ਕਸ਼ਮੀਰੀ ਅਤੇ ਖਾਲਿਸਤਾਨੀਆਂ ਵੱਲੋਂ ਅਜ਼ਾਦੀ ਦੀ ਲੜਾਈ ਇਕੱਠੇ ਹੋ ਲੜਨ ਦਾ ਅਹਿਦ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਹਿੰਦੋਸਤਾਂਨ ਵਿੱਚ ਸਰਕਾਰੀ ਦਹਿਸਤਗਰਦੀ ਦੇ ਜੁਲਮਾਂ ਦਾ ਸ਼ਿਕਾਰ ਘੱਟਗਿਣਤੀਆਂ ਦੇ ਵਿਦੇਸ਼ੀ ਰਹਿੰਦੇ ਹਮਦਰਦਾਂ ਵੱਲੋਂ ਅਪਣੀਆਂ ਕੌਂਮਾਂ ਦੀ ਅਜ਼ਾਦੀ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਜਿਥੇ ਰਣ ਤੱਤੇ ਵਿੱਚ ਜੁਝਾਰੂ ਅਪਣੀ ਰੱਤ ਡੋਲਦੇ ਰਹੇ ਹਨ ਅਤੇ ਡੋਲ ਰਹੇ ਹਨ ਉੱਥੇ ਉਸੇ ਹੀ ਮੰਜ਼ਿਲ ਦੇ ਰਾਹੀ ਪੱਛਮ ਵਿੱਚ ਲੋਕਤੰਤਰਿਕ ਢੰਗ ਨਾਲ ਵੀ ਇੱਕ ਸੰਘਰਸ਼ ਚਲਾ ਰਹੇ ਹਨ ਜੋ ਸਮੇਂ-ਸਮੇਂ 'ਤੇ ਵਿਦੇਸ਼ੀ ਸਰਕਾਰਾਂ ਤੇ ਦਬਾ ਬਣਾ ਕੇ ਰਾਜਨੀਤਿਕ ਅਤੇ ਕੂਟਨੀਤਿਕ ਢੰਗਾਂ ਨਾਲ ਕੋਸ਼ਿਸ਼ਾਂ ਕਰ ਅਪਣਾ ਯੋਗਦਾਨ ਪਾਉਦੇ ਰਹਿੰਦੇਂ ਹਨ। 
ਕੱਲ ਯੂਰਪ ਦੀ ਰਾਜਧਾਨੀ ਬਰੱਸਲਜ਼ ਵਿੱਚ ਖਾਲਿਸਤਾਨ ਸਮਰੱਥਕਾਂ ਅਤੇ ਕਸ਼ਮੀਰ ਦੀ ਅਜ਼ਾਦੀ ਲਈ ਤੱਤਪਰ ਕਸ਼ਮੀਰੀ ਆਗੂਆਂ ਵਿਚਾਲੇ ਹੋਈ ਇੱਕ ਅਹਿਮ ਇਕੱਤਰਤਾ ਦੌਰਾਂਨ ਭਾਰਤ 'ਤੋਂ ਅਜ਼ਾਦੀ ਲੈਣ ਲਈ ਇਕੱਠੇ ਹੋ ਕੇ ਸਾਂਝੀ ਲੜਾਈ ਲੜਨ ਦਾ ਅਹਿਦ ਲਿਆ ਗਿਆ। ਇਸ ਇਕੱਤਰਤਾ ਵਿੱਚ ਕਸ਼ਮੀਰ ਕੌਸ਼ਲ ਯੂਰਪੀਨ ਯੁਨੀਅਨ ਦੇ ਚੇਅਰਮੈਨ ਅਲੀ ਰਾਜਾ ਸਈਦ ਅਪਣੇ ਵਫਦ ਸਮੇਤ ਅਤੇ ਸਿੱਖ ਜਥੇਬੰਦੀਆਂ ਵੱਲੋਂ ਭਾਈ ਸੁਰਿੰਦਰ ਸਿੰਘ ਸੇਖੋਂ ਦਲ ਖ਼ਾਲਸਾ ਜਰਮਨੀ, ਭਾਈ ਪ੍ਰਿਤਪਾਲ ਸਿੰਘ ਖ਼ਾਲਸਾ ਸਵਿੱਟਜ਼ਰਲੈਂਡ, ਭਾਈ ਹਰਵਿੰਦਰ ਸਿੰਘ ਭਤੇੜੀ, ਭਾਈ ਪ੍ਰਤਾਪ ਸਿੰਘ ਅਤੇ ਅਵਤਾਰ ਸਿੰਘ ਜਰਮਨੀ ਅਤੇ ਭਾਈ ਗੁਰਦਿਆਲ ਸਿੰਘ ਢਕਾਣਸੂ ਬੈਲਜ਼ੀਅਮ ਸਾਮਲ ਹੋਏ। ਦੋ ਘੰਟੇ ਚੱਲੀ ਇਸ ਇਕੱਤਰਤਾ ਦੌਰਾਂਨ ਉਪਰੋਕਤ ਆਗੂਆਂ ਨੇ ਅੱਗੇ ਤੋਂ ਭਾਰਤ ਵਿਰੋਧੀ ਸਾਰੇ ਰੋਸ ਮੁਜ਼ਾਹਰਿਆਂ ਸਮੇਤ ਬੈਲਜ਼ੀਅਮ ਅਤੇ ਯੂਰਪੀਨ ਪੱਧਰ ਤੇ ਹੋਣ ਵਾਲੀਆਂ ਕਾਂਨਫਰੰਸਾਂ ਅਤੇ ਭਾਰਤ ਵਿੱਚ ਘੱਟ ਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲੰਘਣਾ ਅਤੇ ਅੱਤਿਆਚਾਰਾਂ ਬਾਰੇ ਯੂਰਪੀਨ ਯੂਨੀਅਨ ਨਾਲ ਚੱਲ ਰਹੀ ਗੱਲਬਾਤ ਇਕੱਠੇ ਤੌਰ ਤੇ ਕਰਨ ਲਈ ਸਹਿਮਤੀ ਜਤਾਈ। ਇਹਨਾਂ ਆਗੂਆਂ ਵੱਲੋਂ ਜਾਰੀ ਇੱਕ ਸਾਂਝੇ ਪ੍ਰੈਸ ਬਿਆਨ ਵਿੱਚ ਉਹਨਾਂ ਦੱਸਿਆ ਕਿ ਭਾਰਤ ਵਿੱਚ ਘੱਟਗਿਣਤੀਆਂ ਲਈ ਕੋਈ ਕਾਂਨੂੰਨ ਨਹੀ ਹੈ। ਅਦਾਲਤਾਂ ਵੱਲੋਂ ਸ਼ਰੇਆਂਮ ਬਹੁਗਿਣਤੀ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰਖਦਿਆਂ ਘੱਟਗਿਣਤੀਆਂ ਦੇ ਨੌਜਵਾਨਾਂ ਨੂੰ ਫਾਂਸੀ ਲਟਕਾਇਆ ਜਾ ਰਿਹਾ ਹੈ ਜਿਸ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਸਾਡੇ ਸਾਹਮਣੇ ਹਨ ਇਸ ਲਈ ਸਾਂਨੂੰ ਬ੍ਰਾਹਮਣਵਾਦ ਦੀ ਗੁਲਾਮੀ ਤੋਂ ਨਿਜਾਤ ਪਾਉਣ ਲਈ ਇਕੱਠੇ ਹੋ ਕੇ ਲੜਨ ਦੀ ਜਰੂਰਤ ਹੈ।