ਸਰਬੱਤ ਖਾਲਸਾ ਮੌਕੇ ਜੁੜਿਆ ਇਕੱਠ ਕੌਂਮ ਦੇ ਜਾਗਦੇ ਹੋਣ ਦਾ ਸਬੂਤ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸਰਬੱਤ ਖਾਲਸਾ ਸਮੇਂ ਜੁੜੀਆਂ ਲੱਖਾਂ ਸਿੱਖ ਸੰਗਤਾਂ ਵੱਲੋਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਣ ਤੇ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ ਹੈ। ਬੱਬਰ ਖਾਲਸਾ ਜਰਮਨੀ ਦੇ ਮੁੱਖ ਸੇਵਾਦਾਰ ਜਥੇਦਾਰ ਰੇਸ਼ਮ ਸਿੰਘ ਬੱਬਰ ਨੇ ਸਰਬੱਤ ਖਾਲਸਾ ਸਮਾਂਗਮ ਦੇ ਤੁਰੰਤ ਬਾਅਦ ਜਾਰੀ ਬਿਆਨ ਵਿੱਚ ਸਿੱਖ ਸੰਗਤਾਂ, ਜਥੇਬੰਦੀਆਂ ਸੰਪਰਦਾਵਾਂ, ਸਤਿਕਾਰ ਕਮੇਟੀਆਂ ਸਮੇਤ ਸਰਬੱਤ ਖਾਲਸਾ ਵਿੱਚ ਪਹੁੰਚਣ ਵਾਲੇ ਹਰ ਪ੍ਰਾਣੀ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਕੌਂਮ ਦੀ ਜਮੀਰ ਜਾਗਦੀ ਹੋਣ ਦਾ ਸਬੂਤ ਦਿੱਤਾ ਹੈ।
ਜਥੇਦਾਰ ਹੋਰਾਂ ਜਾਰੀ ਬਿਆਨ ਵਿੱਚ ਆਖਿਆ ਕਿ ਸਿੱਖ ਜਗਤ ਵੱਲੋਂ ਕੱਲ ਦੇ ਇਕੱਠ ਵਿੱਚ ਲਏ ਗਏ ਫੈਸਲਿਆਂ ਤੇ ਹਰ ਸਿੱਖ ਨੂੰ ਪਹਿਰਾ ਦੇਣਾ ਚਾਹੀਦਾ ਹੈ। ਉਹਨਾ ਕਿਹਾ ਕਿ ਝੂਠੇ ਧੁਆਂਧਾਰ ਸਰਕਾਰੀ ਪ੍ਰਚਾਰ ਦੇ ਚਲਦਿਆਂ ਅਤੇ ਬਾਦਲ ਸਰਕਾਰ ਵੱਲੋਂ ਹਜ਼ਾਰਾਂ ਪੁਲਿਸ ਅਤੇ ਅਰਧ ਸੁਰੱਖਿਆ ਬਲ ਤੈਨਾਂਤ ਕਰ ਪੈਦਾ ਕੀਤੇ ਦਹਿਸਤ ਦੇ ਮਹੌਲ ਨੂੰ ਨਕਾਰ ਅਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਪੁੱਜੇ ਲੋਕਾਂ ਦਾ ਇਕੱਠ ਦਰਸਾਉਦਾਂ ਹੈ ਕਿ ਕੌਂਮ ਅਜ਼ਾਦੀ ਲਈ ਤੱਤਪਰ ਹੈ। ਇਕੱਠ ਬੇਸੱਕ ਕਿਸੇ ਵੀ ਧਿਰ ਵੱਲੋਂ ਸੱਦਿਆ ਗਿਆ ਹੋਵੇ ਪਰ ਇਸ ਵਿੱਚ ਸਮੂਹ ਜਥੇਬੰਦੀਆਂ ਦੀ ਸਮੂਲੀਅਤ ਸਾਡਾ ਨਿਸਾਨਾਂ ਇੱਕ ਹੋਣ ਅਤੇ ਏਕਤਾ ਦਾ ਪ੍ਰਤੀਕ ਹੈ।
ਸਰਬੱਤ ਖਾਲਸਾ ਦੀ ਕਾਮਯਾਬੀ ਲਈ ਸਿਰਤੋੜ ਯਤਨ ਕਰਨ ਵਾਲੇ ਜਲਾਵਤਨ ਸਿੱਖ ਆਗੂ ਜਥੇਦਾਰ ਰੇਸ਼ਮ ਸਿੰਘ ਬੱਬਰ ਹੋਰਾਂ ਆਖਿਆ ਕਿ ਹਿੰਦੂਤਵੀ ਹਕੂਮਤ ਅਤੇ ਉਹਨਾਂ ਦੇ ਦੁੱਮਛੱਲੇ ਬਾਦਲ ਪਰਿਵਾਰ ਦਾ ਨੱਕ ਭੱਨਣ ਲਈ ਆਂਮ ਸਿੱਖਾਂ ਦੀ ਇੱਹ ਇਕੱਤਰਤਾ ਬਹੁਤ ਅਹਿਮ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਅਤੇ ਕੌਂਮ ਦੀ ਚੜਦੀ ਕਲ੍ਹਾ ਲਈ ਜਾਗਰੂਕ ਹੋਣ ਦਾ ਸਬੂਤ ਹੈ।
