ਸੌਦਾ ਸਾਧ ਦੀ ਫਿਲਮ ਦਾ ਵਿਰੋਧ ਕਰਨ ਵਾਲੇ ਸਿੰਘ ਵਧਾਈ ਦੇ ਪਾਤਰ : ਭਾਈ ਭੂਰਾ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਅਖੌਤੀ ਫਖ਼ਰ-ਏ-ਕੌਂਮ ਦੀ ਪੰਥਕ ਸਰਕਾਰ ਵੱਲੋਂ ਸੌਦਾ ਸਾਧ ਦੀ ਦੂਸਰੀ ਫਿਲਮ ਨੂੰ ਪੰਜਾਬ ਵਿੱਚ ਲਗਾਉਣ ਦੀ ਦਿੱਤੀ ਹਰੀ ਝੰਡੀ ਵਿਰੁੱਧ ਰੋਸ ਦਾ ਪ੍ਰਗਟਾਵਾ ਕਰਨ ਵਾਲੇ ਨੌਜਵਾਂਨ ਵਧਾਈ ਦੇ ਪਾਤਰ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਇੰਟਰਨੈਸ਼ਨਲ ਸਿੱਖ ਕੌਂਸਲ ਬੈਲਜ਼ੀਅਮ ਦੇ ਚੇਅਰਮੈਨ ਭਾਈ ਜਗਦੀਸ਼ ਸਿੰਘ ਭੂਰਾ ਨੇ ਲੁਧਿਆਣਾ ਦੇ ਪੱਖੋਵਾਲ ਰੋਡ ਤੇ ਸਿਨੇਮੇਂ ਵਿੱਚ ਚੱਲ ਰਹੀ ਫਿਲਮ ਦੌਰਾਂਨ ਡੇਰਾ ਪ੍ਰੇਮੀਆਂ ਨੂੰ ਲਲਕਾਰਨ ਵਾਲੇ ਭਾਈ ਜੋਗਾ ਸਿੰਘ ਖਾਲਿਸਤਾਨੀ ਅਤੇ ਸੁਖਪਾਲ ਸਿੰਘ ਦੀ ਭਾਰੀ ਸਲਾਘਾ ਕੀਤੀ ਹੈ। ਭਾਈ ਭੂਰਾ ਨੇ ਕਿਹਾ ਕਿ ਇਹਨਾਂ ਨੌਜਵਾਨਾਂ ਨੇ ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਦੇ ਵਾਰਸ ਹੋਣ ਦਾ ਸਬੂਤ ਦਿੱਤਾ ਹੈ ਅਤੇ ਉਹ ਉਮੀਦ ਕਰਦੇ ਹਨ ਕਿ ਪੰਜਾਬ ਹੋਰ ਨੌਜਵਾਂਨ ਵੀ ਅਜਿਹੇ ਪੰਥਕ ਕਾਰਜਾਂ ਲਈ ਅੱਗੇ ਆਉਣਗੇ