ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਦਿਨੀ ਸਾਬਕਾ ਲੋਕ ਸਭਾ ਸਪੀਕਰ ਨਿਰਮਲ ਸਿੰਘ ਕਾਹਲੋਂ ਦੀ ਧਰਮ ਪਤਨੀ ਦੀ ਅੰਤਮ ਅਰਦਾਸ ਮੌਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਰਿਵਾਰ ਨਾਲ ਨਿੱਜੀ ਸਬੰਧਾਂ ਦਾ ਦਿਤਾ ਬਿਆਨ ਉਹਨਾਂ ਲਈ ਗਲੇ ਦੀ ਹੱਡੀ ਬਣ ਸਕਦਾ ਹੈ। ਸਿੱਖ ਸੰਘਰਸ਼ ਵਿੱਚ ਸਰਗਰਮ ਰਹੇ ਖਾੜਕੂ ਸਿੰਘ ਜਾਣਦੇ ਹਨ ਕਿ ਨਿਰਮਲ ਕਾਹਲੋਂ ਦੇ ਸਾਲਾ ਸਾਹਿਬ ਗੁਰਮੀਤ ਸਿੰਘ ਰੰਧਾਵਾ ਸਿੱਖ ਨੌਜਵਾਂਨੀ ਨੂੰ ਖਤਮ ਕਰਨ ਲਈ ਇੱਕ ਬੁੱਚੜ ਵੱਲੋਂ ਮਸ਼ਹੂਰ ਹਨ। ਬੈਲਜ਼ੀਅਮ ਨਾਗਰਿਕ ਭਾਈ ਹਰਵਿੰਦਰ ਸਿੰਘ ਭਤੇੜੀ ਨੇ ਵੱਡੇ ਬਾਦਲ ਦੇ ਕਾਹਲੋਂ ਪਰਿਵਾਰ ਦੇ ਗੁਣ ਗਾਉਣ ਦੀ ਖਿੱਲੀ ਉਡਾਉਦਿਆਂ ਕਿਹਾ ਕਿ ਕਾਹਲੋਂ ਦਾ ਸਾਲਾ ਅਤੇ ਸਰਦਾਰਨੀ ਦਾ ਭਰਾ ਜਿੱਥੇ ਜਥੇਦਾਰ ਗੁਰਦੇਵ ਸਿੰਘ ਕਾਉੇਕੇ ਨੂੰ ਗ੍ਰਿਫਤਾਰ ਕਰਨ ਅਤੇ ਸ਼ਹੀਦ ਕਰਨ ਲਈ ਜਿੰਮੇਬਾਰ ਹੈ ਉੱਥੇ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ ਦੀ ਮਾਤਾ ਜੀ ਨੂੰ ਤਸੀਹੇ ਦੇ ਕੇ ਮਾਰਨ ਦਾ ਵੀ ਦੋਸ਼ੀ ਹੈ। ਭਾਈ ਭਤੇੜੀ ਨੇ ਅਖੌਤੀ ਫਖ਼ਰ-ਏ-ਕੌਂਮ ਬਾਦਲ ਦੇ ਚਹੇਤੇ ਕਾਹਲੋਂ ਪਰਿਵਾਰ ਦੇ ਨਜਦੀਕੀ ਰਿਸਤੇਦਾਰ ਰੰਧਾਵਾ ਦੇ ਗੁਨਾਹਾਂ ਦਾ ਭਾਡਾਂ ਭੰਨਦਿਆਂ ਕਿਹਾ ਕਿ ਇਹੀ ਸਖ਼ਸ ਭਾਈ ਅਤਿੰਦਰਪਾਲ ਸਿੰਘ ਤੇ ਤਸੱਦਦ ਦਾ ਜਿੰਮੇਬਾਰ ਹੈ ਅਤੇ ਉਹਨਾਂ ਦੇ ਪੀ ਏ 'ਤੋਂ ਪੁੱਛਗਿੱਛ ਸਮੇਂ ਤਸੱਦਦ ਕਰਦਿਆਂ ਉਹਨਾਂ ਦੀ ਕੁੱਝ ਸਾਲਾਂ ਦੀ ਬੱਚੀ ਨੂੰ ਫਰਸ਼ ਦੀ ਮਿੱਟੀ ਚੱਟਣ ਲਈ ਮਜਬੂਰ ਕਰਦਾ ਰਿਹਾ। ਭਾਈ ਭਤੇੜੀ ਕਹਿੰਦੇ ਹਨ ਕਿ ਜੇ ਅਕਾਲੀ ਆਗੂਆਂ ਦੇ ਪਰਿਵਾਰ ਹੀ ਉਪਰੋਕਤ ਤਰੀਕੇ ਨਾਲ ਪੰਥ ਦੀ ਸੇਵਾ ਕਰਦੇ ਰਹਿਣਗੇ ਤਾਂ ਸਿੱਖਾਂ ਨੂੰ ਖਤਮ ਕਰਨ ਲਈ ਸਰਕਾਰੀ ਇਜੰਸੀਆਂ ਨੂੰ ਤਾਂ ਬਹੁਤੀ ਮਿਹਨਤ ਕਰਨ ਦੀ ਜਰੂਰਤ ਹੀ ਨਹੀ। ਰਾਜਪੁਰੇ ਥਾਣੇ ਵਿੱਚ ਅਪਣੀ ਗ੍ਰਿਫਤਾਰੀ ਸਮੇਂ ਦਾ ਅੱਖੀਂ ਡਿੱਠਾ ਹਾਲ ਬਿਆਂਨਦਿਆਂ ਭਾਈ ਭਤੇੜੀ ਦਸਦੇ ਹਨ ਕਿ ਗ੍ਰਿਫਤਾਰ ਕਰ ਕੇ ਲਿਆਂਦੇ ਇੱਕ ਨਿਹੰਗ ਸਿੰਘ ਨੂੰ ਇਹ ਰੰਧਾਵਾ ਬੁੱਚੜ ਆਉਦੇ ਸਾਰ ਹੀ ਢਿੱਡ ਵਿੱਚ ਠੁੱਡੇ ਮਾਰਨਾ ਸੁਰੂ ਕਰ ਦਿੰਦਾਂ ਹੈ ਅਤੇ ਉਸ ਨਿਹੰਗ ਸਿੰਘ ਦਾ ਬਾਣਾ ਪਲਾਂ ਵਿੱਚ ਹੀ ਧੱਕੇ ਅਤੇ ਤਸੱਦਦ ਨਾਲ ਲੀਰੋ-ਲੀਰ ਕਰ ਦਿੰਦਾਂ ਹੈ।
ਬੱਬਰ ਖਾਲਸਾ ਆਗੂ ਭਾਈ ਭਤੇੜੀ ਦਸਦੇ ਹਨ ਕਿ ਅਖੌਤੀ ਪੰਥਕ ਸਰਕਾਰ ਦੇ ਮੁੱਖੀ ਦੇ ਚਹੇਤੇ ਐਮ ਐਲ ਏ ਅਤੇ ਸਾਬਕਾ ਸਪੀਕਰ ਕਾਹਲੋਂ ਦੇ ਸਾਲਾ ਸਾਹਿਬ ਧਿਆਨ ਸਿੰਘ ਬੱਬਰ ਅਤੇ ਚੰਡੀਗੜ੍ਹ ਦੇ 17 ਸੈਕਟਰ ਵਿੱਚ ਅਮਰਜੀਤ ਸਿੰਘ ਲੌਗੀਆਂ ਨੂੰ ਸ਼ਹੀਦ ਕਰਨ ਦਾ ਵੀ ਜਿੰਮੇਬਾਰ ਹੈ। ਹਰਿਆਣੇ ਦੇ ਇੱਕ ਝੰਡੀ ਬਾਬਾ ਨਾਂਮ ਨਾਲ ਜਾਣੇ ਜਾਂਦੇ ਸਿੰਘ ਨੂੰ ਐਸ ਵਾਈ ਐਲ ਨਹਿਰ ਕੰਡੇ ਸ਼ਹੀਦ ਕਰਨ ਦਾ ਸਿਹਰਾ ਵੀ ਪ੍ਰਲੋਕ ਸਿਧਾਰ ਗਈ ਬੀਬੀ ਕਾਹਲੋਂ ਦੇ ਇਸ ਹੋਣਹਾਰ ਭਰਾ ਨੂੰ ਹੀ ਜਾਦਾਂ ਹੈ। ਜਥੇਦਾਰ ਗੁਰਜੰਟ ਸਿੰਘ ਬੁੱਧਸਿੰਘ ਵਾਲਾ ਨੂੰ ਗ੍ਰਿਫਤਾਰ ਕਰਨ ਦਾ ਸੁਪਨਾਂ ਪਾਲੀ ਇਹ ਰੰਧਾਵਾ ਉਸ ਸਮੇæ ਤਿੰਨ-ਤਿੰਨ ਜਿਪਸੀਆਂ ਦੀ ਸੁਰੱਖਿਆ ਹੇਠ ਵਿਚਰਦਾ ਰਿਹਾ ਹੈ। ਰਾਜਸਥਾਨ ਦੇ ਜੁਝਾਰੂ ਜੰਗੀਰ ਸਿੰਘ ਨੂੰ ਸ਼ਹੀਦ ਕਰਨ ਦਾ ਜਿੰਮਾਂ ਵੀ ਇਸ ਦੀਆਂ ਪ੍ਰਾਪਤੀਆਂ ਵਿੱਚ ਹੀ ਜੁੜਦਾ ਹੈ।
ਰੰਧਾਵੇ ਦੇ ਜਕਰੀਆ ਖਾਂਨ ਵਾਲੇ ਨਿਭਾਏ ਰੋਲ ਅਤੇ ਅਕਾਲੀ ਮੰਤਰੀ ਕਾਹਲੋਂ ਦਾ ਸਾਲਾ ਹੋਣ ਕਾਰਨ ਅਖੌਤੀ ਪੰਥਕ ਸਰਕਾਰ ਵੱਲੋਂ ਉਸਨੂੰ ਸੇਵਾਮੁਕਤ ਹੋਣ ਬਾਅਦ ਵੀ ਅਗਲੇ ਦੋ ਸਾਲਾਂ ਲਈ ਫਤਿਹਗੜ੍ਹ ਸਾਹਿਬ ਦਾ ਐਸ ਐਸ ਐਸ ਪੀ ਬਣਾਈ ਰੱਖਿਆ ਗਿਆ ਸੀ। ਰੰਧਾਵੇ ਉੱਪਰ ਨਜਾਇਜ਼ ਕਤਲਾਂ ਅਤੇ ਅਗਵਾ ਦੇ ਚੱਲ ਰਹੇ ਕੇਸਾਂ ਅਤੇ ਸੀ ਬੀ ਆਈ ਜਾਂਚ ਕਾਰਨ ਇਸ ਜੁਲਾਈ ਵਿੱਚ ਹਾਈਕੋਰਟ ਨੇ ਉਹਨੂੰ ਅਹੁਦੇ Ḕਤੋਂ ਅਯੋਗ ਕਰਾਰ ਦੇ ਦਿੱਤਾ ਸੀ ਜਿਸ ਕਾਰਨ ਨੌਕਰੀ Ḕਤੋਂ ਹੱਥ ਧੋਣੇ ਪਏ ਵਰਨਾਂ ਅਖੌਤੀ ਜੱਫੇਮਾਰਾਂ ਦੇ ਲਾਡਲੇ ਪੁੱਤ ਬਾਦਲ ਦੇ ਚਹੇਤੇ ਕਾਹਲੋਂ ਪਰਿਵਾਰ ਦੇ ਰਾਜਨੀਤਿਕ ਜੋਰ ਸਦਕਾ ਸਿੱਖਾਂ ਦੇ ਘਾਣ ਅਤੇ ਹੱਡ ਸੇਕਣ ਲਈ ਉਸਨੂੰ ਸੇਵਾ ਦਾ ਮੌਕਾ ਅਜੇ ਹੋਰ ਦੇਈ ਰੱਖਣਾ ਸੀ।
