ਈਪਰ,
ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸ੍ਰੀ ਅਕਾਲ ਤਖਤ ਸਾਹਿਬ ਦੀਆਂ ਮਹਾਂਨ ਪ੍ਰੰਪਰਾਵਾਂ ਦੇ ਹੋ
ਰਹੇ ਘਾਣ ਦੇ ਮੱਦੇਨਜ਼ਰ ਅਤੇ ਅਜੋਕੇ ਜਥੇਦਾਰਾਂ ਵੱਲੋਂ ਨਾਗਪੁਰ 'ਤੋਂ ਆਏ ਹੁਕਮਾਂ ਨੂੰ ਬਾਦਲ
ਪਰਿਵਾਰ ਰਾਂਹੀ ਲਾਗੂ ਕਰਵਾਏ ਜਾਣ 'ਤੋਂ ਨਰਾਜ ਸਿੱਖ ਸੰਗਤ ਵਿੱਚ ਉਪਜੇ ਰੋਹ ਵੱਲੋਂ ਬੁਲਾਏ ਜਾ ਰਹੇ
ਸਰਬੱਤ ਖਾਲਸਾ ਵਿੱਚ ਸਾਰੇ ਸਿੱਖਾਂ ਨੂੰ ਸਾਮਲ ਹੋਣਾ ਚਾਹੀਦਾਂ ਹੈ।
ਬੱਬਰ ਖਾਲਸਾ ਜਰਮਨੀ
ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਜਥੇਦਾਰ ਰੇਸ਼ਮ ਸਿੰਘ ਬੱਬਰ ਹੋਰਾਂ ਨੇ ਸਮੂਹ ਸਿੱਖ ਜਥੇਬੰਦੀਆਂ
ਨੂੰ ਬੇਨਤੀ ਕੀਤੀ ਹੈ ਕਿ ਇਸ ਵਾਰ ਸੱਦਿਆ ਸਰਬੱਤ ਖਾਲਸਾ ਜਰੂਰੀ ਹੈ ਅਤੇ ਇਸ ਨੂੰ ਕਾਮਯਾਬ ਬਣਾਉਣਾ
ਸਾਡਾ ਸਾਰਿਆਂ ਦਾ ਫਰਜ਼ ਹੈ ਅਗਲੀ ਵਾਰ ਬੇਸੱਕ ਸ੍ਰੀ ਅਕਾਲ ਤਖਤ ਸਾਹਿਬ ਤੇ ਦੁਬਾਰਾ ਸੱਦ ਲਿਆ ਜਾਵੇ।
ਜਥੇਦਾਰ ਰੇਸ਼ਮ ਸਿੰਘ ਹੋਰਾਂ ਨੇ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ, ਸ੍ਰੋਮਣੀ ਅਕਾਲੀ ਦਲ ਪੰਚ
ਪ੍ਰਧਾਨੀ, ਦਲ ਖਾਲਸਾ, ਗੁਰਮਤਿ ਪ੍ਰਚਾਰ ਲਹਿਰ ਠੀਕਰੀਵਾਲ, ਸਤਿਕਾਰ ਕਮੇਟੀਆਂ ਅਤੇ ਹੋਰ ਸਾਰੀਆਂ
ਸਿੱਖ ਸੰਸਥਾਵਾਂ ਨੂੰ ਅਪਣੇ ਆਪਸੀ ਮਤਭੇਦ ਭੁਲਾ ਕੇ ਸਰਬੱਤ ਖਾਲਸਾ ਨੂੰ ਕਾਮਯਾਬ ਬਣਾਉਣ ਦੀ ਬੇਨਤੀ
ਕੀਤੀ ਹੈ। ਉਹਨਾਂ ਕਿਹਾ ਕਿ ਸਰਬੱਤ ਖਾਲਸਾ ਦੀ ਵਿਰੋਧਤਾ ਕਰਨੀ ਜਾਂ ਸਾਮਲ ਨਾਂ ਹੋਣਾ ਜਿੱਥੇ ਕੌਂਮ
ਦੇ ਜਜ਼ਬਾਤਾਂ ਨਾਲ ਖੇਡਣ ਦੇ ਤੁੱਲ ਹੋਵੇਗਾ ਉੱਥੇ ਜਾਣੇ-ਅਣਜਾਣੇ ਵਿੱਚ ਸਿੱਖ ਵਿਰੋਧੀ ਤਾਕਤਾਂ ਅਤੇ
ਬਾਦਲਾਂ ਦਾ ਸਾਥ ਦੇਣਾਂ ਸਮਝਿਆ ਜਾਵੇਗਾ।
