ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਬਾਕੀ ਤਖ਼ਤ ਸਹਿਬਾਨਾਂ ਦੇ ਜਥੇਦਾਰਾਂ ਵੱਲੋਂ ਸਿੱਖ ਵਿਰੋਧੀਆਂ ਦੇ ਹੁਕਮਾਂ ਤੇ ਫੁੱਲ ਚੜਾਉਦਿਆਂ ਸੌਦਾ ਸਾਧ ਨੂੰ ਦਿੱਤੀ ਮੁਆਫੀ ਬਾਰੇ ਦੇਸ਼-ਵਿਦੇਸ਼ ਵਿੱਚ ਤਿੱਖਾਂ ਪ੍ਰਤੀਕਰਮ ਹੋ ਰਿਹਾ ਹੈ।
ਬੈਲਜ਼ੀਅਮ ਦੀ ਬੱਬਰ ਖ਼ਾਲਸਾ ਜਥੇਬੰਦੀ ਦੇ ਆਗੂਆਂ ਭਾਈ ਹਰਵਿੰਦਰ ਸਿੰਘ ਭਤੇੜੀ ਅਤੇ ਭਾਈ ਗੁਰਦਿਆਲ ਸਿੰਘ ਢਕਾਣਸੂ ਨੇ ਜਾਰੀ ਪ੍ਰੈਸ ਬਿਆਨ ਵਿੱਚ ਆਖਿਆ ਕਿ ਆਰ ਐਸ ਐਸ ਜਾਂ ਕੇਂਦਰ ਸਰਕਾਰ ਦੇ ਦਬਾਅ ਹੇਠ ਅਖੌਤੀ ਜੱਫੇਮਾਰਾਂ ਨੇ ਤਾਂ ਸੌਦਾ ਸਾਧ ਨੂੰ ਮੁਆਫ ਕਰ ਦਿੱਤਾ ਹੋਊ ਪਰ ਸਿੱਖ ਕੌਂਮ ਉਸ ਨੂੰ ਮੁਆਫ ਨਹੀ ਕਰ ਸਕਦੀ ਕਿਉਕਿ ਸੱਤਾਧਾਰੀਆਂ ਵੱਲੋਂ ਪਹੁੰਚਾਇਆ ਗਿਆ ਵਿੰਗਾਂ-ਟੇਡਾ ਮੁਆਫੀਨਾਵਾਂ ਜਥੇਦਾਰਾਂ ਦੇ ਹੋਟਲਾਂ ਦੀ ਉਸਾਰੀ ਵਿੱਚ ਜਰੂਰ ਸਹਾਈ ਹੋ ਸਕਦਾ ਹੈ ਪਰ ਕੌਂਮ ਇਸ ਨੂੰ ਕਦਾਚਿੱਤ ਬਰਦਾਸ਼ਤ ਨਹੀ ਕਰੇਗੀ। ਸ੍ਰੀ ਅਕਾਲ ਤਖਤ ਸਾਹਿਬ ਦੀਆਂ ਉੱਚੀਆਂ ਕਦਰਾਂ ਕੀਮਤਾਂ ਨੂੰ ਬਾਦਲ ਪਰਿਵਾਰ ਦੇ ਪੈਰੀਂ ਰੋਲਣ ਲਈ ਜਿੰਮੇਬਾਰ ਇਹਨਾਂ ਅਖੌਤੀ ਜੱਫੇਮਾਰਾਂ ਨੂੰ ਜਲਦੀ ਹੀ ਕੌਂਮ ਦੇ ਕਟਹਿਰੇ ਵਿੱਚ ਖੜੇ ਕਰ ਯੋਗ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ਡੇਰਾਵਾਦ ਵੱਲੋਂ ਸਿੱਖੀ ਤੇ ਕੀਤੇ ਜਾ ਰਹੇ ਹਮਲਿਆਂ ਦਾ ਵਿਰੋਧ ਕਰਦਿਆਂ ਸ਼ਹੀਦ ਹੋਏ ਤਿੰਨ ਸਿੰਘਾਂ ਅਤੇ ਜ਼ੇਲ੍ਹੀ ਰੁਲ ਰਹੇ ਅਨੇਕਾਂ ਨੌਜਵਾਨਾਂ ਦੀ ਕੁਰਬਾਨੀ ਰੋਲਣ ਵਾਲੇ ਇਹਨਾਂ ਜਥੇਦਾਰਾਂ ਨੂੰ ਚਾਹੀਦਾਂ ਹੈ ਕਿ ਉਹ ਖੁਦ ਵੀ ਡੇਰੇ ਜਾ ਕੇ ਜਾਂਮ-ਏ-ਇੰਸਾਂ ਛਕ ਲੈਣ। ਉਪਰੋਕਤ ਦੋਵਾਂ ਸਿੱਖ ਆਗੂਆਂ ਨੇ ਕਿਹਾ ਹੈ ਕਿ ਅੱਜੋਕੇ ਜਥੇਦਾਰਾਂ ਨੇ ਕੌਂਮ ਨੂੰ ਦੋਫਾੜ ਕਰਨ ਅਤੇ ਹਿੰਦੂਵਾਦ ਦੀ ਗੁਲਾਮ ਬਣਾਉਣ ਵਿੱਚ ਬਹੁਤ ਯੋਗਦਾਨ ਪਾਇਆ ਹੈ ਜਿਸ ਲਈ ਇਹਨਾਂ ਨੂੰ ਸਮਾਂ ਆਉਣ ਤੇ ਜਰੂਰ ਯੋਗ ਸਨਮਾਂਨ ਦਿੱਤਾ ਜਾਵੇਗਾ।
