਆਂ ਦੇਣ ਵਾਲਿਆਂ ਤਾਤਾਂ ਲੱਗਾ ਹੋਇਆ ਹੈ। ਜਿਕਰਯੋਗ ਹੈ ਕਿ ਇਸ ਸਾਲ ਵਿੱਚ ਤੀਰਥ ਨੇ ਤਿੰਨ ਨਵੇਂ ਰਿਕਾਰਡ ਬਣਾਏ ਹਨ।